ਪੰਜਾਬ

punjab

ETV Bharat / city

Covid Update: ਲੁਧਿਆਣਾ 'ਚ ਕੋਰੋਨਾ ਦੇ ਨਾਲ ਬਲੈਕ ਫੰਗਸ ਦਾ ਕਹਿਰ ਜਾਰੀ.. - Ludhiana

ਲੁਧਿਆਣਾ ਵਿੱਚ ਵੀਰਵਾਰ ਨੂੰ ਕੋਰੋਨਾ (coronavirus)ਦੇ ਆਏ ਨਵੇਂ 411 ਕੇਸ ਜਦੋਂਕਿ 17 ਲੋਕਾਂ ਦੀ ਕੋਰੋਨਾ ਮਹਾਂਮਾਰੀ ਨੇ ਲਈ ਜਾਨ, ਬਲੈਕ ਫੰਗਸ (Black fungus)ਦੇ ਆਏ ਲੁਧਿਆਣਾ ਵਿੱਚ 22 ਨਵੇਂ ਕੇਸ

Covid Update:
Covid Update:

By

Published : May 27, 2021, 8:20 PM IST


ਲੁਧਿਆਣਾ: ਲੁਧਿਆਣਾ ਵਿੱਚ ਕੋਰੋਨਾ ਵਾਇਰਸ (coronavirus) ਦਾ ਕਹਿਰ ਜਾਰੀ ਹੈ ਇੱਥੇ ਦੀ ਜੇਕਰ ਅੱਜ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ 411 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਜਦੋਂਕਿ 17 ਲੋਕਾਂ ਦੀ ਕੋਰੋਨਾ ਵਾਇਰਸ (coronavirus) ਨੇ ਜਾਨ ਲੈ ਲਈ ਹੈ ਜੋ ਕਿ ਲੁਧਿਆਣਾ ਤੋਂ ਸਬੰਧ ਸਨ ਇਸੇ ਤਰ੍ਹਾਂ ਬਲੈਕ ਫੰਗਸ (Black fungus) ਦੀ ਜੇਕਰ ਗੱਲ ਕੀਤੀ ਜਾਵੇ ਤਾਂ 57 ਨਵੇਂ ਮਾਮਲੇ ਕਾਲੀ ਉੱਲੀ ਦੇ ਸਾਹਮਣੇ ਆਈ ਨੇ ਜਿਨ੍ਹਾਂ ਵਿਚੋਂ 22 ਲੁਧਿਆਣਾ ਤੋਂ ਕੇਸ ਸਬੰਧਤ ਨੇ ਅਤੇ 35 ਮਾਮਲੇ ਹੋਰਨਾਂ ਸੂਬਿਆਂ ਤੇ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਨੇ ਇਸ ਤੋਂ ਇਲਾਵਾ ਬਲੈਕ ਸੰਘਰਸ਼ ਨਾਲ ਕੁੱਲ 6 ਮੌਤਾਂ ਹੋਈਆਂ ਨੇ ਜਿਨ੍ਹਾਂ ਵਿਚੋਂ ਇਕੱਲੇ ਲੁਧਿਆਣਾ ਤੋਂ ਸਬੰਧਤ ਦੱਸੀ ਜਾ ਰਹੀ ਹੈ..ਲੁਧਿਆਣਾ ਵਿੱਚ ਕੋਰੂਨਾ ਦੇ ਕੇਸ ਕੱਟਣ ਲੱਗੇ ਨੇ ਅਤੇ ਜੇਕਰ ਮੌਤਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਲੁਧਿਆਣਾ ਵਿੱਚ ਕੋਰੋਨਾ ਮਹਾਂਮਾਰੀ ਨਾਲ 1945 ਕੁੱਲ ਲੋਕਾਂ ਦੀ ਜਾਨ ਜਾ ਚੁੱਕੀ ਹੈ...

Covid Update:

ਇਹ ਵੀ ਪੜੋ:Punjab Coronavirus: ਪੰਜਾਬ 'ਚ 10 ਜੂਨ ਤੱਕ ਵਧੀਆਂ ਕੋਰੋਨਾ ਪਾਬੰਦੀਆਂ..

ਇਸੇ ਤਰ੍ਹਾਂ ਜੇਕਰ ਲੁਧਿਆਣਾ ਵਿਚ ਐਕਟਿਵ ਕੇਸਾਂ ਦੀ ਗੱਲ ਕੀਤੀ ਜਾਵੇ ਦਾ ਲੰਬੇ ਸਮੇਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ 6189 ਤੇ ਆ ਗਈ ਹੈ ਜਿਨ੍ਹਾਂ ਵਿੱਚੋਂ 5025 ਹੋਮ ਆਈਸੋਲੇਸ਼ਨ ਵਿਚ ਹਨ ਅਤੇ 129 ਲੁਧਿਆਣਾ ਦੇ ਮਰੀਜ਼ਾਂ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਨਿੱਜੀ ਹਸਪਤਾਲਾਂ ਵਿੱਚ ਲੁਧਿਆਣਾ ਦੇ 641 ਕਰੁਣਾ ਦੇ ਮਰੀਜ਼ ਇਲਾਜ ਕਰਾ ਰਹੇ ਨੇ ਜੇਕਰ ਕੁੱਲ ਬੈੱਡਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਹਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ ਅੰਦਰ 150 ਬੈੱਡ ਬੁੱਕ ਹਨ ਜਦੋਂਕਿ ਨਿੱਜੀ ਹਸਪਤਾਲਾਂ ਵਿਚ ਕੁੱਲ 1055 ਬੈੱਡ ਕੋਰੋਨਾ ਮਰੀਜ਼ਾਂ ਨਾਲ ਭਰੇ ਹੋਏ ਹਨ ਇਸੇ ਤਰ੍ਹਾਂ ਵੈਂਟੀਲੇਟਰਾਂ ਦੀ ਗੱਲ ਕੀਤੀ ਜਾਵੇ ਤਾਂ 52 ਜੇਕਰ ਉਨ੍ਹਾਂ ਦੇ ਮਰੀਜ਼ ਵੈਂਟੀਲੇਟਰ ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ, ਕਰੁਣਾ ਮਹਾਂਮਾਰੀ ਦੇ ਕੇਸ ਘਟਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਨਵੀਂਆਂ ਹਦਾਇਤਾਂ ਜਾਰੀ ਕਰਦਿਆਂ ਹੁਣ ਦੁਕਾਨਾਂ ਨੂੰ ਤਿੰਨ ਵਜੇ ਤਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਜਦੋਂ ਕਿ ਰੈਸਟੋਰੈਂਟ ਹੋਟਲ ਅਤੇ ਈ ਕਾਮਰਸ ਕੰਪਨੀਆਂ ਰਾਤ ਨੌਂ ਵਜੇ ਤਕ ਹੋਮ ਡਿਲਿਵਰੀ ਕਰ ਸਕਣਗੀਆਂ..ਹਾਲਾਂਕਿ ਰੈਸਟੋਰੈਂਟ ਵਿੱਚ ਬੈਠ ਕੇ ਖਾਣੇ ਤੇ ਫਿਲਹਾਲ ਮਨਾਹੀ ਰਹੇਗੀ ਉੱਧਰ ਮੁੱਖ ਮੰਤਰੀ ਪੰਜਾਬ ਵੱਲੋਂ 10 ਜੂਨ ਤੱਕ ਇਹ ਸਾਰੀਆਂ ਹਦਾਇਤਾਂ ਦੀ ਮਿਆਦ ਵਧਾ ਦਿੱਤੀ ਗਈ ਹੈ।

Covid Update:

ABOUT THE AUTHOR

...view details