ਲੁਧਿਆਣਾ: ਸ਼ਹਿਰ ਦਾ ਪ੍ਰੀਤ ਹਸਪਤਾਲ ਤੇ ਇਲਾਜ ਦੌਰਾਨ ਕੁਤਾਹੀ ਵਰਤਨ ਦੇ ਇਲਜ਼ਾਮ ਲਗਦੇ ਰਹਿੰਦੇ ਹਨ। ਇੱਥੇ ਮੁੜ ਤੋਂ ਲੋਕਾਂ ਨੇ ਇਲਾਜ ਦੌਰਾਨ ਡਾਕਟਰ ਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਾਉਂਦਿਆਂ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਹ ਹਸਪਤਾਲ ਲੁਧਿਆਣਾ ਦੇ ਰਾਹੋਂ ਰੋਡ ਕੁਲਦੀਪ ਨਗਰ ਦੇ ਵਿੱਚ ਸਥਿਤ ਹੈ।
ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀੜਤ ਪਰਿਵਾਰ ਵੱਲੋਂ ਹਸਪਤਾਲ ਦੇ ਬਾਹਰ ਜਾ ਕੇ ਡਾਕਟਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪੀੜਤ ਪੱਖ ਨੇ ਦੱਸਿਆ ਕਿ ਲਗਭਗ ਪੰਜ ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਹਸਪਤਾਲ ਦੇ ਵਿੱਚ ਆਈ ਸੀ ਤਾਂ ਉਸ ਨੂੰ ਕਿਹਾ ਗਿਆ ਕਿ ਉਸ ਦੇ ਬੱਚੇ ਦੇ ਵਿੱਚ ਕੋਈ ਕਮੀ ਹੈ ਅਤੇ ਫਿਰ ਉਸ ਦਾ ਇਲਾਜ ਕੀਤਾ ਗਿਆ ਜਿਸ ਦੇ ਪੈਸੇ ਵੀ ਲੈ ਗਏ ਅਤੇ ਫਿਰ ਉਸ ਬੱਚੇ ਨੂੰ ਗਿਰਾ ਦੇਣ ਲਈ ਕਿਹਾ ਗਿਆ ਅਤੇ ਬੱਚਾ ਗਿਰਾਉਂਣ ਦੇ ਬਾਵਜੂਦ ਵੀ ਪੀੜਿਤ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਹਾਲੇ ਵੀ ਗਰਭਵਤੀ ਹੈ ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਉੱਠਿਆ।
ਲੁਧਿਆਣਾ ਦੇ ਪ੍ਰੀਤ ਹਸਪਤਾਲ ਨੇ ਕੀਤਾ ਵੱਡਾ ਕਾਰਾ - ਲੁਧਿਆਣਾ ਹਸਪਤਾਲ
ਲੁਧਿਆਣਾ ਸ਼ਹਿਰ ਦੇ ਇੱਕ ਡਾਕਟਰ ਦੀ ਅਣਗਿਹਲੀ ਕਾਰਨ ਮਾਂ ਦੀ ਜਾਨ ਖ਼ਤਰੇ 'ਚ ਪੈ ਗਈ ਹੈ ਲੋਕਾਂ ਨੇ ਡਾਕਟਰ ਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਾਉਂਦਿਆਂ ਹਸਪਤਾਲ ਪ੍ਰਸ਼ਾਸਨ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਫ਼ੋਟੋ
ਇਹ ਵੀ ਪੜ੍ਹੋ: ਸਾਨੂੰ ਮੁਆਵਜ਼ਾ ਨਹੀਂ ਘੱਗਰ ਦਾ ਪੱਕਾ ਹੱਲ ਚਾਹੀਦੈ
ਹਸਪਤਾਲ ਦੇ ਮਾਲਿਕ ਡਾ. ਸਰਬਜੀਤ ਸਿੰਘ ਅਰੋੜਾ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਤਾਂ ਹੁੰਦਾ ਹੀ ਰਹਿੰਦਾ ਹੈ ਅਤੇ ਉਨ੍ਹਾਂ ਨੇ ਆਪਣੀ ਕੋਈ ਵੀ ਗ਼ਲਤੀ ਹੋਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੇਗ ਹੈ ਕਿ ਬੀਤੇ ਕੁਝ ਮਹੀਨੇ ਪਹਿਲਾਂ ਇਸੇ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਇੱਕ ਅਚਨਾਕ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੀੜਤਾਂ ਨੇ ਹਸਪਤਾਲ ਦੇ ਡਾਕਟਰਾਂ ਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਾਏ ਸਨ।