ਪੰਜਾਬ

punjab

ETV Bharat / city

ਲੁਧਿਆਣਾ: ਫਿਰੌਤੀ ਮੰਗਣ ਆਏ ਗੈਂਗਸਟਰ ਤੇ ਦੁਕਾਨਦਾਰ ਵਿਚਾਲੇ ਹੋਈ ਕਰਾਸ ਫਾਇਰਿੰਗ - demanding ransom

ਗਿਆਸਪੁਰਾ ਇਲਾਕੇ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਦੁਕਾਨਦਾਰ ਤੋਂ ਫਿਰੌਤੀ ਮੰਗੀ ਗਈ ਜਿਸ ਤੋਂ ਬਾਅਦ ਫਿਰੌਤੀ ਨਾ ਦੇਣ ’ਤੇ ਮੁਲਜ਼ਮ ਨੇ ਆਪਣੇ ਸਾਥੀਆਂ ਸਣੇ ਦੁਕਾਨ ਅੰਦਰ ਜਾ ਕੇ ਪਹਿਲਾਂ ਉਸ ਨੂੰ ਡਰਾਇਆ ਧਮਕਾਇਆ ਅਤੇ ਫਿਰ ਉਸ ’ਤੇ ਫਾਇਰਿੰਗ ਕਰ ਦਿੱਤੀ।

ਫਿਰੌਤੀ ਮੰਗਣ ਆਏ ਗੈਂਗਸਟਰ ਤੇ ਦੁਕਾਨਦਾਰ ਵਿਚਾਲੇ ਹੋਈ ਕਰਾਸ ਫਾਇਰਿੰਗ
ਫਿਰੌਤੀ ਮੰਗਣ ਆਏ ਗੈਂਗਸਟਰ ਤੇ ਦੁਕਾਨਦਾਰ ਵਿਚਾਲੇ ਹੋਈ ਕਰਾਸ ਫਾਇਰਿੰਗ

By

Published : Jul 3, 2021, 4:08 PM IST

ਲੁਧਿਆਣਾ: ਜ਼ਿਲ੍ਹੇ ’ਚ ਗੈਂਗਸਟਰ ਤੇ ਗੁੰਡਾ ਅਨਸਰ ਕਿੰਨੇ ਕੁ ਬੇਖੌਫ ਨੇ ਇਸ ਗੱਲ ਦਾ ਅੰਦਾਜ਼ਾ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ, ਜਿੱਥੇ ਬੀਤੇ ਦਿਨ ਗਿਆਸਪੁਰਾ ਇਲਾਕੇ ਦੇ ਵਿੱਚ ਇੱਕ ਗੈਂਗਸਟਰ ਵੱਲੋਂ ਦੁਕਾਨਦਾਰ ਤੋਂ ਫਿਰੌਤੀ ਮੰਗੀ ਗਈ ਜਿਸ ਤੋਂ ਬਾਅਦ ਫਿਰੌਤੀ ਨਾ ਦੇਣ ’ਤੇ ਮੁਲਜ਼ਮ ਨੇ ਆਪਣੇ ਸਾਥੀਆਂ ਸਣੇ ਦੁਕਾਨ ਅੰਦਰ ਜਾ ਕੇ ਪਹਿਲਾਂ ਉਸ ਨੂੰ ਡਰਾਇਆ ਧਮਕਾਇਆ ਅਤੇ ਫਿਰ ਉਸ ’ਤੇ ਫਾਇਰਿੰਗ ਕਰ ਦਿੱਤੀ।

ਫਿਰੌਤੀ ਮੰਗਣ ਆਏ ਗੈਂਗਸਟਰ ਤੇ ਦੁਕਾਨਦਾਰ ਵਿਚਾਲੇ ਹੋਈ ਕਰਾਸ ਫਾਇਰਿੰਗ

ਇਹ ਵੀ ਪੜੋ: ਪੰਜਾਬ ਦੇ ਬਿਜਲੀ ਸੰਕਟ ਨੇ ਸਰਕਾਰ 'ਸੀਤ' ਕੀਤੀ ਤੇ ਵਿਰੋਧੀਆਂ ਦੇ ਪਾਰੇ 'ਹਾਈ'

ਜਿਸ ਤੋਂ ਬਾਅਦ ਦੁਕਾਨਦਾਰ ਰਣਜੋਧ ਸਿੰਘ ਨੇ ਵੀ ਮੁਲਜ਼ਮ ’ਤੇ ਕਰੌਸ ਫਾਇਰਿੰਗ ਕੀਤੀ ਅਤੇ ਗੋਲੀ ਮੁਲਜ਼ਮ ਦੇ ਲੱਕ ਵਿੱਚ ਲੱਗੀ ਤੇ ਉਹ ਆਪਣੇ ਸਾਥੀਆਂ ਸਣੇ ਉਥੋਂ ਫ਼ਰਾਰ ਹੋ ਗਿਆ। ਇਹ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਏਸੀਪੀ ਰਣਧੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਨਾਂ ਅਮਨ ਟੈਟੂ ਦੱਸਿਆ ਜਾ ਰਿਹਾ ਹੈ ਜਿਸ ਨੇ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਦੁਕਾਨਦਾਰ ਤੋਂ 30 ਹਜ਼ਾਰ ਦੀ ਫਿਰੌਤੀ ਮੰਗੀ ਸੀ ਅਤੇ ਨਾ ਦੇਣ ਤੇ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਨੂੰ ਦੁਕਾਨਦਾਰ ਨੇ ਗੰਭੀਰਤਾ ਨਾਲ ਨਹੀਂ ਲਿਆ ਅਤੇ ਮੁਲਜ਼ਮ ਨੇ ਬੀਤੀ ਸ਼ਾਮ ਹਮਲਾ ਕਰ ਦਿੱਤਾ ਜਿਸ ਵਿੱਚ ਕਰਾਸ ਫਾਇਰਿੰਗ ਹੋਈ।

ਉਨ੍ਹਾਂ ਕਿਹਾ ਕਿ ਮੁਲਜ਼ਮ ਵਿਰੁੱਧ ਸ਼ਿਕਾਇਤਕਰਤਾ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਰਾਫੇਲ ਸੌਦਾ : ਭ੍ਰਿਸ਼ਟਾਚਾਰ ਦੀ ਜਾਂਚ ਲਈ ਫ੍ਰਾਂਸ ਤਿਆਰ, ਫ੍ਰਂਸੀਸੀ ਜੱਜ ਨਿਯੁਕਤ

ABOUT THE AUTHOR

...view details