ਪੰਜਾਬ

punjab

ETV Bharat / city

ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-2 - ਕਾਲੇ ਪਾਣੀ ਦੀ ਸਮੱਸਿਆ

ਲੁਧਿਆਣਾ ਦਾ ਬੁੱਢਾ ਨਾਲਾ ਜਲ ਪ੍ਰਦੂਸ਼ਣ ਦਾ ਵੱਡਾ ਸਰੋਤ ਹੈ। ਇਤਿਹਾਸਕ ਮਹੱਤਤਾ ਰੱਖਦਾ ਬੁੱਢਾ ਦਰਿਆ ਬੁੱਢੇ ਨਾਲੇ 'ਚ ਤਬਦੀਲ ਹੋ ਚੁੱਕਾ ਹੈ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਦੇ ਆਸ਼ੀਰਵਾਦ ਸਦਕਾ ਸਤਲੁਜ ਤਾਂ ਇੱਥੋਂ ਬੁੱਢਾ ਹੋ ਕੇ ਲੰਘਦਾ ਹੈ, ਪਰ ਮਨੁੱਖੀਂ ਅਣਗਹਿਲੀ ਨੇ ਇਸ ਪਵਿੱਤਰ ਬੁੱਢੇ ਦਰਿਆ ਨੂੰ ਇੱਕ ਗੰਦੇ ਨਾਲੇ 'ਚ ਤਬਦੀਲ ਕਰ ਦਿੱਤਾ ਹੈ।

ਕਾਲੇ ਪਾਣੀ ਤੋਂ ਆਜ਼ਾਦੀ

By

Published : Aug 1, 2019, 7:07 AM IST

ਲੁਧਿਆਣਾ: ਪੰਜਾਬ 'ਚ ਕਾਲੇ ਪਾਣੀ ਦੀ ਸਮੱਸਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ, ਇਹ ਕਾਲਾ ਪਾਣੀ ਨਾ ਸਿਰਫ਼ ਲੋਕਾਂ 'ਚ ਬਿਮਾਰੀਆਂ ਦਾ ਕਾਰਨ ਬਣ ਰਿਹੈ ਸਗੋਂ ਖੇਤਾਂ ਰਾਹੀਂ ਉਪਜਾਉ ਜ਼ਮੀਨ ਨੂੰ ਵੀ ਜ਼ਹਿਰੀਲਾ ਕਰ ਰਿਹੈ। ਕਈ ਸਾਲਾਂ ਤੋਂ ਗੰਦੇ ਪਾਣੀ ਦੀ ਮਾਰ ਝੱਲ ਰਿਹਾ ਲੁਧਿਆਣਾ ਦਾ ਬੁੱਢਾ ਨਾਲਾ ਅੱਜ ਵਿਕਰਾਲ ਸਮੱਸਿਆ ਦਾ ਰੂਪ ਧਾਰ ਚੁੱਕਿਆ ਹੈ। ਇੱਕ ਅਜਿਹੀ ਸਮੱਸਿਆ ਜਿਸ ਦਾ ਹੱਲ ਕੱਢਣ ਲਈ ਸਰਕਾਰ ਤੇ ਪ੍ਰਸ਼ਾਸਨ ਦਾਅਵੇ ਤਾਂ ਵੱਡੇ-ਵੱਡੇ ਕਰਦੇ ਹਨ ਪਰ ਜ਼ਮੀਨੀ ਪੱਧਰ 'ਤੇ ਕੁਝ ਹੁੰਦਾ ਨਜ਼ਰ ਨਹੀਂ ਆਉਂਦਾ।

ਸਨਅਤੀ ਸ਼ਹਿਰ ਲੁਧਿਆਣਾ ਦਾ ਬੁੱਢਾ ਨਾਲਾ ਨਾ ਸਿਰਫ਼ ਪੰਜਾਬ ਸਗੋਂ ਰਾਜਸਥਾਨ ਦੇ ਵਿੱਚ ਵੀ ਜਲ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਚੁੱਕਾ ਹੈ। ਅੱਜ ਇਸਦੀ ਪਛਾਣ ਮਹਿਜ਼ ਇੱਕ ਗੰਦੇ ਪਾਣੀ ਦੇ ਸਰੋਤ ਵਜੋਂ ਹੁੰਦੀ ਹੈ।

ਕੀ ਹੈ ਬੁੱਢੇ ਨਾਲੇ ਦਾ ਇਤਿਹਾਸ?

ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਸਦਕਾ ਹੌਂਦ 'ਚ ਆਇਆ ਬੁੱਢਾ ਦਰਿਆ ਕਿਸੇ ਸਮੇਂ ਸ਼ਹਿਰ ਲੁਧਿਆਣਾ ਦੀ ਪਛਾਣ ਮੰਨਿਆਂ ਜਾਂਦਾ ਸੀ।

ਕਾਲੇ ਪਾਣੀ ਤੋਂ ਆਜ਼ਾਦੀ


ਬੁੱਢੇ ਨਾਲੇ ਦਾ ਰੂਪ ਧਾਰ ਚੁੱਕੇ ਇਸ ਦਰਿਆ ਦਾ ਮਹੱਤਵਪੂਰਨ ਇਤਿਹਾਸ ਹੈ, ਜਿਸਦੀ ਜਾਣਕਾਰੀ ਗੁਰਦੁਆਰਾ ਗਊਘਾਟ ਵਿਖੇ ਜਾ ਕੇ ਮਿਲਦੀ ਹੈ। ਦਰਅਸਲ, ਸਤਲੁਜ ਦਰਿਆ ਲੁਧਿਆਣਾ 'ਚ ਹਰ ਸਾਲ ਤਬਾਹੀ ਮਚਾਉਂਦਾ ਸੀ, ਜਦੋਂ ਗੁਰੂ ਨਾਨਕ ਦੇਵ ਜੀ ਲੁਧਿਆਣਾ ਪਧਾਰੇ ਤਾਂ ਇੱਥੋਂ ਦੇ ਨਵਾਬ ਜਲਾਲ ਖ਼ਾਂ ਲੋਧੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਤਲੁਜ ਦਰਿਆ ਸ਼ਹਿਰ ਨੂੰ ਢਾਹ ਲਗਾ ਰਿਹੈ, ਆਪ ਦੀ ਮਿਹਰ ਕਰੋ। ਉਸ ਸਮੇਂ ਗੁਰੂ ਜੀ ਨੇ ਬਚਨ ਕੀਤਾ ਸੀ ਕਿ ਇਹ ਸ਼ਹਿਰ ਘੁੱਗ ਵੱਸੇਗਾ, ਸਤਲੁਜ ਦਰਿਆ ਸ਼ਹਿਰ ਤੋਂ 7 ਕੋਹ ਦੂਰ ਹੋ ਜਾਵੇਗਾ ਤੇ ਇੱਥੋਂ ਬੁੱਢਾ ਹੋ ਕੇ ਚੱਲੇਗਾ।

ਅੱਜ ਉਸ ਥਾਂ 'ਤੇ ਗੁਰਦੁਆਰਾ ਗਊਘਾਟ ਮੌਜੂਦ ਹੈ, ਪਰ ਬੁੱਢੇ ਨਾਲੇ ਦੇ ਗੰਦੇ ਕਾਲੇ ਪਾਣੀ ਦਾ ਅਸਰ ਗੁਰਦੁਆਰੇ ਦੇ ਸਰੋਵਰ ਵਿਚ ਵੀ ਵੇਖਣ ਨੂੰ ਮਿਲਦਾ ਹੈ। ਅੱਜ ਸਰੋਵਰ ਦਾ ਜਲ ਵੀ ਕਾਲਾ ਹੋ ਚੁੱਕਾ ਹੈ।

ਇਹ ਵੀ ਪੜ੍ਹੋ: ਕਾਲੇ ਪਾਣੀ ਖਿਲਾਫ਼ ਈਟੀਵੀ ਭਾਰਤ ਦਾ ਸੰਘਰਸ਼-1

ਈਟੀਵੀ ਭਾਰਤ ਇਸ ਗੰਦੇ ਨਾਲੇ ਦੇ ਕਿਨਾਰੇ ਪੈਂਦੇ ਪਿੰਡਾਂ ਦੀ ਵਿਗੜ੍ਹੀ ਜ਼ਿੰਦਗੀ ਦੀ ਨਾ ਸਿਰਫ਼ ਸਾਰ ਲਵੇਗਾ, ਸਗੋਂ ਨਾਲ ਹੀ ਉਨ੍ਹਾਂ ਮੁਸ਼ਕਿਲਾਂ ਨੂੰ ਖੜ੍ਹਾ ਕਰਨ ਦੇ ਲਈ ਜ਼ਿੰਮੇਵਾਰਾਂ ਨੂੰ ਉਜਾਗਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਈਟੀਵੀ ਭਾਰਤ ਦੀ ਇਹ ਵੀ ਕੋਸ਼ਿਸ਼ ਰਹੇਗੀ ਕਿ ਸਰਕਾਰਾਂ ਕੋਲ ਵੱਡੇ ਪੱਧਰ 'ਤੇ ਅਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਤਾਂ ਜੋ ਸਰਕਾਰਾਂ ਵੱਡੇ ਫ਼ੈਸਲੇ ਲੈਣ ਲਈ ਆਪਣਾ ਮਨ ਪੱਕਾ ਕਰਨਯੋਗ ਹੋ ਸਕਣ।

ABOUT THE AUTHOR

...view details