ਲੁਧਿਆਣਾ:ਕੁਝ ਕੁ ਲੋਕਾਂ ਨੂੰ ਕ੍ਰੇਟੀਵਿਟੀ ਕਰਦੇ ਰਹਿਣਾ ਚੰਗਾ ਲੱਗਦਾ ਹੈ। ਇਸੇ ਤਰ੍ਹਆਂ ਹੀ ਉਹ ਇਸ ਸ਼ੌਂਕ ਵਿੱਚ ਅਜਿਹੀ ਚੀਜ਼ ਦਾ ਅਵਿਸ਼ਕਾਰ ਕਰ ਦਿੰਦੇ ਹਨ ਜਿਨ੍ਹਾਂ ਨੂੰ ਅਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ। ਇਸੇ ਤਰ੍ਹਾਂ ਹੀ ਜ਼ਿਲ੍ਹਾ ਲੁਧਿਆਣੇ ਦੇ ਨੌਜਵਾਨ ਨੇ ਵੱਖਰੀ ਕਿਸਮ ਦਾ ਲੱਕੜੀ ਦਾ ਸਾਈਕਲ (wooden bicycle) ਬਣਾਇਆ। ਜਦੋਂ ਸੜਕ ਉਪਰ ਲੰਘਦਾ ਨੌਜਵਾਨ ਤਾਂ ਲੋਕ ਰੁਕਣ ਲਈ ਹੋ ਜਾਂਦੇ ਹਨ।
ਜਦੋਂ ਨੌਜਵਾਨ ਨਾਲ ਇਸ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਤਕਰੀਬਨ ਇੱਕ ਸਾਲ ਦੇ ਕਰੀਬ ਸਾਈਕਲ ਬਣਾਉਣ ਵਿੱਚ ਸਮਾਂ ਲੱਗਿਆ। ਸਾਇਕਲ ਦਾ ਹੈਂਡਲ ਤੂਤ ਦੀ ਲੱਕੜੀ ਦਾ ਬਹੁਤ ਹੀ ਸੋਹਣਾ ਬਣਾਇਆ ਹੋਇਆ ਹੈ ਅਤੇ ਅੱਗੇ ਲੱਕੜ ਦੀ ਹੀ ਟੋਕਰੀ ਲਗਾਈ ਗਈ ਹੈ।
ਸਾਇਕਲ ਵਿੱਚ ਖਾਸ ਤੌਰ 'ਤੇ ਕੰਪਿਊਟਰ ਵਾਲੀ ਬੈਟਰੀ ਰੱਖ ਕੇ ਬਿਜਲੀ ਦੀ ਫੀਟਿੰਗ ਕੀਤੀ ਗਈ ਹੈ। ਜਿਸ ਦੇ ਨਾਲ ਲਗਾਈਆਂ ਗਈਆਂ ਛੋਟੀਆਂ ਛੋਟੀਆਂ ਲੜੀਆਂ ਜਦੋਂ ਚੱਲਦੀਆਂ ਹਨ ਤਾਂ ਇੱਕ ਅਲੱਗ ਦਿਖਾਈ ਦਿੰਦੀਆਂ ਹਨ।