ਪੰਜਾਬ

punjab

ETV Bharat / city

ਲੁਧਿਆਣਾ ’ਚ ਰੇਹੜੀ ਫੜ੍ਹੀ ਵਾਲਿਆਂ ਦਾ ਕੀਤਾ ਜਾ ਰਿਹੈ ਕੋਰੋਨਾ ਟੈਸਟ

ਲੁਧਿਆਣਾ ਵਿੱਚ ਲਗਾਤਾਰ ਕੋਰੋਨਾ ਮਾਮਲੇ ਵਧਦੇ ਜਾ ਰਹੇ ਨੇ ਜਿਸ ਕਰਕੇ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਸੀ ਕਿ ਸਬਜ਼ੀ ਮੰਡੀ ਵਿੱਚ ਅਤੇ ਫੜੀਆਂ ਲਗਾਉਣ ਵਾਲਿਆਂ ਦੇ ਕਰੋਨਾ ਟੈਸਟ ਕਰਵਾਏ ਜਾਣਗੇ।

ਲੁਧਿਆਣਾ ’ਚ ਰੇਹੜੀ ਫੜ੍ਹੀ ਵਾਲਿਆਂ ਦਾ ਕੀਤਾ ਜਾ ਰਿਹੈ ਕੋਰੋਨਾ ਟੈਸਟ
ਲੁਧਿਆਣਾ ’ਚ ਰੇਹੜੀ ਫੜ੍ਹੀ ਵਾਲਿਆਂ ਦਾ ਕੀਤਾ ਜਾ ਰਿਹੈ ਕੋਰੋਨਾ ਟੈਸਟ

By

Published : May 8, 2021, 2:36 PM IST

ਲੁਧਿਆਣਾ: ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਹੁਣ ਲੁਧਿਆਣਾ ਪ੍ਰਸ਼ਾਸਨ ਵੱਲੋਂ ਵੀ ਉਚੇਚੇ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਲ੍ਹੇ ’ਚ ਰੇਹੜੀ-ਫੜ੍ਹੀ ਵਾਲਿਆਂ ਦਾ ਆਰਟੀਪੀਸੀ ਕੋਰੋਨਾ ਟੈਸਟ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਲੁਧਿਆਣਾ ਵਿੱਚ ਲਗਾਤਾਰ ਕੋਰੋਨਾ ਮਾਮਲੇ ਵਧਦੇ ਜਾ ਰਹੇ ਨੇ ਜਿਸ ਕਰਕੇ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਸੀ ਕਿ ਸਬਜ਼ੀ ਮੰਡੀ ਵਿੱਚ ਅਤੇ ਫੜੀਆਂ ਲਗਾਉਣ ਵਾਲਿਆਂ ਦੇ ਕਰੋਨਾ ਟੈਸਟ ਕਰਵਾਏ ਜਾਣਗੇ।

ਲੁਧਿਆਣਾ ’ਚ ਰੇਹੜੀ ਫੜ੍ਹੀ ਵਾਲਿਆਂ ਦਾ ਕੀਤਾ ਜਾ ਰਿਹੈ ਕੋਰੋਨਾ ਟੈਸਟ

ਇਹ ਵੀ ਪੜੋ: ਕੋਰੋਨਾ ਦੇ ਕਹਿਰ ਦੌਰਾਨ ਚੰਡੀਗੜ੍ਹ ’ਚ ਕਿੰਨੇ ਬੈੱਡ ਹਨ ਖਾਲੀ? ਦੇਖੋ ਪੂਰੀ ਲਿਸਟ
ਇਸ ਦੇ ਸਬੰਧ ਵਿੱਚ ਜਦੋਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਵੱਖ-ਵੱਖ ਟੀਮਾਂ ਸਬਜ਼ੀ ਵਿਕ੍ਰੇਤਾਵਾਂ ਦਾ ਟੈਸਟ ਕਰਨ ਜਾਂਦੀਆਂ ਹਨ ਤਾਂ ਜੋ ਇਸ ਮਹਾਂਮਾਰੀ ਦੇ ਫਲਾਂ ਨੂੰ ਰੋਕਿਆ ਜਾ ਸਕੇ। ਉਥੇ ਹੀ ਮੌਕੇ ’ਤੇ ਟੈਸਟ ਕਰ ਰਹੇ ਡਾਕਟਰਾਂ ਨੇ ਵੀ ਕਿਹਾ ਹੈ ਕਿ ਗਰੀਬਾਂ ਦੇ ਜਾਂ ਰੇਹੜੀ ਵਾਲਿਆਂ ਦੇ ਟੈਸਟ ਮੁਫ਼ਤ ਵਿੱਚ ਕੀਤੇ ਜਾ ਰਹੇ ਹਨ ਅਤੇ ਉਥੇ ਹੀ ਦੁਕਾਨਦਾਰਾਂ ਨੇ ਵੀ ਹਾਮੀ ਭਰੀ ਕਿ ਉਹਨਾਂ ਦਾ ਟੈਸਟ ਹੋਇਆ ਹੈ ਤੇ ਉਸਦੀ ਰਿਪੋਰਟ ਵੀ ਨੈਗੇਟਿਵ ਆਈ ਹੈ।

ਇਹ ਵੀ ਪੜੋ: ਮੁਕੰਮਲ ਲੌਕਡਾਊਨ ਲਗਾਉਣ ਲਈ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ABOUT THE AUTHOR

...view details