ਚੰਡੀਗੜ੍ਹ: Assembly Election 2022: ਵਿਧਾਨ ਸਭਾ ਚੋਣਾਂ 2017 ਵਿੱਚ ਮੋਗਾ (Moga Assembly Constituency) ਸੀਟ ਤੋਂ ਕਾਂਗਰਸ ਦੇ ਹਰਜੋਤ ਕਮਲ ਨੇ ਜਿੱਤ ਦਰਜ ਕੀਤੀ ਸੀ। ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਨਜ਼ਰ ਆ ਰਿਹਾ ਹੈ, ਇਸ ਲਈ ਪੜੋ ਪੂਰੀ ਖ਼ਬਰ...
ਪੰਜਾਬ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ (Punjab Assembly Election 2022) ਲਈ ਨਾਮਜਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਾਰੀਆਂ ਪਾਰਟੀਆਂ ਵੱਲੋਂ ਸੱਤਾ ਹਾਸਲ ਕਰਨ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਹਨ, ਉਥੇ ਹੀ ਜੇਕਰ ਮੋਗਾ (Moga Assembly Constituency) ਦੀ ਗੱਲ ਕੀਤੀ ਜਾਵੇ ਤਾਂ ਅੱਜ ਅਸੀਂ ਇਸ ਸੀਟ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਵਾਂਗੇ।
ਮੋਗਾ (Moga Assembly Constituency)
ਜੇਕਰ ਮੋਗਾ (Moga Assembly Constituency) ਦੀ ਗੱਲ ਕੀਤੀ ਜਾਵੇ ਤਾਂ ਇਥੋਂ ਕਾਂਗਰਸ (ਹੁਣ ਭਾਜਪਾ) ਦੇ ਹਰਜੋਤ ਕਮਲ ਵਿਧਾਇਕ ਹਨ। ਹਰਜੋਤ ਕਮਲ 2017 ਵਿੱਚ ਇਥੋਂ ਪਹਿਲੀ ਵਾਰ ਵਿਧਾਇਕ ਬਣੇ ਸੀ। ਉਨ੍ਹਾਂ ਨੇ ਮੋਗਾ ਤੋਂ ਪਹਿਲੀ ਵਾਰ ਚੋਣ ਲੜੀ ਸੀ ਤੇ ਆਪ (AAP) ਦੇ ਰਮੇਸ਼ ਗਰੋਵਰ ਨੂੰ ਮਾਤ ਦਿੱਤੀ ਸੀ।
ਇਸ ਵਾਰ ਹਰਜੋਤ ਕਮਲ ਦੂਜੀ ਵਾਰ ਇਸ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ, ਕਿਉਂਕਿ ਕਾਂਗਰਸ ਨੇ ਫਿਲਮ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਉਸ ਨੂੰ ਇਥੋਂ ਟਿਕਟ ਦੇ ਦਿੱਤੀ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਦਲ ਲਿਆ ਹੈ।
ਪਹਿਲਾਂ ਰਮੇਸ਼ ਗਰੋਵਰ ਫਸਵੀਂ ਟੱਕਰ ਵਿੱਚ ਦੂਜੇ ਨੰਬਰ ’ਤੇ ਰਹੇ ਸੀ ਤੇ ਥੋੜ੍ਹੀਆਂ ਵੋਟਾਂ ਦੇ ਫਰਕ ਨਾਲ ਹਾਰੇ ਸੀ ਪਰ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਤੇ ਪਾਰਟੀ ਨੇ ਡਾਕਟਰ ਅਮਨਜੋਤ ਕੌਰ ਅਰੋੜਾ ਨੂੰ ਉਮੀਦਵਾਰ ਬਣਾਇਆ ਹੈ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਪੁਰਾਣੇ ਚਿਹਰੇ ਬਰਜਿੰਦਰ ਸਿੰਘ ਬਰਾੜ ਯਾਨੀ ਮੱਖਣ ਬਰਾੜ ਨੂੰ ਟਿਕਟ ਦੇ ਕੇ ਉਨ੍ਹਾਂ ’ਤੇ ਭਰੋਸਾ ਜਿਤਾਇਆ ਹੈ। ਉਕਤ ਸਥਿਤੀ ਦੇ ਮੱਦੇਨਜਰ ਇਹ ਸੀਟ ਮਾਲਵੇ ਦੀ ਹੌਟ ਸੀਟ ਹੋ ਗਈ ਹੈ ਤੇ ਮੁਕਾਬਲਾ ਕਾਫੀ ਦਿਲਚਸਪ ਹੋਵੇਗਾ।
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਮੋਗਾ (Moga Constituency) ’ਤੇ 74.77 ਫੀਸਦ ਵੋਟਿੰਗ ਹੋਈ ਸੀ ਤੇ ਇਸ ਦੌਰਾਨ ਕਾਂਗਰਸ ਦੇ ਹਰਜੋਤ ਕਮਲ (Harjot kamal) ਵਿਧਾਇਕ ਬਣੇ ਸੀ ਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਹਨੇਰੀ ਚੱਲਣ ਦੇ ਬਾਵਜੂਦ ਗੂੜ੍ਹ ਮਾਲਵੇ ਦੀ ਇਸ ਸੀਟ ਤੋਂ ਪਾਰਟੀ ਦੇ ਰਮੇਸ਼ ਗਰੋਵਰ ਨੂੰ ਹਰਾਇਆ ਸੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੱਖਣ ਬਰਾੜ ਤੀਜੇ ਸਥਾਨ ’ਤੇ ਰਹੇ ਸੀ।
ਇਸ ਦੌਰਾਨ 2017 ਦੀ ਚੋਣ ਵੇਲੇ ਕਾਂਗਰਸ ਦੇ ਹਰਜੋਤ ਕਮਲ ਨੂੰ 52357 ਵੋਟਾਂ ਪਈਆਂ ਸੀ ਜਦੋਂਕਿ ਆਮ ਆਦਮੀ ਪਾਰਟੀ ਦੇ ਰਮੇਸ਼ ਗਰੋਵਰ ਨੂੰ 50593 ਵੋਟਾਂ ਪਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੱਖਣ ਬਰਾੜ ਨੇ 36587 ਵੋਟਾਂ ਹਾਸਲ ਕੀਤੀਆਂ ਸੀ।