ਪੰਜਾਬ

punjab

ETV Bharat / city

ਦਿਨ ਦਿਹਾੜੇ ਸੜਕ ਵਿਚਾਲੇ ਨੌਜਵਾਨ ਨੇ ਸਾਥੀ ਦਾ ਕੀਤਾ ਕਤਲ - middle of the road

ਲਵਲੀ ਅੱਜ ਉਹ ਆਪਣਾ ਸਮਾਨ ਵਾਪਿਸ ਲੈਣ ਆਇਆ ਸੀ ਜਿਸ ਮਗਰੋਂ ਦੋਹਾਂ ’ਚ ਤਕਰਾਰ ਹੋ ਗਈ ਤੇ ਲਵਨੀ ਨੇ ਆਪਣੀ ਕਿਰਪਾਨ ਨਾਲ ਨਛੱਤਰ ਸਿੰਘ ਦਾ ਕਤਲ ਕਰ ਦਿੱਤਾ।

ਦਿਨ ਦਿਹਾੜੇ ਸੜਕ ਵਿਚਾਲੇ ਨੌਜਵਾਨ ਨੇ ਸਾਥੀ ਦਾ ਕੀਤਾ ਕਤਲ
ਦਿਨ ਦਿਹਾੜੇ ਸੜਕ ਵਿਚਾਲੇ ਨੌਜਵਾਨ ਨੇ ਸਾਥੀ ਦਾ ਕੀਤਾ ਕਤਲ

By

Published : Apr 11, 2021, 4:47 PM IST

ਲੁਧਿਆਣਾ:ਸ਼ਹਿਰ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਨੌਜਵਾਨ ਨੇ ਆਪਣੇ ਹੀ ਸਾਥੀ ਨੌਜਵਾਨ ਦਾ ਦਿਨ-ਦਿਹਾੜੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨਛੱਤਰ ਸਿੰਘ ਵੱਜੋਂ ਹੋਈ ਹੈ। ਦੱਸ ਦਈਏ ਕਿ ਨਛੱਤਰ ਸਿੰਘ ਜੋ ਕਬਾੜ ਦਾ ਕੰਮ ਕਰਦਾ ਸੀ ਉਹ ਆਪਣੇ ਸਾਥੀ ਜਸਪ੍ਰੀਤ ਸਿੰਘ ਉਰਫ਼ ਲਵਲੀ ਤੋਂ ਗੈਸ ਕਟਰ ਤੇ ਹੋਰ ਸਮਾਨ ਲੈ ਕੇ ਆਇਆ ਹੋਇਆ ਸੀ ਤੇ ਲਵਲੀ ਅੱਜ ਉਹ ਆਪਣਾ ਸਮਾਨ ਵਾਪਿਸ ਲੈਣ ਆਇਆ ਸੀ ਜਿਸ ਮਗਰੋਂ ਦੋਹਾਂ ’ਚ ਤਕਰਾਰ ਹੋ ਗਈ ਤੇ ਲਵਨੀ ਨੇ ਆਪਣੀ ਕਿਰਪਾਨ ਨਾਲ ਨਛੱਤਰ ਸਿੰਘ ਦਾ ਕਤਲ ਕਰ ਦਿੱਤਾ।

ਇਹ ਵੀ ਪੜੋ: ਬਟਾਲਾ 'ਚ ਕਿਤਾਬਾਂ ਦੇ ਗੋਦਾਮ ਅਤੇ ਦੁਕਾਨਾਂ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਉਥੇ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਇੱਕ ਹੀ ਘਰ ’ਚ ਕਮਾਉਣ ਵਾਲਾ ਸੀ ਜਿਸ ਕਾਰਨ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਵਿਸਾਖੀ ਮੌਕੇ ਪਾਕਿ ਜਾ ਰਹੇ ਸ਼ਰਧਾਲੂਆਂ ਦੇ ਜਥੇ ਨੂੰ ਐੱਸਜੀਪੀਸੀ ਨੇ ਦਿੱਤੇ ਪਾਸਪੋਰਟ

ABOUT THE AUTHOR

...view details