ਲੁਧਿਆਣਾ: ਜ਼ਿਲ੍ਹੇ ਦਾ ਪ੍ਰਾਚੀਨ ਠਾਕੁਰਦੁਆਰਾ ਮੰਦਰ ਆਪਣੀ ਪੁਰਾਤਨਤਾ ਅਤੇ ਮਾਨਤਾ ਲਈ ਪੂਰੇ ਭਾਰਤ ਵਿਚ ਮਸ਼ਹੂਰ ਹੈ। 500 ਸਾਲ ਤੋਂ ਵੱਧ ਪੁਰਾਣੇ ਇਸ ਮੰਦਿਰ ਵਿਚ ਹਨੂੰਮਾਨ ਜਯੰਤੀ ਦੇ ਤਿਉਹਾਰ 'ਤੇ ਸਵੇਰ ਤੋਂ ਹੀ ਭਗਤ ਮੱਥਾ ਟੇਕਦੇ ਹਨ ਅਤੇ ਹਨੂੰਮਾਨ ਚਾਲੀਸਾ ਅਤੇ ਸੁੰਦਰਕਾਂਡ ਦਾ ਪਾਠ ਲਗਾਤਾਰ ਚੱਲ ਰਿਹਾ ਹੈ। ਲੁਧਿਆਣਾ ਦੇ ਪ੍ਰਾਚੀਨ ਖੇਤਰ ਵਿੱਚ ਬਣਿਆ ਠਾਕੁਰਦੁਆਰਾ ਮੰਦਰ ਆਪਣੀ ਪੁਰਾਤਨਤਾ ਲਈ ਜਾਣਿਆ ਜਾਂਦਾ ਹੈ, ਜੇਕਰ ਤੁਸੀਂ ਹੰਨੂਮਾਨ ਜੀ ਦੀ ਮੂਰਤੀ ਦਾ ਸ਼ਿੰਗਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਘੱਟੋ-ਘੱਟ 15 ਸਾਲ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ 2036 ਤੱਕ ਸਾਰੀਆਂ ਬੁਕਿੰਗਾਂ ਹੋ ਚੁੱਕੀਆਂ ਹਨ।
ਹਨੂੰਮਾਨ ਦੀ ਦੀ ਅਨੌਖੀ ਮੂਰਤੀ: ਲੁਧਿਆਣ ਦੇ ਪ੍ਰਾਚੀਨ ਮੰਦਰ ਠਾਕੁਰਦੁਆਰਾ ਨੌਹਰੀਆ ਵਿੱਚ ਹਨੂੰਮਾਨ ਜੀ ਦੀ ਮੂਰਤੀ ਬਿਲਕੁੱਲ ਅਨੌਖੀ ਹੈ, ਇਹ ਨਾ ਤਾਂ ਕਿਸੇ ਸੋਨੇ, ਚਾਂਦੀ ਅਤੇ ਨਾ ਹੀ ਕਿਸੇ ਹੋਰ ਧਾਤ ਦੀ ਬਣੀ ਹੈ, ਇੰਨਾ ਹੀ ਨਹੀਂ, ਇਹ ਮੂਰਤੀ ਕਿਸੇ ਪੱਥਰ ਦੀ ਵੀ ਨਹੀਂ ਬਣੀ ਹੈ, ਹਾਲਾਂਕਿ ਇਹ ਕਿਵੇਂ ਬਣੀ ਹੈ ਇਸ ਪਿੱਛੇ ਕਈ ਮਤਭੇਦ ਪਾਏ ਜਾਂਦੇ ਹਨ। ਪਰ ਮੰਦਰ ਦੇ ਮੰਹਤ ਦੀ 12ਵੀਂ ਪੀੜੀ ਦਾ ਕਹਿਣਾ ਹੈ ਕਿ ਇਹ ਮੂਰਤੀ ਗੋਬਰ ਨਾਲ ਬਣੀ ਹੋਈ ਹੈ ਅਤੇ ਪੂਰੇ ਭਾਰਤ ਚ ਸਿਰਫ ਇੱਕੀ ਇੱਕ ਅਨੌਖੀ ਮੂਰਤੀ ਹੈ। ਹਨੂੰਮਾਨ ਜੀ ਦੀ ਮੂਰਤੀ ’ਤੇ ਸਿੰਦੂਰ ਦਾ ਸ਼ਿੰਗਾਰ ਨਹੀਂ ਹੁੰਦਾ ਬਲਕਿ ਸ਼ਿੰਗਰਫ ਨਾਲ ਹੁੰਦਾ ਹੈ। ਇਹ ਇੱਕ ਤਰ੍ਹਾਂ ਦਾ ਪੱਥਰ ਹੁੰਦਾ ਹੈ ਜਿਸ ਨੂੰ ਪੀਸਣ ਨਾਲ ਇਸ ਚੋਂ ਨਿਕਲਣ ਵਾਲੇ ਰੰਗ ਦੇ ਨਾਲ ਹੀ ਹਨੂੰਮਾਨ ਜੀ ਦੀ ਮੂਰਤੀ ਦਾ ਸ਼ਿੰਗਾਰ ਕੀਤਾ ਜਾਂਦਾ ਹੈ।
500 ਸਾਲ ਪੁਰਾਣਾ ਮੰਦਰ: ਲੁਧਿਆਣਾ ਦੇ ਪ੍ਰਾਚੀਨ ਮੰਦਰ ਠਾਕੁਰਦੁਆਰੇ ਦਾ ਇਤਿਹਾਸ 500 ਸਾਲ ਤੋਂ ਵੀ ਵੱਧ ਪੁਰਾਣਾ ਹੈ, ਹਾਲਾਂਕਿ ਮੰਦਰ ਦੇ ਮਹੰਤ ਦਾ ਕਹਿਣਾ ਹੈ ਕਿ ਉਹ ਖੁਦ ਮੰਦਰ ਦੀ ਦੇਖ-ਭਾਲ ਕਰਨ ਵਾਲੇ ਮਹੰਤਾਂ ਦੀ 12ਵੀਂ ਪੀੜ੍ਹੀ ਵਿੱਚੋਂ ਹਨ ਅਤੇ ਉਨ੍ਹਾਂ ਦੇ ਪੁਰਖਿਆਂ ਨੇ ਉਨ੍ਹਾਂ ਨੂੰ ਇਹ ਗੱਦੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਬਾਂਦਰ ਬਹੁਤ ਪ੍ਰਾਚੀਨ ਹੈ, ਜਿਸ ਕਾਰਨ ਇੱਥੋਂ ਦੀ ਮਾਨਤਾ ਵੀ ਵਧੀ ਹੈ। ਉਨ੍ਹਾਂ ਦੱਸਿਆ ਕਿ ਹਨੂੰਮਾਨ ਜਯੰਤੀ ਵਾਲੇ ਦਿਨ ਜੇਕਰ ਕਿਸੇ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤਾਂ ਉਹ ਮਨੀ ਲੱਡੂ ਦਾ ਪ੍ਰਸ਼ਾਦ ਚੜਦਾ ਹੈ ਜਿਸ ਵਿੱਚ 51 ਕਿਲੋ ਲੱਡੂ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ 3 ਮਨੀ ਲੱਡੂ ਦਾ ਪ੍ਰਸਾਦ ਚੜਾਇਆ ਜਾ ਰਿਹਾ ਹੈ ਸ਼ਾਮ ਸਮੇਂ ਸ਼ਰਧਾਲੂਆਂ ’ਚ ਕਰੀਬ 150 ਕਿਲੋ ਦਾ ਪ੍ਰਸਾਦ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਲੋਕ ਵੱਡੀ ਗਿਣਤੀ ਚ ਪ੍ਰਸਾਦ ਚੜ੍ਹਾਉਂਦੇ ਹਨ ਜਿਸਦੀ ਕੋਈ ਗਿਣਤੀ ਹੀ ਨਹੀਂ ਹੈ ਅਤੇ ਸਵੇਰ ਤੋਂ ਆ ਰਹੀ ਸੰਗਤ ਨੂੰ ਇਹ ਪ੍ਰਸਾਦ ਵੰਡਿਆ ਜਾਂਦਾ ਹੈ।