ਲੁਧਿਆਣਾ: ਦਿੱਲੀ ਦੇ ਤੁਗਲਕਾਬਾਦ ਵਿੱਚ ਰਵਿਦਾਸ ਮੰਦਰ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਤੋੜੇ ਜਾਣ 'ਤੇ ਪੰਜਾਬ ਭਰ ਵਿੱਚ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਸਬੰਧੀ ਮੰਗਲਵਾਰ ਨੂੰ ਪੰਜਾਬ ਬੰਦ ਦੇ ਐਸਸੀ ਸਮਾਜ ਵੱਲੋਂ ਦਿੱਤੇ ਸੱਦੇ ਦਾ ਕਾਂਗਰਸ ਪੰਜਾਬ ਵਿੱਚ ਪੂਰਨ ਤੌਰ 'ਤੇ ਸਮਰਥਨ ਕਰੇਗੀ।
ਮੰਗਲਵਾਰ ਨੂੰ ਪੰਜਾਬ ਬੰਦ ਦਾ ਕਾਂਗਰਸ ਨੇ ਕੀਤਾ ਸਮਰਥਨ - dr amar singh
ਮੰਗਲਵਾਰ ਨੂੰ ਪੰਜਾਬ ਬੰਦ ਦੇ ਐਸਸੀ ਸਮਾਜ ਵੱਲੋਂ ਦਿੱਤੇ ਸੱਦੇ ਦਾ ਕਾਂਗਰਸ ਸਮਰਥਨ ਕਰੇਗੀ। ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਜੋ ਮੰਗਲਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਦਾ ਕਾਂਗਰਸ ਪਾਰਟੀ ਪੂਰਨ ਤੌਰ ਤੇ ਸਮਰਥਨ ਕਰੇਗੀ।
ਪਾਇਲ ਵਿੱਚ ਪਹੁੰਚੇ ਸੰਸਦ ਮੈਂਭਰ ਡਾ. ਅਮਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿੱਚ ਜੋ ਰਵਿਦਾਸ ਮੰਦਰ ਨੂੰ ਤੋੜਿਆ ਗਿਆ ਹੈ। ਉਸ ਸਬੰਧੀ ਜੋ ਮੰਗਲਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਦਾ ਕਾਂਗਰਸ ਪਾਰਟੀ ਪੂਰਨ ਤੌਰ 'ਤੇ ਸਮਰਥਨ ਕਰੇਗੀ। ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਇਹ ਵੀ ਕਿਹਾ ਕਿ ਇਹ ਡਿਕਟੇਟਰਸ਼ਿਪ ਸਰਕਾਰ ਹੈ ਜੋ ਕਿ ਧੱਕਾ ਕਰ ਰਹੀ ਹੈ ।
ਭਾਵੇਂ ਕਾਂਗਰਸ ਪਾਰਟੀ ਦੁਆਰਾ ਮੰਗਲਵਾਰ ਨੂੰ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ ਪਰ ਫਿਰ ਵੀ ਪੰਜਾਬ ਵਿੱਚ ਜਨਜੀਵਨ ਆਮ ਵਰਗਾ ਹੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੁਆਰਾ ਸਾਰੇ ਅਦਾਰੇ ਖੁੱਲ੍ਹੇ ਰੱਖੇ ਗਏ ਹਨ ।