ਲੁਧਿਆਣਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਨਿਤਰੇ ਕਿਸਾਨਾਂ ਨੂੰ ਇਹ ਕਿਹਾ ਗਿਆ ਹੈ ਕਿ ਇਹ ਅਨਪੜ੍ਹ ਹਨ। ਇਨ੍ਹਾਂ ਨੂੰ ਕੋਈ ਸਮਝ ਨਹੀਂ ਹੈ। ਉਨ੍ਹਾਂ ਨੂੰ ਕਰਾਰ ਜਵਾਬ ਦਿੱਤਾ ਹੈ ਇੰਜੀਨੀਅਰ ਕਿਸਾਨ ਪਵਿੱਤਰ ਬਰਾੜ ਨੇ। ਉਨ੍ਹਾਂ ਨੇ ਡਰਾਈਵਰ ਰਹਿਤ ਚੱਲਣ ਵਾਲਾ ਟਰੈਕਟਰ ਬਣਾਇਆ ਹੈ।
ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਤਰੀਕਾ
ਇੰਜੀਨੀਅਰ ਕਿਸਾਨ ਨੇ ਦੱਸਿਆ ਕਿ ਇਹ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਸਹਾਈ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ 26 ਜਨਵਰੀ ਦੀ ਪਰੇਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਕੰਮ ਆਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਨੂੰ ਅਜੇ ਖੁੱਲ੍ਹੀਆਂ ਥਾਂਵਾਂ 'ਤੇ ਹੀ ਚਲਾਇਆ ਜਾਂਦਾ ਹੈ ਤਾਂ ਜੋ ਅਣਸੁਖਾਂਵੀ ਘਟਨਾ ਤੋਂ ਬਚਾਅ ਰਹੇ।
ਇੰਜੀਨੀਅਰ ਕਿਸਾਨ ਨੇ ਤਿਆਰ ਕੀਤਾ ਡਰਾਈਵਰ ਰਹਿਤ ਚੱਲਣ ਵਾਲਾ ਟਰੈਕਟਰ ਜ਼ਿਕਰਯੋਗ ਹੈ ਕਿ ਇਹ ਉਨ੍ਹਾਂ ਨੇ 10 ਸਾਲ ਪਹਿਲਾਂ ਹੀ ਬਣਾ ਲਿਆ ਸੀ ਤੇ ਹੁਣ ਇਹ ਇਸਦਾ ਇਸਤੇਮਾਲ ਲੋਕਾਂ ਨੂੰ ਜਾਗਰੂਕ ਕਰਨ 'ਚ ਕਰ ਰਹੇ ਹਨ।
ਸਰਕਾਰਾਂ ਨੂੰ ਦਿੱਤਾ ਕਰਾਰਾ ਜਵਾਬ
ਪੰਜਾਬ ਦੇ ਕਿਸਾਨਾਂ ਨੂੰ ਅਨਪੜ੍ਹ ਦੱਸਣ ਵਾਲੀ ਸਰਕਾਰਾਂ ਨੂੰ ਇੰਜੀਨੀਅਰ ਕਿਸਾਨ ਨੇ ਕਰਾਰ ਜਵਾਬ ਦਿੱਤਾ ਹੈ। ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਇਹ ਟਰੈਕਟਰ ਦਿੱਲੀ ਨੂੰ ਰਵਾਨਾ ਹੋਵੇਗਾ।
ਕਿਸਾਨੀ ਝੰਡੇ ਲਗਾਉਣ ਦੀ ਅਪੀਲ
ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਟਰੈਕਟਰ ਕੰਪਨੀਆਂ ਕਿਸਾਨੀ ਝੰਡੇ ਲੱਗਾ ਆਪਣਾ ਸਮਰਥਨ ਦੇਣ। ਉਨ੍ਹਾਂ ਨੇ ਕਿਹਾ ਕਿ ਜੋ ਦਿੱਲੀ ਨਹੀਂ ਜਾ ਸਕਦੈ, ਉਹ ਕਿਸਾਨੀ ਦੇ ਝੰਗੇ ਲਗਾ ਕੇ ਆਪਣਾ ਸਮਰਥਨ ਦੇਣ।
ਐਨਆਰਆਈਜ਼ ਦਾ ਮਿਲ ਰਿਹੈ ਸਾਥ
ਅਮਰੀਕਾ ਤੋਂ ਆਏ ਲਖਵਿੰਦਰ ਸਿੰਘ ਖ਼ਾਲਸਾ ਵੀ ਪੂਰਾ ਸਹਿਯੋਗ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਵਿੱਚ ਐਨਆਰਆਈ ਭਰਾ ਵੀ ਪੂਰਾ ਸਾਥ ਦੇ ਰਹੇ ਹਨ। ਨਾ ਸਿਰਫ਼ ਆਰਥਿਕ ਪੱਖੋਂ ਸਗੋਂ ਵਿਦੇਸ਼ਾਂ ਵਿੱਚ ਵੀ ਐਨਆਰਆਈ ਕਿਸਾਨ ਮਾਰਚ ਕੱਢ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇੰਜੀਨੀਅਰ ਕਿਸਾਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅੱਜ ਦਾ ਕਿਸਾਨ ਪੜ੍ਹਿਆ-ਲਿਖਿਆ ਹੈ। ਹਾਲਾਂਕਿ ਰਿਮੋਟ ਨਾਲ ਇਸ ਟਰੈਕਟਰ ਨੂੰ ਨਹੀਂ ਚਲਾਇਆ ਜਾਂਦਾ, ਸਿਰਫ਼ ਖੁੱਲ੍ਹੀ ਥਾਂ 'ਤੇ ਟਰੈਕਟਰ ਨੂੰ ਰਿਮੋਟ ਨਾਲ ਚਲਾਇਆ ਜਾ ਰਿਹਾ ਹੈ ਤਾਂ ਜੋ ਪ੍ਰਸ਼ਾਸਨ ਨੂੰ ਜਾਂ ਟ੍ਰੈਫ਼ਿਕ ਪੁਲਿਸ ਨੂੰ ਕੋਈ ਸਮੱਸਿਆ ਨਾ ਹੋਵੇ।