ਪੰਜਾਬ

punjab

434 ਕਰੋੜ ਰੁਪਏ ਦੀ ਹੈਰੋਇਨ ਅਤੇ 50 ਲੱਖ ਡਰੱਗ ਮਨੀ ਸਮੇਤ 3 ਕਾਬੂ

By

Published : May 13, 2022, 2:06 PM IST

Updated : May 13, 2022, 2:45 PM IST

ਉੱਤਰ ਭਾਰਤ ਵਿੱਚ ਨਸ਼ੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਵਿਭਾਗ ਨੇ 434 ਕਰੋੜ ਰੁਪਏ ਦੀ ਹੈਰੋਇਨ, 50 ਲੱਖ ਡਰੱਗ ਮਨੀ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਨਸ਼ੇ ਦੇ ਇਸ ਰੈਕੇਟ ਦਾ ਲਿੰਕ ਦਿੱਲੀ ਤੋਂ ਲੁਧਿਆਣਾ ਅਤੇ ਹਰਿਆਣਾ ਨਾਲ ਜੁੜੇ ਦੱਸੇ ਜਾ ਰਹੇ ਹਨ। ਮਾਮਲੇ ’ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਲੁਧਿਆਣਾ ਅਤੇ ਹਰਿਆਣਾ ਨਾਲ ਵੀ ਲਿੰਕ
ਲੁਧਿਆਣਾ ਅਤੇ ਹਰਿਆਣਾ ਨਾਲ ਵੀ ਲਿੰਕ

ਲੁਧਿਆਣਾ: ਕਾਰਗੋ ਰਾਹੀ ਦੇਸ਼ ਵਿੱਚ ਹੈਰੋਇਨ ਭੇਜਣ ਦੇ ਹੁਣ ਤੱਕ ਦੇ ਸਭ ਤੋਂ ਵੱਡੀ ਖੇਪ ਬਰਾਮਦ ਕਰਨ ਵਿੱਚ ਡੀਆਰਆਈ ਯਾਨੀ ਡਾਇਰੈਕਟੋਰੇਟ ਆਫ ਰੈਵਿਨਿਊ ਇੰਟੈਲੀਜੈਂਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ ਅਤੇ ਇਸ ਮਾਮਲੇ ’ਚ ਹੁਣ ਤੱਕ 62 ਕਿੱਲੋ ਡਰੱਗ ਅਤੇ 50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ।

ਦੱਸ ਦਈਏ ਕਿ ਡੀਆਰਆਈ ਵਿਭਾਗ ਵੱਲੋਂ ਇਸ ਸਬੰਧੀ ਬਕਾਇਦਾ ਲਿਖਤੀ ਬਿਆਨ ਜਾਰੀ ਕਰ ਕੇ ਪੁਸ਼ਟੀ ਵੀ ਕੀਤੀ ਗਈ ਹੈ। ਵਿਭਾਗ ਵੱਲੋਂ ਆਪਰੇਸ਼ਨ ਬਲੈਕ ਐਂਡ ਵ੍ਹਾਈਟ ਚਲਾ ਕੇ ਇਸ ਪੂਰੇ ਨੈਕਸਸ ਦਾ ਪਰਦਾਫਾਸ਼ ਕੀਤਾ ਹੈ। ਜਿਸਦੇ ਦਿੱਲੀ ਤੋਂ ਇਲਾਵਾ ਹਰਿਆਣਾ ਅਤੇ ਲੁਧਿਆਣਾ ਦੇ ਸਾਹਨੇਵਾਲ ਦੇ ਨਾਲ ਇਸ ਦੇ ਲਿੰਕ ਜੁੜੇ ਹੋਏ ਹਨ। ਮਾਮਲੇ ਵਿਚ ਵਿਭਾਗ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਨਸ਼ੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼

ਟਰਾਲੀ ਬੈਗ ’ਚ ਨਸ਼ੇ ਦਾ ਕਨਸਾਈਨਮੈਂਟ: ਦਰਅਸਲ 10 ਮਈ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਕਾਰਗੋ ਲਿਨ ਰਾਹੀ 330 ਬੈਗ ਆਏ ਸਨ ਜਿਨ੍ਹਾਂ ਵਿੱਚੋਂ 126 ਬੈਗਾਂ ਅੰਦਰ ਮੈਟਲ ਟਿਊਬ ਵਿੱਚ ਨਸ਼ੇ ਦੀ ਇਹ ਖੇਪ ਲੁਕਾ ਕੇ ਰੱਖੀ ਗਈ ਸੀ, ਜਿਸ ਨੂੰ ਡਿਟੈਕਟ ਕਰਨਾ ਬੇਹੱਦ ਮੁਸ਼ਕਲ ਭਰਿਆ ਕੰਮ ਸੀ, ਪਰ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਜਿਸ ਦੀ ਭਿਣਕ ਲੱਗੀ ਤਾਂ ਇਨ੍ਹਾਂ ਟਰਾਲੀ ਬੈਗਾਂ ਦੀ ਜਾਂਚ ਕਰਨ ਤੋਂ ਬਾਅਦ ਹੈਰੋਇਨ ਦੀ 55 ਕਿੱਲੋ ਦੀ ਵੱਡੀ ਖੇਪ ਬਰਾਮਦ ਹੋਈ। ਡੀਆਰਆਈ ਵੱਲੋਂ ਇਸ ਦੇ ਪੰਜਾਬ ਤੇ ਹਰਿਆਣਾ ਦੇ ਨਾਲ ਲਿੰਕ ਤੋਂ ਇਲਾਵਾ ਹੋਰ ਵੀ ਕਈ ਖੁਲਾਸੇ ਹੋਏ ਹਨ।

ਨਿਸ਼ਾਨਦੇਹੀ ’ਤੇ 7 ਕਿੱਲੋ ਹੈਰੋਇਨ ਅਤੇ 50 ਲੱਖ ਦੀ ਡਰੱਗ ਮਨੀ ਬਰਾਮਦ: ਡੀਆਰਆਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਇਹ ਖੁਲਾਸਾ ਕੀਤਾ ਗਿਆ ਹੈ ਕਿ ਪਹਿਲੀ ਵਾਰ ਕਾਰਗੋ ਰਾਹੀਂ ਹੈਰੋਇਨ ਦੀ ਵੱਡੀ ਖੇਪ ਦੇ ਮਾਮਲੇ ਦੇ ਲਿੰਕ ਪੰਜਾਬ ਅਤੇ ਹਰਿਆਣਾ ਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹਨ। ਅਫ਼ਰੀਕਾ ਤੋਂ ਆਏ ਇਸ ਕਨਸਾਈਨਮੈਂਟ ਦੇ ਪੰਜਾਬ ਅਤੇ ਹਰਿਆਣਾ ਤੋ ਹੀ ਅੱਗੇ ਸਪਲਾਈ ਕੀਤੀ ਜਾਣੀ ਸੀ।

ਇਸ ਮਾਮਲੇ ਦੇ ਵਿੱਚ ਡੇਅਰੀ ਵਿਭਾਗ ਵੱਲੋਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਚ ਛਾਪੇਮਾਰੀ ਕਰ ਕੇ ਵਿਭਾਗ ਵੱਲੋਂ ਹੋਰ 7 ਕਿੱਲੋ ਹੈਰੋਇਨ ਅਤੇ 50 ਲੱਖ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਜਿਸ ਨੂੰ ਮਿਲਾ ਕੇ ਕੁੱਲ ਕਨਸਾਈਨਮੈਂਟ 62 ਕਿੱਲੋ ਹੋ ਗਿਆ ਹੈ ਅਤੇ ਇਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 434 ਕਰੋੜਾਂ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਕਨਸਾਈਨਮੈਂਟ ਹੈ।

ਨਸ਼ੇ ਦੇ ਵੱਡੇ ਰੈਕੇਟ ਦਾ ਪਰਦਾਫਾਸ਼

ਸਾਹਨੇਵਾਲ ਦਾ ਬੂਟ ਕਾਰੋਬਾਰੀ ਗ੍ਰਿਫ਼ਤਾਰ: ਡੀਆਰਆਈ ਵਿਭਾਗ ਵੱਲੋਂ ਇਸ ਮਾਮਲੇ ਵਿੱਚ ਲੁਧਿਆਣਾ ਨੇ ਸਾਹਨੇਵਾਲ ਹਲਕੇ ਦੇ ਰਾਮਗੜ੍ਹ ਇਲਾਕੇ ਤੋਂ ਇਕ ਬੂਟ ਕਾਰੋਬਾਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਏਅਰਪੋਰਟ ਤੋਂ ਹੈਰੋਇਨ ਦੀ ਵੱਡੀ ਖੇਪ ਬਰਾਮਦ ਹੋਣ ਤੋਂ ਬਾਅਦ ਮੁਲਜ਼ਮਾਂ ਦੀ ਨਿਸ਼ਾਨਦੇਹੀ ਤੇ ਲੁਧਿਆਣਾ ਦੇ ਸਾਹਨੇਵਾਲ ਹਲਕੇ ਦੇ ਵਿੱਚ ਸਥਿਤ ਰਾਮਗੜ੍ਹ ਇਲਾਕੇ ਦੇ ਅੰਦਰ ਇਕ ਬੂਟ ਦੀ ਦੁਕਾਨ ਤੇ ਡੇਅਰੀ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਵੀ ਇਹ ਟਰਾਲੀ ਬੈਗ ਤੋਂ ਆਈ ਹੈਰੋਇਨ ਬਰਾਮਦ ਹੋਈ ਹੈ।

ਹਾਲਾਂਕਿ ਸਾਹਨੇਵਾਲ ਤੋਂ ਕਿੰਨਾ ਨਸ਼ਾ ਬਰਾਮਦ ਹੋਇਆ ਹੈ ਇਸ ਬਾਰੇ ਵਿਸਥਾਰ ਜਾਣਕਾਰੀ ਡੀਆਰਆਈ ਵੱਲੋਂ ਨਹੀਂ ਦਿੱਤੀ ਗਈ ਪਰ ਇੰਨਾ ਜ਼ਰੂਰ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਚ ਛਾਪੇਮਾਰੀ ਕਰਕੇ 7 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪਰ ਜਾਣਕਾਰੀ ਮੁਤਾਬਿਕ ਲਗਭਗ 818 ਗ੍ਰਾਮ ਦੇ ਕਰੀਬ ਹੈਰੋਇਨ ਅਤੇ 15 ਲੱਖ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਸ਼ਨਾਖਤ ਰਮਨਜੀਤ ਸਿੰਘ ਅਤੇ ਨਵਜੋਤ ਸਿੰਘ ਵਜੋਂ ਹੋਈ ਹੈ ਜੋ ਸਾਹਨੇਵਾਲ ਦੇ ਵਿੱਚ ਸ਼ੂ ਲੈਂਡ ਨਾਂ ਦਾ ਇੱਕ ਬੂਟ ਦਾ ਸ਼ੋਅਰੂਮ ਚਲਾ ਰਿਹਾ ਹੈ। ਸਾਰੇ ਹੀ ਮੁਲਜ਼ਮਾਂ ਨੂੰ ਡੀਆਰਆਈ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ 14 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ।

ਹਰਿਆਣਾ ਤੋਂ ਵੀ ਹੋਈ ਬਰਾਮਦਗੀ: ਹੈਰੋਇਨ ਦਾ ਇਹ ਗੰਦਾ ਖੇਲ ਉੱਤਰ ਭਾਰਤ ਵਿੱਚ ਦਿੱਲੀ ਹਰਿਆਣਾ ਅਤੇ ਪੰਜਾਬ ਤਕ ਫੈਲਿਆ ਹੋਇਆ ਸੀ ਡੀਆਰਆਈ ਵਿਭਾਗ ਵੱਲੋਂ ਹਰਿਆਣਾ ਵਿੱਚ ਵੀ ਛਾਪੇਮਾਰੀ ਕਰ ਕੇ 6 ਕਿੱਲੋ ਦੇ ਕਰੀਬ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਖੇਪ ਦਿੱਲੀ ਦੇ ਹੀ ਰਹਿਣ ਵਾਲੇ ਇਕ ਇੰਪੋਰਟਰ ਦੇ ਨਾਂ ’ਤੇ ਕਾਰਗੋ ਰਾਹੀ ਦਿੱਲੀ ਭੇਜੀ ਗਈ ਸੀ..ਡੀਆਰਆਈ ਵਿਭਾਗ ਵੱਲੋਂ ਸਾਹਨੇਵਾਲ ਦੇ ਦੋ ਫੂਡ ਕਾਰੋਬਾਰੀ ਰਮਨਜੀਤ, ਨਵਜੋਤ ਅਤੇ ਦਿੱਲੀ ਦੀਆਂ ਦੋ ਇੰਪੋਰਟਰ ਨੂੰ ਗ੍ਰਿਫ਼ਤਾਰ ਕਰ ਕੇ ਰਿਮਾਂਡ ਤੇ ਭੇਜ ਦਿੱਤਾ ਹੈ।

ਇਹ ਵੀ ਪੜੋ:ਪੁਲਵਾਮਾ 'ਚ ਅੱਤਵਾਦੀਆਂ ਵਲੋਂ ਰਾਹੁਲ ਭੱਟ ਤੋਂ ਬਾਅਦ ਇਕ ਹੋਰ ਨੂੰ ਮਾਰੀ ਗੋਲੀ

Last Updated : May 13, 2022, 2:45 PM IST

ABOUT THE AUTHOR

...view details