ਲੁਧਿਆਣਾ: ਜ਼ਿਲ੍ਹੇ 15 ਅਗਸਤ ਤੋਂ ਪਹਿਲਾਂ ਲੁਧਿਆਣਾ ’ਚ ਪੁਲਿਸ ਕਮਿਸ਼ਨਰ ਨੇ 2 ਮਹੀਨੇ ਲਈ ਧਾਰਾ 144 ਲਾਗੂ ਲਗਾਈ ਸੀ। ਪਰ ਇਸਦਾ ਅਸਰ ਬਹੁਤ ਨਹੀਂ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਕਾਂਗਰਸੀਆਂ ਵੱਲੋਂ ਵਿਜੀਲੈਂਸ ਦਫਤਰ ਦੇ ਸਾਹਮਣੇ ਸਰਕਾਰੀ ਜਿਲ੍ਹਾ ਪ੍ਰੀਸ਼ਦ ਦਫ਼ਤਰ ਅੰਦਰ ਟੈਂਟ ਲਗਾ ਕੇ ਵੱਡਾ ਇਕੱਠ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਕਾਂਗਰਸ ਦੇ ਵੱਡੇ ਲੀਡਰ ਜਿਲ੍ਹਾ ਪ੍ਰੀਸ਼ਦ ਦਫ਼ਤਰ ਅੰਦਰ ਵਿਖੇ ਲਗਾਤਾਰ ਪਹੁੰਚ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸੀਆਂ ਵੱਲੋਂ ਸੈਂਕੜਿਆਂ ਦਾ ਇਕੱਠ ਕੀਤਾ ਗਿਆ ਹੈ ਜਿਸ ਨਾਲ ਉਨ੍ਹਾਂ ਨੇ ਨਾ ਸਿਰਫ ਧਾਰਾ 144 ਦੀ ਉਲੰਘਣਾ ਕੀਤੀ ਜਾ ਰਹੀ ਹੈ ਸਗੋਂ ਸਰਕਾਰੀ ਦਫ਼ਤਰ ਅੰਦਰ ਬਿਨਾਂ ਆਗਿਆ ਟੈਂਟ ਵੀ ਲਗਾਇਆ ਗਿਆ ਹੈ ਜਿਸ ਨੂੰ ਲੈ ਕੇ ਹੁਣ ਸਵਾਲ ਖੜ੍ਹੇ ਹੋ ਰਹੇ ਹਨ।