ਲੁਧਿਆਣਾ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨੀਂ ਲੁਧਿਆਣਾ ਦੌਰੇ ਉੱਤੇ ਹਨ। ਦਿੱਲੀ ਦੇ ਸੀਐਮ ਕੇਜਰੀਵਾਲ ਅੱਜ ਪ੍ਰੈਸ ਨੂੰ ਸੰਬੋਧਨ ਕਰਨਗੇ। ਪੰਜਾਬ ਵਿੱਚ ਉਹ ਦੂਜੀ ਗਾਰੰਟੀ ਦਾ ਐਲਾਨ ਕਰ ਸਕਦੇ ਹਨ।
2022 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਪ੍ਰੈਸ ਕਾਨਫਰੰਸ ਦਾ ਬਹੁਤ ਵੱਡਾ ਮਤਲਬ ਹੈ। ਉਨ੍ਹਾਂ ਨੇ ਕੱਲ੍ਹ ਲੁਧਿਆਣਾ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਉਣ ਦੀ ਗੱਲ ਕਹਿ ਸੀ।
ਕੇਜਰੀਵਾਲ ਨੇ ਪਹਿਲਾਂ ਹੀ ਗਾਰੰਟੀ ਦਿੰਦੇ ਹੋਏ ਇਹ ਕਹਿ ਦਿੱਤਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ 300 ਯੂਨਿਟ ਬਿਜਲੀ ਮੁਆਫ ਕਰ ਦਿੱਤੀ ਜਾਵੇਗੀ। ਅੱਜ ਅੱਜ ਦੂਜੀ ਗਾਰੰਟੀ ਦਾ ਐਲਾਨ ਲੁਧਿਆਣਾ ਵਿੱਚ ਕੀਤਾ ਜਾਵੇਗਾ।
ਲੁਧਿਆਣਾ ਨੂੰ ਮੈਨਚੈਸਟਰ ਆਫ਼ ਇੰਡੀਆ ਕਿਹਾ ਜਾਂਦਾ ਹੈ। ਲੁਧਿਆਣਾ 'ਚ ਸਾਈਕਲ ਇੰਡਸਟਰੀ, ਹੌਜ਼ਰੀ ਇੰਡਸਟਰੀ, ਆਟੋ ਪਾਰਟਸ ਇੰਡਸਟਰੀ, ਸਿਲਾਈ ਮਸ਼ੀਨ ਇੰਡਸਟਰੀ, ਰੈਡੀਮੇਡ ਗਾਰਮੈਂਟ, ਧਾਗਾ ਇੰਡਸਟਰੀ, ਸਟੀਲ ਇੰਡਸਟਰੀ ਦਾ ਵੱਡਾ ਹੱਥ ਹੈ। ਲੁਧਿਆਣਾ 'ਚ ਕੁੱਲ 14000 ਦੇ ਕਰੀਬ ਐੱਮ.ਐੱਸ.ਐੱਮ.ਈ ਯੂਨਿਟ ਹਨ। ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਕਈ ਵੱਡੇ ਇੰਡਸਟਰੀ ਬਰੈਂਡ ਸ਼ਾਮਿਲ ਹਨ, ਜਿਨ੍ਹਾਂ 'ਚ ਹੀਰੋ ਸਾਈਕਲਜ਼, ਏਵਨ ਸਾਇਕਲ, ਵਰਧਮਾਨ ਆਦਿ ਕਈ ਹੋਰ ਵੱਡੇ ਨਾਂ ਹਨ ਅਤੇ ਸਰਕਾਰ ਦੇ ਵਿੱਚ ਵੱਡੇ ਉਦਯੋਗਿਕ ਘਰਾਣਿਆਂ ਦੀ ਅਹਿਮ ਭੂਮਿਕਾ ਰਹਿੰਦੀ ਹੈ। ਸਰਕਾਰ ਨੂੰ ਇੰਡਸਟਰੀ ਤੋਂ ਵੱਡਾ ਰੈਵੇਨਿਊ ਜਨਰੇਟ ਹੁੰਦਾ ਹੈ, ਅਜਿਹੇ 'ਚ ਇੰਡਸਟਰੀ ਨੂੰ ਆਪਣੇ ਵੱਲ ਕਰਨਾ ਹਰ ਕਿਸੇ ਸਿਆਸਤਦਾਨ ਦੀ ਪਹਿਲ ਹੁੰਦੀ ਹੈ।
ਕੇਜਰੀਵਾਲ ਦੀ ਲੁਧਿਆਣਾ ਦੇ ਸਨਅਤਕਾਰਾਂ ਮੁਲਾਕਾਤ ਇਸ ਲੜੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੇ ਦੌਰੇ 'ਤੇ ਹਨ। ਕੱਲ ਕੇਜਰੀਵਾਲ ਨੇ ਲੁਧਿਆਣਾ ਦੇ ਸਨਅਤਕਾਰਾਂ ਨਾਲ ਇੱਕ ਨਿੱਜੀ ਹੋਟਲ 'ਚ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਲੁਧਿਆਣਾ ਦੇ ਚੋਣਵੇ ਵਪਾਰੀਆਂ ਨੂੰ ਬੁਲਾਇਆ ਗਿਆ ਸੀ।
ਇਸ ਮੀਟਿੰਗ ਵਿੱਚ ਕੇਜਰੀਵਾਲ ਵਲੋਂ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਸਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਵਲੋਂ ਵਪਾਰੀਆਂ ਨਾਲ ਕੁਝ ਵਾਅਦੇ ਵੀ ਕੀਤੇ ਗਏ ਸਨ। ਜਿਸ ਦੀ ਜਾਣਕਾਰੀ ਅੱਜ ਕੇਜਰੀਵਾਲ ਖੁਦ ਪ੍ਰੈਸ ਕਾਨਫਰੰਸ ਕਰ ਕੇ ਦੇਣਗੇ।ਿ
ਇਹ ਵੀ ਪੜ੍ਹੋਂ : ਹਰਿਆਣਾ ਦੇ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਸਿਆਸੀ ਸੈਲਾਨੀ