ਲੁਧਿਆਣਾ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪਰ ਕੌਂਸਲਰ ਪੁਰਾਣੀਆ ਪਾਰਟੀਆ ਦੇ ਨਾਲ ਸਬੰਧਤ ਹਨ ਜਿਸ ਦੇ ਚਲਦਿਆਂ ਆਏ ਦਿਨ ਵਿਧਾਇਕ ਦੀ ਕੌਂਸਲਰ ਆਮਣੇ ਸਾਹਮਣੇ ਰਹਿੰਦੇ ਹਨ ਕਿਉਂਕਿ ਵਿਧਾਇਕਾਂ ਦੁਆਰਾ ਕੌਂਸਲਰਾਂ ਦੇ ਵਾਰਡਾਂ ਵਿਚ ਜਾ ਕੇ ਸੜਕਾਂ ਸੀਵਰੇਜ ਆਦਿ ਦੇ ਉਦਘਾਟਨ ਕੀਤੇ ਜਾ ਰਹੇ ਹਨ। ਇਸ ਲੜੀ ਵਿੱਚ ਹਲਕਾ ਪੱਛਮੀ ਵਿੱਚ ਪੈਂਦੇ ਵਾਰਡ ਨੰਬਰ 70 ਵਿੱਚ ਸੜਕਾਂ ਦੇ ਕੰਮ ਦਾ ਉਦਘਾਟਨ ਵਿਧਾਇਕ ਗੁਰਪ੍ਰੀਤ ਗੋਗੀ ਦੁਆਰਾ ਕੀਤਾ ਗਿਆ। ਜਿਸ ਨੂੰ ਲੈ ਕੇ ਵਿਧਾਇਕ ਅਤੇ ਕੌਂਸਲਰ ਇਕ ਦੂਜੇ ’ਤੇ ਸ਼ਬਦੀ ਵਾਰ ਕਰਦੇ ਵੀ ਨਜ਼ਰ ਆਏ।
ਸੜਕ ਦਾ ਉਦਘਾਟਨ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ 60 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਮੀਹ ਤੋਂ ਪਹਿਲਾਂ ਬਣ ਕੇ ਇਹ ਸੜਕ ਪੂਰੀ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਆਏ ਦਿਨ ਉਦਘਾਟਨ ਹੁੰਦੇ ਹਨ ਅਤੇ ਸਿਰਫ ਉਹ ਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਾਕੀ ਵਧਾਇਕ ਵੀ ਤਨ ਮਨ ਨਾਲ ਕੰਮ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੜਕਾਂ ਤੇ ਸੀਵਰੇਜ਼ ਆਦਿ ਦਾ ਕੰਮ ਕੌਂਸਲਰਾਂ ਦਾ ਹੁੰਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕੌਂਸਲਰ ਕੰਮ ਨਹੀਂ ਕਰਦੇ ਜਿਸ ਕਾਰਨ ਉਨ੍ਹਾਂ ਨੂੰ ਸੜਕਾਂ ’ਤੇ ਉੱਤਰਨਾ ਪੈ ਰਿਹਾ ਹੈ।