ਲੁਧਿਆਣਾ: ਸ਼ਹਿਰ ਦੇ ਦੁੱਗਰੀ ਇਲਾਕੇ ਵਿੱਚ ਬਣਿਆ ਇੱਕ ਛੋਟਾ ਜਿਹਾ ਪਾਰਕ ਇਨੀਂ ਦਿਨੀ ਲੋਕਾਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇਹ ਪਾਰਕ ਲੁਧਿਆਣਾ ਦੇ ਹੋਰਨਾਂ ਪਾਰਕਾਂ ਨਾਲੋਂ ਕਾਫੀ ਵੱਖਰਾ ਹੈ। ਇਸ ਪਾਰਕ ਨੂੰ ਵਿਸ਼ੇਸ਼ ਤੌਰ 'ਤੇ ਅਜਿਹੇ ਮਾਪਿਆਂ ਵੱਲੋਂ ਬਣਾਇਆ ਗਿਆ ਹੈ, ਜਿਨ੍ਹਾਂ ਨੇ ਆਪਣੇ ਇਕਲੌਤੇ ਬੱਚਿਆਂ ਨੂੰ ਸੜਕ ਹਾਦਸੇ ਦੇ ਵਿੱਚ ਗਵਾ ਦਿੱਤਾ ਸੀ। ਹੁਣ ਕੋਈ ਹੋਰ ਸੜਕ ਹਾਦਸੇ 'ਚ ਆਪਣੀ ਜਾਨ ਨਾ ਗਵਾਏ ਇਸ ਕਰਕੇ ਇਨ੍ਹਾਂ ਵੱਲੋਂ ਫਾਊਂਡੇਸ਼ਨ ਬਣਾ ਕੇ ਨਾ ਸਿਰਫ ਇੱਕ ਖੂਬਸੂਰਤ ਪਾਰਕ ਤਿਆਰ ਕੀਤਾ ਗਿਆ। ਸਗੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਪਾਰਕ ਦੇ ਵਿੱਚ ਵਾਟਰ ਹਾਰਵੈਸਟਿੰਗ ਸਿਸਟਮ, ਸੀਸੀਟੀਵੀ ਕੈਮਰੇ, ਸਰਾਉਂਡ ਸਾਊਂਡ ਬੈਠਣ ਲਈ ਸੁਚੱਜਾ ਪ੍ਰਬੰਧ, ਹਰਿਆਲੀ, ਫਾਊਂਟੇਨ, ਦੀਵਾਰਾਂ ਤੇ ਪੇਂਟਿੰਗ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਟ੍ਰੈਫਿਕ ਨਾਲ ਸਬੰਧਿਤ ਇਸ਼ਾਰੇ ਪਾਰਕ ਦੇ ਵਿੱਚ ਬਣਾਏ ਗਏ ਹਨ।