ਲੁਧਿਆਣਾ:ਜ਼ਿਲ੍ਹਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਪੁੱਤਰ ਦੇ ਗੁੰਮ ਹੋ ਜਾਣ ਦੀ ਰਿਪੋਰਟ ਦਰਜ ਕਰਵਾਉਣ ਲਈ ਆਏ ਬਜ਼ੁਰਗ ਪਿਤਾ ਨੇ ਪੁਲਿਸ ਕਮਿਸ਼ਨ ਦਫ਼ਤਰ ਦੇ ਬਾਹਰ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚ ਪੁਲਿਸ ਕਮਿਸ਼ਨਰ ਨੇ ਉਸ ਨੂੰ ਭਰੋਸਾ ਦਵਾਇਆ ਤੇ ਮਾਮਲੇ ਨੂੰ ਸ਼ਾਤ ਕੀਤਾ।
ਇਹ ਵੀ ਪੜੋ:Viral Boy Sonu In Kota: ਵਾਇਰਲ ਲੜਕਾ ਸੋਨੂੰ ਕੁਮਾਰ ਪਹੁੰਚਿਆ ਕੋਟਾ, ਐਲਨ ਕੋਚਿੰਗ 'ਚ ਲਿਆ ਦਾਖਲਾ...ਦੱਸਿਆ ਕਾਰਨ
ਦਰਾਅਸਰ ਬਜ਼ੁਰਗ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਗੁੰਮ ਹੋ ਜਾਣ ਦੀ ਰਿਪੋਰਟ ਦਰਜ ਕਰਵਾਉਣ ਲਈ ਥਾਣੇ ਆਇਆ ਸੀ, ਪਰ ਥਾਣੇਦਾਰ ਦੁਆਰਾ ਉਸ ਨਾਲ ਬਦਤਮੀਜ਼ੀ ਕੀਤੀ ਗਈ, ਇਸ ਤੋਂ ਬਾਅਦ ਮਜਬੂਰ ਹੋ ਕੇ ਪਿਤਾ ਨੂੰ ਇੱਕ ਤੋਂ ਬਾਅਦ ਇੱਕ ਥਾਣੇ ਦੇ ਚੱਕਰ ਕੱਟਣੇ ਪਏ ਅਤੇ ਅੰਤ ਵਿੱਚ ਆ ਕੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਕਮੀਜ਼ ਉਤਾਰ ਕੇ ਪ੍ਰਦਰਸ਼ਨ ਕਰਨਾ ਪਿਆ।
ਬਜ਼ੁਰਗ ਨੇ ਦੱਸਿਆ ਕਿ ਉਸ ਦਾ ਬੇਟਾ 13 ਜੂਨ ਤੋਂ ਗੁੰਮ ਹੈ ਜਿਸ ਨੂੰ ਲੈ ਕੇ ਕਾਰਵਾਈ ਲਈ ਉਹ ਥਾਣਿਆਂ ਦੇ ਚੱਕਰ ਕੱਢਣ ਲਈ ਮਜਬੂਰ ਹੈ। ਉਸ ਨੇ ਦੱਸਿਆ ਕਿ ਉਹ ਥਾਣੇ ਵਿੱਚ ਆਪਣੇ ਬੇਟੇ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਗਿਆ ਤਾਂ ਠਾਣੇਦਾਰ ਨੇ ਉਸ ਨਾਲ ਬਦਤਮੀਜ਼ੀ ਕੀਤੀ। ਜਿਸ ਤੋਂ ਬਾਅਦ ਉਹ ਰੋ ਕੇ ਬਾਹਰ ਨਿਕਲਿਆ ਅਤੇ ਦੂਜੇ ਥਾਣੇ ਵਿੱਚ ਵੀ ਉਸ ਨੂੰ ਇਨਸਾਫ ਨਾ ਮਿਲਣ ਤੇ ਅੰਤ ਵਿਚ ਉਹ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ ਜਿਥੇ ਉਸ ਨੇ ਪੰਜਾਬ ਪੁਲਿਸ ਖਿਲਾਫ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ।
ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਹੰਗਾਮਾ ਉਸ ਨੇ ਕਿਹਾ ਕਿ ਉਸ ਨੂੰ ਇਨਸਾਫ਼ ਦੀ ਉਮੀਦ ਬਹੁਤ ਘੱਟ ਹੈ। ਬਜ਼ੁਰਗ ਨੇ ਦੱਸਿਆ ਕਿ ਉਹ ਅਖ਼ਬਾਰ ਵੇਚਣ ਦਾ ਕੰਮ ਕਰਦਾ ਹੈ, ਪਰ ਮਜਬੂਰ ਹੋ ਕੇ ਆਪਣਾ ਕੰਮ ਛੱਡ ਉਸ ਨੂੰ ਥਾਣਿਆਂ ਦੇ ਚੱਕਰ ਕੱਟਣੇ ਪੈ ਰਹੇ ਹਨ। ਉਸ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ।
ਹਾਲਾਂਕਿ ਇਸ ਮਾਮਲੇ ਚ ਪੁਲਿਸ ਕਮਿਸ਼ਨਰ ਵੀ ਹੰਗਾਮਾ ਸੁੰਨਨ ਤੋਂ ਬਾਅਦ ਬਾਹਰ ਆਏ, ਪਰ ਉਨ੍ਹਾਂ ਨੇ ਮੀਡੀਆ ਨਾਲ ਤਾਂ ਕੋਈ ਗੱਲ੍ਹ ਨਹੀਂ ਕੀਤੀ, ਪਰ ਪੀੜਤਾ ਨੂੰ ਮਿਲਣ ਤੋਂ ਬਾਅਦ ਉਸ ਨੂੰ ਕਰਵਾਈ ਦਾ ਭਰੋਸਾ ਦੇਕੇ ਚਲੇ ਗਏ।
ਇਹ ਵੀ ਪੜੋ:National Herald Case: ਰਾਹੁਲ ਗਾਂਧੀ ਤੋਂ ਤੀਜੇ ਦਿਨ ਕਰੀਬ 9 ਘੰਟੇ ਕੀਤੀ ਪੁੱਛਗਿੱਛ, 17 ਜੂਨ ਨੂੰ ਮੁੜ ਤਲਬ