ਲੁਧਿਆਣਾ: ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਾਨਾਜੰਗੀ ਦਾ ਅਸਰ ਹੁਣ ਜ਼ਮੀਨੀ ਪੱਧਰ 'ਤੇ ਵੀ ਵਿਖਾਈ ਦੇਣ ਲੱਗਾ ਹੈ। ਕਾਂਗਰਸ ਵਰਕਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਗਏ ਹਨ। ਜਿਸ ਦੇ ਚੱਲਦਿਆਂ ਆਪੋ-ਆਪਣੇ ਪਸੰਦੀਦਾ ਆਗੂਆਂ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀਆਂ ਚੱਲ ਰਹੀਆਂ ਅਟਕਲਾਂ ਦਾ ਅਸਰ ਹੁਣ ਜ਼ਮੀਨੀ ਪੱਧਰ ਤੇ ਵੀ ਵਿਖਾਈ ਦੇਣ ਲੱਗਾ ਹੈ।
ਬੀਤੇ ਦਿਨ ਦੁੱਗਰੀ ਦੇ ਇਲਾਕੇ ਵਿੱਚ ਜਸਰਾਜ ਗਰੇਵਾਲ ਵੱਲੋਂ 'ਬੱਬਰ ਸ਼ੇਰ ਇੱਕ ਹੀ ਹੁੰਦਾ ਹੈ' ਨਾ ਦੇ ਨਵਜੋਤ ਸਿੰਘ ਸਿੱਧੂ ਦੇ ਅਤੇ ਉਨ੍ਹਾਂ ਦੀ ਪਤਨੀ ਦੇ ਪੋਸਟਰ ਲਗਾਏ ਗਏ ਸਨ, ਜੋ ਬੀਤੀ ਰਾਤ ਪਾੜ ਦਿੱਤੇ ਗਏ। ਜ਼ਮੀਨੀ ਪੱਧਰ 'ਤੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕ ਆਹਮੋ ਸਾਹਮਣੇ ਹਨ। ਜਿਸ ਦੇ ਚੱਲਦਿਆਂ ਉਨ੍ਹਾਂ 'ਚ ਪੋਸਟਰ ਵਾਰ ਛਿੜ ਗਈ ਹੈ।