ਲੁਧਿਆਣਾ: ਸੂਬੇ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਕਾਰਨ ਸ਼ਹਿਰ 'ਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਲੁਧਿਆਣਾ 'ਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 111 ਪੁੱਜਿਆ - Covid-19 cases
ਲੁਧਿਆਣਾ ਵਿੱਚ ਅੱਜ ਕੋਰੋਨਾ ਵਾਇਰਸ ਨਾਲ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਦੋਵੇਂ ਮ੍ਰਿਤਕ ਹੋਰਨਾਂ ਜ਼ਿਲ੍ਹਿਆਂ ਤੋਂ ਸਬੰਧਤ ਸਨ। ਸ਼ਹਿਰ 'ਚ ਕੋਰੋਨਾ ਪੌਜ਼ੀਟਿਵ ਕੇਸਾਂ ਦਾ ਅੰਕੜਾ 111 'ਤੇ ਪਹੁੰਚ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 111ਕੋਰੋਨਾ ਪੌਜ਼ੀਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚੋਂ 15 ਪੌਜ਼ੀਟਿਵ ਕੇਸ ਬਾਹਰਲੇ ਸੂਬਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸ਼ਹਿਰ 'ਚ ਤਕਰੀਬਨ 3078 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ,ਇਨ੍ਹਾਂ ਚੋਂ 2385 ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ। ਇਨ੍ਹਾਂ ਚੋਂ ਅਜੇ ਤੱਕ 2259 ਸੈਂਪਲ ਇਨ੍ਹਾਂ ਵਿੱਚ ਨੈਗੇਟਿਵ ਆਈ ਹੈ 'ਤੇ 126 ਰਿਪੋਰਟ ਪੌਜ਼ੀਟਿਵ ਆਏ ਹਨ।
ਹੁਣ ਤੱਕ 5 ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਚੋਂ ਦੋ ਲੋਕ ਹੋਰਨਾਂ ਜ਼ਿਲ੍ਹਿਆਂ ਦੇ ਸਨ। ਇਨ੍ਹਾਂ ਚੋਂ ਇੱਕ ਫਗਵਾੜਾ ਅਤੇ ਇੱਕ ਬਸਤੀ ਜੋਧੇਵਾਲ ਤੋਂ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਏਸੀਪੀ ਕੋਹਲੀ ਦੀ ਪਤਨੀ ਦੀ ਰਿਪੋਰਟ ਨੈਗੇਟਿਵ ਆਉਂਣ 'ਤੇ ਉਨ੍ਹਾਂ ਨੂੰ ਛੂੱਟੀ ਦੇ ਦਿੱਤੀ ਗਈ ਹੈ। ਡੀਸੀ ਨੇ ਦੱਸਿਆ ਕਿ ਹੁਣ ਤੱਕ ਇਥੇ ਕੋਰੋਨਾ ਦੇ 7 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।