ਪੰਜਾਬ

punjab

ETV Bharat / city

ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-5

ਲੁਧਿਆਣਾ ਦਾ ਬੁੱਢਾ ਨਾਲਾ ਲੁਧਿਆਣਾ ਹੀ ਨਹੀਂ ਸਗੋਂ ਆਲੇ ਦੁਆਲੇ ਦੇ ਪੂਰੇ ਇਲਾਕੇ ਲਈ ਇੱਕ ਵੱਡੀ ਸਮੱਸਿਆ ਅਤੇ ਬਿਮਾਰੀਆਂ ਤੇ ਮੌਤ ਦਾ ਵੱਡਾ ਸਬੱਬ ਹੈ। ਇਹ ਅਸੀਂ ਨਹੀਂ ਸਗੋਂ ਨੇੜਲੇ ਪਿੰਡਾਂ ਦੇ ਲੋਕ ਆਪਣੀ ਜ਼ੁਬਾਨੀ ਦੱਸਦੇ ਨੇ ਕਿ ਕਿਵੇਂ ਬੁੱਢੇ ਨਾਲੇ ਦੇ ਕੰਢੇ ਵੱਸਦੇ ਕਈ ਪਿੰਡਾਂ 'ਚ ਪਰਿਵਾਰਾਂ ਦੇ ਪਰਿਵਾਰ ਖ਼ਤਮ ਹੋ ਚੁੱਕੇ ਨੇ।

ਕਾਲੇ ਪਾਣੀ ਤੋਂ ਆਜ਼ਾਦੀ

By

Published : Aug 3, 2019, 7:13 AM IST

ਲੁਧਿਆਣਾ: ਲਗਭਗ 15 ਕਿਲੋਮੀਟਰ ਦੂਰ ਪਿੰਡ ਗੌਂਸਪੁਰ ਜੋ ਕਿ ਬੁੱਢੇ ਨਾਲੇ ਦੇ ਕੰਢੇ ਵਸਦਾ ਹੈ। ਪਿੰਡ ਦੀ ਆਬਾਦੀ ਲਗਭਗ ਇੱਕ ਹਜ਼ਾਰ ਹੈ ਅਤੇ ਪਿੰਡ ਵਿੱਚ 25-30 ਮਰੀਜ਼ ਕਾਲੇ ਪੀਲੀਏ ਦੇ ਨੇ ਅਤੇ ਹੁਣ ਤੱਕ ਕਾਲੇ ਪੀਲੀਏ ਦੀ ਬਿਮਾਰੀ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੋਂ ਤੱਕ ਕਿ ਇੱਕ ਪੂਰਾ ਪਰਿਵਾਰ ਹੀ ਇਸ ਬਿਮਾਰੀ ਦੀ ਭੇਂਟ ਚੜ ਚੁੱਕਾ ਹੈ, ਬਸ ਇੱਕ ਜੀਅ ਹੀ ਬਚਿਆ ਹੈ ਜੋ ਕੈਨੇਡਾ ਜਾ ਕੇ ਵੱਸ ਗਿਆ ਹੈ।


ਪਿੰਡ ਦੇ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਕਿਵੇਂ ਪਿੰਡ ਦੇ ਵਿੱਚ ਹੁਣ ਤੱਕ ਕਈ ਲੋਕ ਇਸ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਨੇ। ਇਕ ਨੌਜਵਾਨ ਨੇ ਦੱਸਿਆ ਕਿ 40 ਸਾਲ ਦੀ ਉਮਰ ਦੇ ਵਿੱਚ ਉਸ ਦੀ ਮਾਤਾ ਦਾ ਦਿਹਾਂਤ ਕਾਲੇ ਪੀਲੀਏ ਨਾਲ ਹੋ ਚੁੱਕਾ ਹੈ।

ਕਾਲੇ ਪਾਣੀ ਤੋਂ ਆਜ਼ਾਦੀ

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਕਈ ਵਾਰ ਸੈਂਪਲ ਭਰੇ ਗਏ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਆਏ ਮੰਤਰੀ ਆਏ ਸਾਂਸਦ ਆਏ ਪਰ ਅੱਜ ਤੱਕ ਇਹ ਮਸਲਾ ਹੱਲ ਨਹੀਂ ਹੋਇਆ.. ਇੱਥੋਂ ਤੱਕ ਕਿ ਪਿੰਡ ਦੀ ਜ਼ਮੀਨ ਤੇ ਖੇਤੀ ਕਰਨ ਚ ਹੀ ਬੁੱਢੇ ਨਾਲੇ ਦਾ ਪ੍ਰਭਾਵ ਹੈ। ਪਿੰਡ ਵਾਸੀਆਂ ਵੱਲੋਂ ਕਈ ਵਾਰ ਇਸ ਦੀ ਸ਼ਿਕਾਇਤ ਅਫਸਰਾਂ ਨੂੰ ਕੀਤੀ ਜਾ ਚੁੱਕੀ ਹੈ ਪਰ ਅੱਜ ਤੱਕ ਇਹ ਮਸਲਾ ਹੱਲ ਨਹੀਂ ਹੋਇਆ।

ਇਹ ਵੀ ਪੜ੍ਹੋ: ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-4

ਸੋ ਲੁਧਿਆਣਾ ਦੇ ਬੁੱਢੇ ਨਾਲੇ ਦੇ ਕੰਢੇ ਵੱਸਦੇ ਕਈ ਪਿੰਡਾਂ ਖਾਸ ਕਰਕੇ ਪਿੰਡ ਬਲੀਪੁਰ, ਘਮਣੇਵਾਲ ਅਤੇ ਗੌਂਸਪੁਰਾ ਦੇ ਵਿੱਚ ਕਾਲੇ ਪਾਣੀ ਨੇ ਆਪਣਾ ਕਹਿਰ ਬਰਪਾਇਆ ਹੈ ਅਤੇ ਹੁਣ ਤੱਕ ਦਰਜਨਾਂ ਜ਼ਿੰਦਗੀਆਂ ਲੈ ਚੁੱਕਾ ਹੈ ਅਤੇ ਹਾਲੇ ਵੀ ਕਈ ਬੀਮਾਰੀਆਂ ਤੋਂ ਪੀੜਤ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਪਰ ਮਹਿੰਗਾ ਇਲਾਜ ਕਰਵਾਉਣ ਚ ਅਸਮਰੱਥ ਨੇ ਅਤੇ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਤੇ ਕਈ ਤਾਂ ਡਰਦੇ ਟੈਸਟ ਤੱਕ ਨਹੀਂ ਕਰਵਾਉਂਦੇ ਕਿ ਕਿਤੇ ਕਾਲਾ ਪੀਲੀਆ ਹੀ ਨਾ ਨਿਕਲ ਆਵੇ।

ਆਪਣੀ ਸੀਰੀਜ਼ 'ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼' ਤਹਿਤ ਸਾਡੀ ਕੋਸ਼ਿਸ਼ ਨਾ ਸਿਰਫ ਬੁੱਢੇ ਨਾਲੇ ਨੇੜੇ ਵਸਦੇ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਹੈ ਸਗੋਂ ਸਰਕਾਰਾਂ ਕੋਲ ਵੱਡੇ ਪੱਧਰ 'ਤੇ ਅਵਾਜ਼ ਨੂੰ ਬੁਲੰਦ ਕਰਨ ਦੀ ਹੈ ਤਾਂ ਜੋ ਸਰਕਾਰਾਂ ਵੱਡੇ ਫ਼ੈਸਲੇ ਲੈਣ ਲਈ ਆਪਣਾ ਮਨ ਪੱਕਾ ਕਰਨਯੋਗ ਹੋ ਸਕਣ।

ABOUT THE AUTHOR

...view details