ਪੰਜਾਬ

punjab

By

Published : Nov 2, 2019, 3:57 AM IST

ETV Bharat / city

ਲੁਧਿਆਣਾ 'ਚ ਡੇਂਗੂ ਦਾ ਕਹਿਰ, 4 ਸ਼ੱਕੀ ਮਰੀਜ਼ਾਂ ਦੀ ਮੌਤ, 289 ਮਾਮਲੇ ਪੌਜ਼ੀਟਿਵ

ਲੁਧਿਆਣਾ ਵਿੱਚ ਡੇਂਗੂ ਕਹਿਰ ਬਰਪਾ ਰਿਹਾ ਹੈ ਅਤੇ ਹੁਣ ਤੱਕ ਕਈ ਕੀਮਤੀ ਜਾਨਾਂ ਲੈਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਡੇਂਗੂ ਨਾਲ ਹੁਣ ਤੱਕ 4 ਸ਼ੱਕੀ ਮਰੀਜ਼ਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।

ਫ਼ੋਟੋ।

ਲੁਧਿਆਣਾ: ਡੇਂਗੂ ਦਾ ਕਹਿਰ ਸ਼ਹਿਰ ਜਾਰੀ ਹੈ। ਡੇਂਗੂ ਨਾਲ ਹੁਣ ਤੱਕ 4 ਸ਼ੱਕੀ ਮਰੀਜ਼ਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਮੁਤਾਬਕ ਇਹ ਅੰਕੜਾ 10 ਤੋਂ ਪਾਰ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਹੀ 2 ਦਰਜਨ ਤੋਂ ਵੱਧ ਮਰੀਜ਼ ਡੇਂਗੂ ਦੇ ਦਾਖਲ ਹਨ। ਸਿਵਲ ਸਰਜਨ ਨੇ 289 ਡੇਂਗੂ ਦੇ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ।

ਹਾਲਾਂਕਿ ਇਸ ਦੀ ਅਧਿਕਾਰਿਕ ਪੁਸ਼ਟੀ ਸਿਵਲ ਸਰਜਨ ਨੇ ਨਹੀਂ ਕੀਤੀ, ਪਰ 4 ਸ਼ੱਕੀ ਮੌਤਾਂ ਦੀ ਜ਼ਰੂਰ ਖ਼ਬਰ ਸਾਹਮਣੇ ਆਈ ਹੈ। ਡੇਂਗੂ ਦੇ 289 ਪਾਜ਼ੀਟਿਵ ਕੇਸ ਹਨ ਜਦੋਂ ਕਿ 1000 ਤੋਂ ਵਧੇਰੇ ਸ਼ੱਕੀ ਮਰੀਜ਼ਾਂ ਖ਼ਦਸ਼ਾ ਹੈ। ਸਿਵਲ ਸਰਜਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ 'ਤੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਤੋਂ ਪਹਿਲਾਂ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਸੀ।

ਵੀਡੀਓ

ਜਦੋਂ ਈਟੀਵੀ ਭਾਰਤ ਦੀ ਟੀਮ ਲੁਧਿਆਣਾ ਦੇ ਸਿਵਲ ਹਸਪਤਾਲ ਡੇਂਗੂ ਵਾਰਡ 'ਚ ਪਹੁੰਚੀ ਤਾਂ ਉੱਥੇ ਮਰੀਜ਼ਾਂ ਦੀ ਭਰਮਾਰ ਸੀ। ਇੱਕ ਬੈਡ 'ਤੇ 2-2 ਮਰੀਜ਼ ਵੀ ਸੁੱਤੇ ਪਏ ਸਨ। ਹਸਪਤਾਲ ਵਿੱਚ ਬੈੱਡ ਘੱਟ ਅਤੇ ਮਰੀਜ਼ ਜ਼ਿਆਦਾ ਸਨ। ਜਦੋਂ ਅਸੀਂ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਦੋ ਥਾਵਾਂ ਤੇ ਦੋ ਦੋ ਮਰੀਜ਼ ਹੈ, ਪਰ ਹਸਪਤਾਲ ਵਿੱਚ ਹੋ ਰਹੇ ਇਲਾਜ ਸਬੰਧੀ ਉਨ੍ਹਾਂ ਨੇ ਆਪਣੀ ਸੰਤੁਸ਼ਟੀ ਜਤਾਈ ਹੈ।

ਜਿੱਥੇ ਹਰ ਸਾਲ ਨਗਰ ਨਿਗਮ ਅਤੇ ਸਿਹਤ ਵਿਭਾਗ ਡੇਂਗੂ ਦੇ ਲਾਰਵੇ ਨੂੰ ਖ਼ਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦਾ ਹੈ। ਹਸਪਤਾਲ 'ਚ ਮਰੀਜ਼ਾ ਦੀ ਵਧਦੀ ਦੀ ਗਿਣਤੀ ਸਾਰੇ ਦਾਅਵੇ ਨੂੰ ਫੇਲ੍ਹ ਸਾਬਿਤ ਕਰ ਰਹੀ ਹੈ। ਜ਼ਿਕਰੇ ਖ਼ਾਸ ਹੈ ਕਿ ਇਹ ਅੰਕੜਾ ਸਿਰਫ਼ ਸਰਕਾਰੀ ਹਸਪਤਾਲਾਂ ਜਾਂ ਡਿਸਪੈਂਸਰੀਆਂ ਦਾ ਹੀ ਹੈ ਜੇਕਰ ਨਿੱਜੀ ਹਸਪਤਾਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਇਸ ਤੋਂ ਕਈ ਗੁਣਾ ਜ਼ਿਆਦਾ ਹੈ।

ABOUT THE AUTHOR

...view details