ਲੁਧਿਆਣਾ:ਬੀਆਰਐਸ ਨਗਰ ਵਿੱਚ ਬਜ਼ੁਰਗ ਪਤੀ ਪਤਨੀ ਦਾ ਬੇਰਹਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪਤੀ ਪਤਨੀ ਦੀ ਸ਼ਨਾਖ਼ਤ ਸੁਖਦੇਵ ਸਿੰਘ ਅਤੇ ਗੁਰਮੀਤ ਕੌਰ ਵਜੋਂ ਹੋਈ ਹੈ ਅਤੇ ਦੋਵੇਂ ਇਕੱਲੇ ਹੀ ਰਹਿੰਦੇ ਸਨ। ਉਨ੍ਹਾਂ ਦੀ ਬੇਟੀ ਲੁਧਿਆਣਾ ਹੀ ਵਿਆਹੀ ਹੋਈ ਹੈ ਜਦ ਕੇ ਇੱਕ ਬੇਟਾ ਸਕਾਟਲੈਂਡ ਰਹਿੰਦਾ ਹੈ ਜਿਸ ਨੂੰ ਮਿਲਣ ਲਈ ਦੋਵਾਂ ਪਤੀ ਪਤਨੀ ਨੇ 2 ਹਫਤੇ ਬਾਅਦ ਜਾਣਾ ਸੀ।
ਮ੍ਰਿਤਕ ਦੇ ਗੁਆਂਢੀਆਂ ਨੇ ਦੱਸਿਆ ਕਿ ਵਾਰਦਾਤ 9 ਵਜੇ ਦੇ ਕਰੀਬ ਦੀ ਹੈ ਜਦ ਘਰ ਵਿੱਚੋਂ ਉੱਚੀ ਉੱਚੀ ਚੀਕਣ ਦੀ ਅਵਾਜ਼ ਆਈ। ਅਵਾਜ ਸੁਣ ਕੇ ਉਹ ਘਰ ਵਲ ਗਏ ਤਾਂ ਮ੍ਰਿਤਕ ਦੇ ਗੁਆਂਢੀ ਨੇ ਮੁਲਜ਼ਮ ਨੂੰ ਘਰ ਦੀ ਕੰਧ ਟਪਕੇ ਭੱਜਦੇ ਹੋਏ ਵੇਖਿਆ। ਉਸ ਜਦ ਘਰ ਪਹੁੰਚੇ ਤਾਂ ਪਤੀ ਪਤਨੀ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਦੋਵੇਂ ਇਕੱਲੇ ਹੀ ਰਹਿੰਦੇ ਸਨ ਅਤੇ ਮ੍ਰਿਤਕ ਪਤੀ ਕੁਝ ਸਾਲ ਪਹਿਲਾਂ ਹੀ ਮ੍ਰਿਤਕ ਸੇਵਾਮੁਕਤ ਹੋਇਆ ਸੀ।