ਲੁਧਿਆਣਾ:ਪੰਜ ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਸਮਰਾਲਾ ਵਿੱਖੇ ਗੁੱਸੇ ’ਚ ਆਏ ਕਿਸਾਨਾਂ ਵੱਲੋਂ ਲੁਧਿਆਣਾ -ਚੰਡੀਗੜ੍ਹ ਹਾਈਵੇ ਜਾਮ ਕੀਤਾ ਗਿਆ। ਇਸ ਮੌਕੇ ਕਿਸਾਨਾਂ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪਿਛਲੇ 5 ਦਿਨਾਂ ਤੋਂ ਮੋਟਰਾਂ ਦੀ ਲਾਈਟ ਨਹੀਂ ਆ ਰਹੀ ਹੈ ਜਿਸ ਕਾਰਨ ਉਹਨਾਂ ਦੀਆਂ ਫਸਲਾਂ ਸੁੱਕ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜਦੋਂ ਇਸ ਸਬੰਧੀ ਅਸੀਂ ਬਿਜਲੀ ਵਿਭਾਗ ਦੇ ਐਸਡੀਓ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਾਨੂੰ ਅੱਗੇ ਅਫਸਰਾਂ ਕੋਲ ਭੇਜ ਦਿੱਤਾ ਜਦੋਂ ਅਸੀਂ ਐਕਸੀਅਨ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਸਾਨੂੰ ਇਹ ਜਬਾਬ ਦਿੱਤਾ ਕਿ ਮੇਰੇ ਹੱਥ ਵੱਸ ਕੁਛ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਨੇ ਜਿੰਮੇਵਾਰੀ ਵਾਲੀ ਸੀਟ ’ਤੇ ਬੈਠ ਅਜਿਹਾ ਹੀ ਕੁਛ ਕਰਨਾ ਹੈ ਤਾਂ ਇਹਨਾਂ ਦਾ ਫਾਇਦਾ ਕਿ ਹੈ।
ਇਹ ਵੀ ਪੜੋ: ਕਿਸਾਨੀ ਮੋਰਚੇ ਨੇ ਮਨਾਇਆ ਮਜ਼ਦੂਰ ਦਿਵਸ
5 ਦਿਨਾਂ ਤੋਂ ਮੋਟਰਾਂ ਦੀ ਲਾਈਟ ਨਾ ਆਉਣ ਕਾਰਨ ਕਿਸਾਨਾਂ ਨੇ ਹਾਈਵੇਅ ਕੀਤਾ ਜਾਮ - ਜਿੰਮੇਵਾਰੀ ਵਾਲੀ ਸੀਟ
ਉਹਨਾਂ ਨੇ ਕਿਹਾ ਕਿ ਜਦੋਂ ਇਸ ਸਬੰਧੀ ਅਸੀਂ ਬਿਜਲੀ ਵਿਭਾਗ ਦੇ ਐਸਡੀਓ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਾਨੂੰ ਅੱਗੇ ਅਫਸਰਾਂ ਕੋਲ ਭੇਜ ਦਿੱਤਾ ਜਦੋਂ ਅਸੀਂ ਐਕਸੀਅਨ ਨੂੰ ਮਿਲਣ ਪਹੁੰਚੇ ਤਾਂ ਉਹਨਾਂ ਸਾਨੂੰ ਇਹ ਜਬਾਬ ਦਿੱਤਾ ਕਿ ਮੇਰੇ ਹੱਥ ਵੱਸ ਕੁਛ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਨੇ ਜਿੰਮੇਵਾਰੀ ਵਾਲੀ ਸੀਟ ’ਤੇ ਬੈਠ ਅਜਿਹਾ ਹੀ ਕੁਛ ਕਰਨਾ ਹੈ ਤਾਂ ਇਹਨਾਂ ਦਾ ਫਾਇਦਾ ਕਿ ਹੈ।
5 ਦਿਨਾਂ ਤੋਂ ਮੋਟਰਾਂ ਦੀ ਲਾਈਟ ਨਾ ਆਉਣ ਕਾਰਨ ਕਿਸਾਨਾਂ ਨੇ ਹਾਈਵੇਅ ਕੀਤਾ ਜਾਮ
ਜਦੋਂ ਇਸ ਸਬੰਧੀ ਬਿਜਲੀ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਹਿਲਾਂ ਲਾਈਟ ਦੇ ਕੱਟ ਲੱਗ ਰਹੇ ਸੀ ਜਿਸ ਕਾਰਨ ਇਹਨਾਂ ਨੂੰ 2 ਦਿਨ ਸਪਲਾਈ ਨਹੀਂ ਮਿਲੀ ਹੁਣ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਭਾਰਤੀ ਹਵਾਈ ਸੈਨਾ ਵਲੋਂ ਦੋ ਕ੍ਰਾਇਓਜੇਨਿਕ ਆਕਸੀਜਨ ਟੈਂਕਰ ਭੁਵਨੇਸ਼ਵਰ ਭੇਜੇ