ਲੁਧਿਆਣਾ: ਕੋਰੋਨਾ ਮਹਾਂਮਾਰੀ ਤੋਂ ਲੋਕ ਸੰਭਲਣ ਹੀ ਲੱਗੇ ਸਨ ਕਿ ਡੇਂਗੂ ਨੇ ਇੱਕ ਵਾਰ ਮੁੜ ਤੋਂ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ। ਲੁਧਿਆਣਾ ਦੇ ਕੁਝ ਇਲਾਕਿਆਂ ਵਿੱਚ ਡੇਂਗੂ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਡੇਂਗੂ ਦੇ ਜ਼ਿਲ੍ਹਾ ਲੁਧਿਆਣਾ ਵਿਚ ਕੁੱਲ 17 ਕੇਸਾਂ ਦੀ ਪੁਸ਼ਟੀ ਹੋ ਗਈ ਹੈ।
ਜਦੋਂਕਿ ਨਿੱਜੀ ਹਸਪਤਾਲ ਇਸ ਤੋਂ ਵੱਖ ਹਨ। ਇਹ ਅੰਕੜਾ ਸਿਰਫ ਸਰਕਾਰੀ ਹਸਪਤਾਲਾਂ ਵਿੱਚ ਆਏ ਡੇਂਗੂ ਦੇ ਮਰੀਜ਼ਾਂ ਦਾ ਹੈ। ਜੇਕਰ ਨਿੱਜੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਦਾ ਅੰਕੜਾ 100 ਤੋਂ ਪਾਰ ਹੈ। ਲਗਾਤਾਰ ਡੇਂਗੂ ਦੇ ਕੇਸ ਵਧਣ ਕਾਰਨ ਸਿਹਤ ਮਹਿਕਮੇ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ।
ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਡੇਂਗੂ ਦਾ ਵੱਖਰਾ ਵਾਰਡ ਹੈ। ਲੁਧਿਆਣਾ ਦੇ ਮਹਾਂਮਾਰੀ ਅਫ਼ਸਰ ਡਾ ਰਮੇਸ਼ ਨੇ ਦੱਸਿਆ ਕਿ 17 ਡੇਂਗੂ ਦੇ ਕੇਸਾਂ ਦੀ ਲੁਧਿਆਣਾ ਵਿਚ ਪੁਸ਼ਟੀ ਹੋ ਚੁੱਕੀ ਹੈ। ਹਾਲਾਂਕਿ ਉਨ੍ਹਾਂ ਨੇ ਕਿਸੇ ਵੀ ਮਰੀਜ਼ ਡੇਂਗੂ ਨਾਲ ਫਿਲਹਾਲ ਮੌਤ ਦੀ ਕੋਈ ਪੁਸ਼ਟੀ ਨਹੀਂ ਕੀਤੀ। ਹਾਲਾਂਕਿ ਇਹ ਪੂਰਾ ਆਂਕੜਾ ਸਰਕਾਰੀ ਹਸਪਤਾਲਾਂ ਦਾ ਹੈ।