ਪੰਜਾਬ

punjab

ETV Bharat / city

ਪ੍ਰਵਾਸੀਆਂ ਤੋਂ ਤੰਗ ਆਕੇ ਬਜ਼ੁਰਗ ਔਰਤ ਨੇ ਥਾਣੇ ਅੱਗੇ ਲੇਟ ਕੀਤਾ ਪ੍ਰਦਰਸ਼ਨ, ਵੀਡੀਓ ਵਾਇਰਲ - ਪ੍ਰਦਰਸ਼ਨ

ਬਜ਼ੁਰਗ ਔਰਤ ਨੇ ਕਿਹਾ ਕਿ ਮੇਰੇ ਮਕਾਨ ਦੇ ਬਾਹਰ ਪਰਵਾਸੀ ਘੱਟ ਕੱਪੜਿਆਂ ਵਿੱਚ ਬੈਠੇ ਰਹਿੰਦੇ ਹਨ ਜਿਸ ਕਾਰਨ ਆਉਣ ਜਾਣ ਵਾਲਿਆਂ ’ਤੇ ਮਾੜਾ ਅਸਰ ਪੈਂਦਾ ਹੈ। ਉਸ ਨੇ ਦੱਸਿਆਂ ਕਿ ਇਸ ਸਬੰਧੀ ਉਹ ਕਈ ਵਾਰ ਸ਼ਿਕਾਇਤ ਦੇ ਚੁੱਕੀ ਹੈ ਪਰ ਕਾਰਵਾਈ ਨਾ ਹੋਣ ਕਾਰਨ ਉਸ ਨੂੰ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।

ਪ੍ਰਵਾਸੀਆਂ ਤੋਂ ਤੰਗ ਆਕੇ ਬਜ਼ੁਰਗ ਔਰਤ ਨੇ ਥਾਣੇ ਅੱਗੇ ਲੇਟ ਕੀਤਾ ਪ੍ਰਦਰਸ਼ਨ, ਵੀਡੀਓ ਵਾਇਰਲ
ਪ੍ਰਵਾਸੀਆਂ ਤੋਂ ਤੰਗ ਆਕੇ ਬਜ਼ੁਰਗ ਔਰਤ ਨੇ ਥਾਣੇ ਅੱਗੇ ਲੇਟ ਕੀਤਾ ਪ੍ਰਦਰਸ਼ਨ, ਵੀਡੀਓ ਵਾਇਰਲ

By

Published : May 6, 2021, 7:34 PM IST

ਲੁਧਿਆਣਾ: ਥਾਣਾ ਬਸਤੀ ਜੋਧੇਵਾਲ ਦੇ ਅਧੀਨ ਪੈਂਦੇ ਇਲਾਕਾ ਲਕਸ਼ਮੀ ਨਗਰ ਕੈਲਾਸ਼ ਰੋਡ ਦੀ ਰਹਿਣ ਵਾਲੀ ਬਜ਼ੁਰਗ ਸੁਸ਼ਮਾ ਕਿਰਾਇਦਾਰਾਂ ਤੋਂ ਤੰਗ ਹੋ ਥਾਣੇ ਦੇ ਬਾਹਰ ਲੇਟ ਪ੍ਰਦਰਸ਼ਨ ਕੀਤਾ। ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਸੀਨੀਅਰ ਸਿਟੀਜ਼ੀਨ ਹੈ ਤੇ ਉਸ ਨੇ ਕੈਂਸਰ ਹਸਪਤਾਲ ਡੀਐਸਸੀ ਤੇ ਕਪੂਰ ਹਸਪਤਾਲ ਵਿੱਚ ਨਰਸ ਦਾ ਕੰਮ ਕਰ ਚੁਕੀ ਹੈ ਤੇ ਹੁਣ ਉਹ ਕੰਮ ਨਹੀਂ ਕਰ ਸਕਦੀ। ਉਸ ਨੇ ਦੱਸਿਆ ਕਿ ਮੇਰੇ ਮਕਾਨ ਦੇ ਬਾਹਰ ਪ੍ਰਵਾਸੀ ਘੱਟ ਕੱਪੜਿਆਂ ਵਿੱਚ ਬੈਠੇ ਰਹਿੰਦੇ ਹਨ ਜਿਸ ਕਾਰਨ ਆਉਣ ਜਾਣ ਵਾਲਿਆਂ ’ਤੇ ਮਾੜਾ ਅਸਰ ਪੈਂਦਾ ਹੈ। ਉਸ ਨੇ ਕਿਹਾ ਕਿ ਜਦੋਂ ਉਸ ਸਬੰਧੀ ਉਸ ਨੇ ਮਕਾਨ ਮਾਲਕ ਨੂੰ ਸ਼ਿਕਾਇਤ ਕੀਤੀ ਤਾਂ ਉਹ ਉਸ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਉਸ ਨੇ ਦੱਸਿਆਂ ਕਿ ਇਸ ਸਬੰਧੀ ਉਹ ਕਈ ਵਾਰ ਸ਼ਿਕਾਇਤ ਦੇ ਚੁੱਕੀ ਹੈ ਪਰ ਕਾਰਵਾਈ ਨਾ ਹੋਣ ਕਾਰਨ ਉਸ ਨੂੰ ਇਸ ਤਰ੍ਹਾਂ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।

ਇਹ ਵੀ ਪੜੋ: ਨਿੱਜੀ ਸਕੂਲਾਂ ਦੀ ਲੁੱਟ ਤੋਂ ਅੱਕੇ ਮਾਪੇ, ਸਰਕਾਰੀ ਸਕੂਲਾਂ ਨੂੰ ਦੇਣ ਲੱਗੇ ਤਰਜ਼ੀਹ

ਜਦ ਇਸ ਸਬੰਧੀ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕੀ ਲੌਕਡਾਊਨ ਕਾਰਨ ਉਹ ਕਿਰਾਏਦਾਰਾਂ ਬਾਰੇ ਥਾਣੇ ਵਿੱਚ ਇਤਲਾਹ ਨਹੀਂ ਦੇ ਸਕੇ ਤੇ ਇਹ ਬਜ਼ੁਰਗ ਝੂਠ ਬੋਲ ਰਹੀ ਹੈ। ਜਦਕਿ ਇਸ ਪੂਰੇ ਮਾਮਲੇ ਸਬੰਧੀ ਥਾਣਾ ਬਸਤੀ ਜੋਧੇਵਾਲ ਦੇ ਪੁਲਿਸ ਅਧਿਕਾਰੀ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਜ਼ੁਰਗ ਦੀ ਸ਼ਿਕਾਇਤ ਲਿਖ ਲਈ ਹੈ ਤੇ ਮਾਮਲੇ ’ਚ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਲੁਧਿਆਣਾ ਦੇ ਸ਼ਮਸ਼ਾਨ ਘਾਟ'ਚ ਕੋਰੋਨਾ ਮਰੀਜ਼ਾਂ ਦੇ ਅੰਤਮ ਸਸਕਾਰ ਦੇ ਨਾਮ ਉਤੇ ਲੁੱਟ

ABOUT THE AUTHOR

...view details