ਪੰਜਾਬ

punjab

ETV Bharat / city

ਮੁਲਾਜ਼ਮਾਂ ਵੱਲੋਂ ਠੇਕੇਦਾਰ ਖਿਲਾਫ਼ ਕੀਤਾ ਪ੍ਰਦਰਸ਼ਨ

ਲੁਧਿਆਣਾ ਵਿਚ ਨਗਰ ਨਿਗਮ ਦੇ ਮੁਲਾਜ਼ਮਾਂ (Employees) ਵੱਲੋਂ ਪ੍ਰੀਮਿਕਸ ਠੇਕੇਦਾਰ (Premix Contractor) ਦੇ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਇਕ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਮੇਅਰ ਨੂੰ ਮੰਗ ਪੱਤਰ ਸੌਂਪਿਆ।

ਮੁਲਾਜ਼ਮਾਂ ਵੱਲੋਂ ਠੇਕੇਦਾਰ ਖਿਲਾਫ਼ ਕੀਤਾ ਪ੍ਰਦਰਸ਼ਨ
ਮੁਲਾਜ਼ਮਾਂ ਵੱਲੋਂ ਠੇਕੇਦਾਰ ਖਿਲਾਫ਼ ਕੀਤਾ ਪ੍ਰਦਰਸ਼ਨ

By

Published : Sep 9, 2021, 10:04 AM IST

ਲੁਧਿਆਣਾ:ਜ਼ੋਨ ਏ ਦੇ ਬਾਹਰ ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਵੱਲੋਂ ਇਕ ਗੇਟ ਰੈਲੀ ਕੀਤੀ ਗਈ।ਪ੍ਰੀਮਿਕਸ ਠੇਕੇਦਾਰ (Premix Contractor) ਵੱਲੋਂ ਨਗਰ ਨਿਗਮ ਦੇ ਅਧਿਕਾਰੀ ਅਤੇ ਮੁਲਾਜ਼ਮਾਂ (Employees) ਨੂੰ ਚੋਰ ਕਹੇ ਜਾਣ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਵੱਲੋਂ ਲੁਧਿਆਣਾ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਦੇ ਨਾਮ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।

ਮੁਲਾਜ਼ਮਾਂ ਵੱਲੋਂ ਠੇਕੇਦਾਰ ਖਿਲਾਫ਼ ਕੀਤਾ ਪ੍ਰਦਰਸ਼ਨ

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਇਕ ਠੇਕੇਦਾਰ ਵੱਲੋਂ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਚੋਰ ਕਿਹਾ ਗਿਆ ਸੀ। ਜਿਸ ਕਾਰਨ ਨਗਰ ਨਿਗਮ ਦੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਉਸ ਠੇਕੇਦਾਰ ਖਿਲਾਫ ਰੋਸ ਹੈ।ਜਿਸ ਨੂੰ ਲੈ ਕੇ ਅੱਜ ਇਕ ਗੇਟ ਰੈਲੀ ਕਰ ਕੇ ਕੁੱਝ ਠੇਕੇਦਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਅਤੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਠੇਕੇਦਾਰ ਵੱਲੋਂ ਹਮੇਸ਼ਾ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ।ਮੁਲਾਜ਼ਮਾਂ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਇਹ ਸਾਨੂੰ ਬਲੈਕਮੇਲ ਕਰਦਾ ਹੈ।ਮੁਲਾਜ਼ਮਾਂ ਨੇ ਇਸ ਇਲਾਵਾ ਛੇਵੇਂ ਪੇ ਕਮਿਸ਼ਨ ਵਿਚ ਸੋਧ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਕਿਹਾ ਹੈ ਕੱਚੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਬਣਦੀ ਤਨਖਾਹ ਜਰੂਰ ਦਿੱਤੀ ਜਾਵੇ।

ਇਹ ਵੀ ਪੜੋ:ਪੁਲਿਸ ਵੱਲੋਂ ਦਲਿਤ ਨੌਜਵਾਨ ਨਾਲ ਕੀਤੀ ਗਈ ਕੁੱਟਮਾਰ

ABOUT THE AUTHOR

...view details