ਲੁਧਿਆਣਾ:ਜ਼ਿਲ੍ਹੇ ਦੇ ਰਾਹੋਂ ਰੋਡ ਉੱਤੇ ਅੱਜ ਇੱਕ ਰੇਤੇ ਨਾਲ ਭਰੇ ਟਿੱਪਰ ਵੱਲੋਂ ਇੱਕ ਬਜ਼ੁਰਗ ਵਿਅਕਤੀ ਨੂੰ ਕੁਚਲ ਦਿੱਤਾ ਗਿਆ, ਜਿਸ ਦੌਰਾਨ ਬਜ਼ੁਰਗ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਟਿੱਪਰ ਬਜ਼ੁਰਗ ਦੇ ਉੱਤੋਂ ਦੀ ਲੰਘ ਗਿਆ। ਬਜ਼ੁਰਗ ਨੂੰ ਕੁਚਲਣ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਇਲਾਕੇ ਦੇ ਭੜਕੇ ਲੋਕਾਂ ਨੇ ਸੜਕ ਉੱਤੇ ਵੱਡਾ ਜਾਮ ਲਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਇਸ ਦੌਰਾਨ ਮੌਕੇ ਉੱਤੇ ਪਹੁੰਚੀ ਪੁਲਿਸ ਉੱਤੇ ਵੀ ਲੋਕਾਂ ਨੇ ਸਵਾਲ ਖੜ੍ਹੇ ਕੀਤੇ, ਉਨ੍ਹਾਂ ਨੇ ਕਿਹਾ, ਪੁਲਿਸ ਦੀ ਮੌਜੂਦਗੀ ਵਿੱਚ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਦੌਰਾਨ ਸੜਕ ਹਾਦਸੇ ਦੀਆਂ ਕੁੱਝ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਇਲਾਕਾ ਵਾਸੀਆਂ ਨੇ ਕਿਹਾ, ਕੋਈ ਨਵੀਂ ਗੱਲ ਨਹੀਂ ਹੈ, ਇੱਥੋਂ ਟਿੱਪਰ ਬਹੁਤ ਤੇਜ਼ੀ ਨਾਲ ਲੰਘਦੇ ਹਨ ਅਤੇ ਨਿੱਤ ਦਿਨ ਸੜਕ ਹਾਦਸਿਆਂ ਦੇ ਸਬੱਬ ਬਣਦੇ ਹਨ। ਉਨ੍ਹਾਂ ਨੇ ਕਿਹਾ ਅੱਜ ਇਸ ਬਜ਼ੁਰਗ ਨੂੰ ਟਿੱਪਰ ਨੇ ਕੁਚਲ ਦਿੱਤਾ। ਉਹਨਾਂ ਕਿਹਾ, ਇਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
ਰੇਤੇ ਨਾਲ ਭਰੇ ਟਿੱਪਰ ਨੇ ਕੁਚਲਿਆ ਬਜ਼ੁਰਗ ਭੜਕੇ ਲੋਕਾਂ ਨੇ ਕਿਹਾ ਕਿ "ਰਾਤ ਨੂੰ ਇੱਥੋਂ ਕੋਈ ਗੱਡੀ ਤੱਕ ਜਾਂ ਸਕੂਟਰ ਆਦਿ ਲੰਘ ਨਹੀਂ ਸਕਦਾ। ਟਿੱਪਰ ਚਾਲਕਾਂ ਵੱਲੋਂ ਤੇਜ਼ ਰਫਤਾਰ ਨਾਲ ਇਸ ਰੂਟ ਉੱਤੇ ਟਿੱਪਰ ਚਲਾਈ ਜਾਂਦੇ ਹਨ। ਜੋ ਕਿ ਰੇਤੇ ਨਾਲ ਲੋਡ ਹੁੰਦੇ ਹਨ।" ਇਲਾਕਾ ਵਾਸੀਆਂ ਨੇ ਕਿਹਾ ਕਿ "ਪੁਲਿਸ ਤੁਰੰਤ ਟਿੱਪਰ ਚਾਲਕ ਨੂੰ ਫੜ ਕੇ ਲੈ ਕੇ ਆਵੇ ਅਤੇ ਉਹਨਾਂ ਖ਼ਿਲਾਫ਼ ਕਾਰਵਾਈ ਕਰੇ।"
ਉੱਥੇ ਹੀ ਮੌਕੇ ਉੱਤੇ ਪਹੁੰਚੇ ਏਸੀਪੀ ਜੀਐੱਸ ਦਿਓਲ ਨੇ ਕਿਹਾ, "ਉਨ੍ਹਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ "ਪੁਲਿਸ ਮੁਲਾਜ਼ਮ ਲੇਟ ਪਹੁੰਚੇ ਹਨ।" ਉਨ੍ਹਾਂ ਕਿਹਾ ਕਿ ਪੁਲਿਸ ਸਾਹਮਣੇ ਕੋਈ ਟਿੱਪਰ ਚਾਲਕ ਫ਼ਰਾਰ ਨਹੀਂ ਹੋਇਆ ਅਤੇ ਹੁਣ ਹੀ ਇਲਾਕਾ ਵਾਸੀਆਂ ਨੇ ਬਿਆਨ ਦਰਜ ਕਰਵਾਏ ਗਏ। ਜਿਸ ਤੋਂ ਬਾਅਦ ਹੀ ਹੁਣ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ :ਬੰਦ ਖੂਹ ਧਰਤੀ ਹੇਠਲੇ ਪਾਣੀ ਦਾ ਪੱਧਰ ਕਰਨਗੇ ਉੱਚਾ, ਮਾਹਿਰਾਂ ਨੇ ਦਿੱਤੀ ਇਹ ਸਲਾਹ