ਲੁਧਿਆਣਾ: ਤੁਸੀਂ ਭਗਵਾਨ ਸ਼੍ਰੀ ਰਾਮ ਦੇ ਭਗਤ ਦਾ ਬੜੇ ਸੁਣੇ ਹੋਣਗੇ ਪਰ ਅੱਜ ਅਸੀਂ ਜਿਸ ਭਗਤ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਸ ਦੀ ਆਸਥਾ ਵੇਖ ਕੇ ਤੁਸੀ ਹੈਰਾਨ ਰਹਿ ਜਾਓਗੇ। ਇੱਕ ਦਹਾਕੇ ਤੋਂ ਲੁਧਿਆਣਾ ਦੀ ਰਾਮ ਭਗਤ ਦੀਕਸ਼ਾ ਸੂਦ ਕਾਪੀਆਂ 'ਤੇ ਰਾਮ ਰਾਮ ਲਿਖ ਰਹੀ ਹੈ। ਦੀਕਸ਼ਾ ਸੂਦ ਨੂੰ 2017 ਵਿੱਚ ਇੰਡੀਆ ਬੁੱਕ ਆਫ ਵਰਲਡ ਰਿਕਾਰਡ ਵੱਲੋਂ 250 ਕਾਪੀਆਂ ਲਿਖਣ 'ਤੇ ਸਨਮਾਨਿਤ ਵੀ ਕੀਤਾ ਗਿਆ ਸੀ। ਪਰ ਅੱਜ ਇਹ ਰਾਮ ਭਗਤ 550 ਕਾਪੀਆਂ ਲਿਖ ਚੁੱਕੀ ਹੈ ਅਤੇ ਆਪਣੀ ਸਾਰੀ ਮਿਹਨਤ ਅਯੁੱਧਿਆ ਵਿੱਚ ਬਣਨ ਵਾਲੇ ਸ੍ਰੀ ਰਾਮ ਮੰਦਿਰ ਨੂੰ ਸਮਰਪਿਤ ਕਰਨਾ ਚਾਹੁੰਦੀ ਹੈ।
ਦੀਕਸ਼ਾ ਸੂਦ ਨੇ ਦੱਸਿਆ ਕਿ ਸਾਲ 2010 ਤੋਂ ਉਹ ਇਹ ਕਾਪੀਆਂ ਲਿਖ ਰਹੀ ਹੈ, 2017 ਤਾਂ ਉਸ ਨੇ 250 ਕਾਪੀਆਂ ਲਿਖ ਦਿੱਤੀਆਂ ਸਨ। ਇਸ ਲਈ ਉਸ ਨੂੰ ਇੰਡੀਆ ਬੁੱਕ ਆਫ ਵਲਡ ਰਿਕਾਰਡ ਵੱਲੋਂ ਸਵਰਨ ਤਗਮਾ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਵੀ ਉਸ ਨੇ ਇਹ ਕੰਮ ਜਾਰੀ ਰੱਖਿਆ ਅਤੇ ਅੱਜ ਉਹ 550 ਕਾਪੀਆਂ ਲਿਖ ਚੁੱਕੀ ਹੈ ਜੋ ਅਯੁੱਧਿਆ ਬਣਨ ਵਾਲੇ ਸ੍ਰੀ ਰਾਮ ਮੰਦਿਰ ਨੂੰ ਸਮਰਪਿਤ ਕਰਨਾ ਚਾਹੁੰਦੀ ਹੈ।