ਲੁਧਿਆਣਾ: ਕੋਰੋਨਾ ਨੂੰ ਲੈਕੇ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹਨ। ਬਾਵਜੂਦ ਇਸ ਦੇ ਸੂਬੇ 'ਚ ਕੋਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਲੁਧਿਆਣਾ 'ਚ ਅੱਜ ਕੋਰੋਨਾ ਦੇ ਨਵੇਂ 416 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਮੌਤਾਂ ਦਾ ਅੰਕੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਵੀ ਕੋਰੋਨਾ ਕਾਰਨ ਲੁਧਿਆਣਾ ਵਿੱਚ 20 ਲੋਕਾਂ ਦੀ ਜਾਨ ਗਈ ਹੈ, ਜੋ ਨਵੇਂ ਕੇਸਾਂ ਦੀ ਦਰ ਨਾਲੋਂ ਕਿਤੇ ਜਿਆਦਾ ਹੈ।
ਲੁਧਿਆਣਾ 'ਚ ਕੋਰੋਨਾ ਕਾਰਨ ਮੌਤ ਦਰ 2.36 ਫੀਸਦੀ 'ਤੇ ਪਹੁੰਚ ਚੁੱਕੀ ਹੈ। ਜੋ ਕੇ ਬੀਤੇ ਦਿਨਾਂ ਨਾਲੋਂ ਕਾਫੀ ਜ਼ਿਆਦਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਨਾਲੋਂ ਵੀ ਲੁਧਿਆਣਾ 'ਚ ਮੌਤ ਦਰ ਵੱਧ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਤ ਹੁਣ ਨਵੇਂ ਮਰੀਜ਼ਾਂ ਦੀ ਨਹੀਂ ਸਗੋਂ ਜੋ ਪਹਿਲਾ ਹੀ ਗੰਭੀਰ ਸਨ ਉਨ੍ਹਾਂ ਦੀ ਹੋ ਰਹੀ ਹੈ।