ਪੰਜਾਬ

punjab

ETV Bharat / city

ਚੋਣ ਵਾਅਦੇ ਸਿਰਫ ਵੋਟਾਂ ਲੈਣ ਲਈ ਹੁੰਦੇ ਹਨ:ਸਰਦਾਰਾ ਸਿੰਘ ਜੌਹਲ - ਆਮ ਲੋਕਾਂ ਵਿਚ ਬਹੁਤ ਜਿਆਦਾ ਉਮੀਦਾਂ ਹਨ

ਖੇਤੀਬਾੜੀ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ (agro economist sardara singh johal speaks) ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਸਾਹਮਣੇ ਵੱਡੀਆਂ ਚੁਣੌਤੀਆਂ (big challenges for aap government)। ਉਨ੍ਹਾਂ ਕਿਹਾ ਕਿ ਚੋਣ ਵਾਅਦੇ ਸਿਰਫ ਵੋਟਾਂ ਲੈਣ ਲਈ ਹੁੰਦੇ ਹਨ (election promises aim on votes only:johal)। ਜੌਹਲ ਮੁਤਾਬਕ ਖੇਤੀਬਾੜੀ ਲਈ ਸਬਸੀਡੀ ਜਰੂਰੀ ਹੈ।

ਚੋਣ ਵਾਅਦੇ ਸਿਰਫ ਵੋਟਾਂ ਲੈਣ ਲਈ
ਚੋਣ ਵਾਅਦੇ ਸਿਰਫ ਵੋਟਾਂ ਲੈਣ ਲਈ

By

Published : Mar 17, 2022, 10:49 PM IST

ਲੁਧਿਆਣਾ:ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਭਗਵੰਤ ਸਿੰਘ ਮਾਨ ਨੇ ਸਹੁੰ ਚੁੱਕ ਲਈ ਹੈ ਅਤੇ ਕਾਰਜ ਭਾਰ ਸੰਭਾਲਿਆ ਹੈ। ਵੱਡੇ ਵਾਅਦੇ ਕਰਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ(big challenges for aap government)। ਇਨ੍ਹਾਂ ਨੂੰ ਲੈ ਕੇ ਆਮ ਲੋਕਾਂ ਵਿਚ ਬਹੁਤ ਜਿਆਦਾ ਉਮੀਦਾਂ ਹਨ (general public have big hopes from aap government)। ਪੰਜਾਬ ਵਿਚ ਨਵੀਂ ਬਣੀ ਸਰਕਾਰ ਆਪਣੇ ਵਾਅਦੇ ਪੂਰੇ ਕਰ ਸਕਦੀ ਹੈ (promises would be fulfilled?) ਜਾਂ ਕਿੰਵੇ ਇਹ ਵਾਅਦੇ ਪੂਰੇ ਕੀਤੇ ਜਾ ਸਕਦੇ (election promises aim on votes only) ਹਨ ।

ਚੋਣ ਵਾਅਦੇ ਸਿਰਫ ਵੋਟਾਂ ਲੈਣ ਲਈ

ਇਸੇ ਨੂੰ ਲੈ ਕੇ ਖੇਤੀਬਾੜੀ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ (agro economist sardara singh johal speaks)ਨਾਲ ਈਟੀਵੀ ਭਾਰਤੀ ਦੀ ਵਿਸ਼ੇਸ਼ ਗੱਲਬਾਤ ਕੀਤੀ। ਜਿਨ੍ਹਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਦੀ ਨਵੀਂ ਬਣੀ ਆਪ ਦੀ ਸਰਕਾਰ ਅੱਗੇ ਵੱਡੀਆਂ ਚੁਣੌਤੀਆਂ ਹਨ, ਜਿਨਾਂ ਵਿੱਚੋ ਪੰਜਾਬ ਉਪਰ ਤਿੰਨ ਲੱਖ ਕਰੋੜ ਦਾ ਕਰਜ਼ਾ ਅਤੇ ਕਾਰਪੋਰੇਸ਼ਨ ਉਪਰ ਇਕ ਲੱਖ ਕਰੋੜ ਦਾ ਸੋਨਾਂ ਕਰਜ ਉਤਾਰਨਾ ਵੱਡੀ ਚੁਣੋਤੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਫਰੀ ਦੇਣ ਦੀ ਬਜਾਏ ਰੁਜ਼ਗਾਰ ਦੇ ਕੇ ਆਤਮ ਨਿਰਭਰ ਬਣਾਉਣਾ ਹੀ ਹੱਲ ਹੈ।

ਉਨ੍ਹਾਂ ਨੇ ਕਿਹਾ ਕਿ ਚੁਣਾਵੀ ਵਾਅਦੇ ਵੋਟਾਂ ਲੈਣ ਲਈ ਹੁੰਦੇ ਹਨ ਪਰ ਕੁਝ ਵਾਅਦੇ ਪੂਰੇ ਕਰਨੇ ਜਰੂਰੀ ਹੋ ਜਾਂਦੇ ਹਨ ਜਿਵੇਂ ਖੇਤੀਬਾੜੀ ਉਪਰ ਸਬਸਿਡੀ ਜ਼ਰੂਰੀ ਹੈ ਇਸ ਤੋਂ ਬਿਨਾਂ ਖੇਤੀ ਬਾੜੀ ਨਹੀਂ ਚੱਲ ਸਕਦੀ। ਉਨ੍ਹਾਂ ਨੇ ਉਦਾਹਰਣ ਦੇ ਤੌਰ ਤੇ ਦੱਸਿਆ ਕਿ ਹੋਰ ਦੇਸ਼ਾਂ ਵਿਚ ਵੀ ਖੇਤੀਬਾੜੀ ਉਪਰ ਸਬਸਿਡੀ ਦਿੱਤੀ ਜਾਂਦੀ ਹੈ ਜਿਸ ਵਿਚ ਉਨ੍ਹਾਂ ਨੇ ਚੀਨ ਅਤੇ ਅਮਰੀਕਾ ਦੀ ਉਦਾਹਰਣ ਵੀ ਦਿੱਤੀ।

ਇਹ ਵੀ ਪੜ੍ਹੋ:ਵਿਧਾਨਸਭਾ ਦੀ ਕਾਰਵਾਈ 21 ਮਾਰਚ ਤੱਕ ਮੁਲਤਵੀ

ABOUT THE AUTHOR

...view details