ਪੰਜਾਬ

punjab

ETV Bharat / city

ਕੋਰੋਨਾ ਟੈਸਟਿੰਗ ਮੋਬਾਇਲ ਐਂਬੂਲੈਂਸ ਪਹੁੰਚੀ ਲੁਧਿਆਣਾ, ਪਹਿਲੇ ਦਿਨ ਹੋਇਆ 85 ਲੋਕਾਂ ਦਾ ਟੈਸਟ - ਪਹਿਲੇ ਦਿਨ ਹੋਇਆ 85 ਲੋਕਾਂ ਦਾ ਟੈਸਟ

ਪੰਜਾਬ ਸਰਕਾਰ ਨੇ ਮਿਸ਼ਨ ਫ਼ਤਿਹ ਦੇ ਤਹਿਤ ਕੋਰੋਨਾ ਟੈਸਟਿੰਗ ਲਈ ਮੋਬਾਈਲ ਐਂਬੂਲੈਂਸ ਸ਼ੁਰੂ ਕੀਤੀ ਹੈ। ਚੰਡੀਗੜ੍ਹ ਤੋਂ ਰਵਾਨਾ ਕੀਤੀ ਕੋਰੋਨਾ ਟੈਸਟਿੰਗ ਮੋਬਾਇਲ ਐਂਬੂਲੈਂਸ ਲੁਧਿਆਣਾ ਪੁੱਜੀ। ਮੋਬਾਈਲ ਐਂਬੂਲੈਂਸ ਦੀ ਟੀਮ ਨੇ ਪਹਿਲੇ ਦਿਨ 85 ਲੋਕਾਂ ਦੇ ਟੈਸਟ ਕੀਤੇ।

ਕੋਰੋਨਾ ਟੈਸਟਿੰਗ ਮੋਬਾਇਲ ਐਂਬੂਲੈਂਸ ਪਹੁੰਚੀ ਲੁਧਿਆਣਾ
ਕੋਰੋਨਾ ਟੈਸਟਿੰਗ ਮੋਬਾਇਲ ਐਂਬੂਲੈਂਸ ਪਹੁੰਚੀ ਲੁਧਿਆਣਾ

By

Published : Aug 30, 2020, 12:21 PM IST

ਲੁਧਿਆਣਾ: ਦੇਸ਼ ਭਰ 'ਚ ਕੋੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਟੈਸਟ ਲਈ ਮੋਬਾਈਲ ਐਂਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਚੰਡੀਗੜ੍ਹ ਤੋਂ ਇਹ ਐਂਬੂਲੈਂਸ ਲੁਧਿਆਣਾ ਸ਼ਹਿਰ ਪੁੱਜੀ। ਮੋਬਾਈਲ ਐਂਬੂਲੈਂਸ ਦੀ ਟੀਮ ਨੇ ਪਹਿਲੇ ਦਿਨ 85 ਲੋਕਾਂ ਦੇ ਟੈਸਟ ਕੀਤੇ।

ਜਾਣਕਾਰੀ ਮੁਤਾਬਕ ਪਹਿਲੇ ਦਿਨ ਮੋਬਾਈਲ ਐਂਬੂਲੈਂਸ ਦੀ ਟੀਮ ਨੇ ਸ਼ਹਿਰ ਦੇ ਬਸਤੀ ਜੋਧੇਵਾਲ ਵਿਖੇ ਪਹਿਲੇ ਦਿਨ 85 ਲੋਕਾਂ ਦੇ ਟੈਸਟ ਕੀਤੇ। ਇਨ੍ਹਾਂ 'ਚੋਂ 2 ਲੋਕ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਸਿਹਤ ਵਿਭਾਗ ਦੀ ਟੀਮ ਨੇ ਕੋਰੋਨਾ ਪੌਜ਼ੀਟਿਵ ਦੋਹਾਂ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ 'ਚ ਹੀ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਕੋਰੋਨਾ ਟੈਸਟਿੰਗ ਮੋਬਾਇਲ ਐਂਬੂਲੈਂਸ ਪਹੁੰਚੀ ਲੁਧਿਆਣਾ, ਪਹਿਲੇ ਦਿਨ ਹੋਇਆ 85 ਲੋਕਾਂ ਦਾ ਟੈਸਟ

ਇਸ ਐਂਬੂਲੈੈਂਸ ਬਾਰੇ ਦੱਸਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਜਗਜੀਵਨ ਸ਼ਰਮਾ ਨੇ ਦੱਸਿਆ ਕਿ ਮਿਸ਼ਨ ਫ਼ਤਹਿ ਦੇ ਤਹਿਤ ਇਹ ਖ਼ਾਸ ਐਂਬੂਲੈਂਸ ਸ਼ੁਰੂ ਕੀਤੀ ਗਈ ਹੈ। ਇਹ ਮੋਬਾਈਲ ਐਂਬੂਲੈਂਸ ਸੂਬੇ ਦੇ ਵੱਖ-ਵੱਖ ਹਿੱਸਿਆ 'ਚ ਜਾ ਕੇ ਲੋਕਾਂ ਦਾ ਕੋਰੋਨਾ ਟੈਸਟ ਕਰੇਗੀ।

ਇਹ ਮੋਬਾਈਲ ਐਂਬੂਲੈਂਸ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਇਥੇ ਲੋਕਾਂ ਦੇ ਕੋਰੋਨਾ ਟੈਸਟ ਦੀ ਰਿਪੋਰਟ ਮਹਿਜ਼ 15 ਤੋਂ 20 ਮਿੰਟਾਂ 'ਚ ਪ੍ਰਾਪਤ ਹੋ ਜਾਵੇਗੀ। ਇਸ 'ਚ ਮਰੀਜ਼ਾਂ ਦੇ ਡਾਟਾ ਕਪਿੰਊਟਰਾਈਜ਼ਡ ਤਰੀਕੇ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਟੈਸਟ ਕਰਨ ਦੇ ਨਾਲ-ਨਾਲ ਇਸ ਮੋਬਾਈਲ ਐਂਬੂਲੈਂਸ ਰਾਹੀਂ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਹੱਥਾਂ ਨੂੰ ਸੈਨੇਟਾਈਜ਼ ਰੱਖਣ, ਮਾਸਕ ਦੀ ਵਰਤੋਂ ਸਣੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ABOUT THE AUTHOR

...view details