ਪੰਜਾਬ

punjab

ਕਾਂਗਰਸੀ ਉਮੀਦਵਾਰਾਂ ਨੇ ਲੱਡੂ ਵੰਡ ਕੇ ਟਿਕਟਾਂ ਮਿਲਣ ਦੀ ਜਤਾਈ ਖੁਸ਼ੀ

By

Published : Jan 15, 2022, 7:17 PM IST

ਲੁਧਿਆਣਾ ਕਾਂਗਰਸ ਦੇ ਉਮੀਦਵਾਰਾਂ ਨੂੰ ਟਿਕਟਾਂ ਮਿਲਣ ਤੋਂ ਬਾਅਦ ਖੁਸ਼ੀ ਦੀ ਲਹਿਰ ਬਿਆਨ ਬਿਨਾਂ ਮਿਲ ਰਹੀ ਹੈ ਅਤੇ ਕਾਂਗਰਸੀ ਵਰਕਰ ਨੱਚ ਟੱਪ ਕੇ ਖੁਸ਼ੀ ਮਨਾ ਰਹੇ ਹਨ ਨਾਲ ਹੀ ਲੱਡੂ ਵੰਡ ਕੇ ਪਟਾਕੇ ਚਲਾ ਕੇ ਟਿਕਟ ਮਿਲਣ 'ਤੇ ਖੁਸ਼ੀ ਜਿਤਾ ਕਰ ਰਹੇ ਹਨ।

ਕਾਂਗਰਸੀ ਉਮੀਦਵਾਰਾਂ ਨੇ ਲੱਡੂ ਵੰਡ ਕੇ ਟਿਕਟਾਂ ਮਿਲਣ ਦੀ ਜਤਾਈ ਖੁਸ਼ੀ
ਕਾਂਗਰਸੀ ਉਮੀਦਵਾਰਾਂ ਨੇ ਲੱਡੂ ਵੰਡ ਕੇ ਟਿਕਟਾਂ ਮਿਲਣ ਦੀ ਜਤਾਈ ਖੁਸ਼ੀ

ਲੁਧਿਆਣਾ: ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਅਤੇ ਲੁਧਿਆਣਾ ਤੋਂ 11 ਉਮੀਦਵਾਰਾਂ ਦਾ ਐਲਾਨ ਦਿੱਤਾ ਗਿਆ ਹੈ। ਲੁਧਿਆਣਾ ਕਾਂਗਰਸ ਦੇ ਉਮੀਦਵਾਰਾਂ ਨੂੰ ਟਿਕਟਾਂ ਮਿਲਣ ਤੋਂ ਬਾਅਦ ਖੁਸ਼ੀ ਦੀ ਲਹਿਰ ਬਿਆਨ ਬਿਨਾਂ ਮਿਲ ਰਹੀ ਹੈ ਅਤੇ ਕਾਂਗਰਸੀ ਵਰਕਰ ਨੱਚ ਟੱਪ ਕੇ ਖੁਸ਼ੀ ਮਨਾ ਰਹੇ ਹਨ ਨਾਲ ਹੀ ਲੱਡੂ ਵੰਡ ਕੇ ਪਟਾਕੇ ਚਲਾ ਕੇ ਟਿਕਟ ਮਿਲਣ 'ਤੇ ਖੁਸ਼ੀ ਜਿਤਾ ਕਰ ਰਹੇ ਹਨ।

ਕੌਣ ਕੌਣ ਬਣੇ ਉਮੀਦਵਾਰ

ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ, ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ, ਆਤਮ ਨਗਰ ਤੋਂ ਕਮਲਜੀਤ ਕੜਵਲ, ਲੁਧਿਆਣਾ ਪੂਰਬੀ ਤੋਂ ਸੰਜੀਵ ਤਲਵਾੜ, ਮੁੱਲਾਂਪੁਰ ਦਾਖਾ ਤੋਂ ਕੈਪਟਨ ਸੰਦੀਪ ਸੰਧੂ, ਰਾਏਕੋਟ ਤੋਂ ਕਾਮਿਲ ਅਮਰ ਸਿੰਘ, ਖੰਨਾ ਤੋਂ ਗੁਰਕੀਰਤ ਕੋਟਲੀ, ਪਾਇਲ ਹਲਕੇ ਤੋਂ ਲਖਵੀਰ ਲੱਖਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ।

ਕਾਂਗਰਸੀ ਉਮੀਦਵਾਰਾਂ ਨੇ ਲੱਡੂ ਵੰਡ ਕੇ ਟਿਕਟਾਂ ਮਿਲਣ ਦੀ ਜਤਾਈ ਖੁਸ਼ੀ

ਉੱਤਰੀ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਰਾਕੇਸ਼ ਪਾਂਡੇ ਨੇ ਕਿਹਾ ਕਿ ਉਹ ਉਹ ਧੰਨਵਾਦੀ ਹਨ ਕਿ ਉਨ੍ਹਾਂ ਨੂੰ ਹਾਈ ਕਮਾਨ ਵੱਲੋਂ ਮੁੜ ਤੋਂ ਟਿਕਟ ਦਿੱਤੀ ਗਈ ਹੈ ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਵਿੱਚ ਵਿਕਾਸ ਦੇ ਮੁੱਦੇ 'ਤੇ ਹੀ ਲੜੀਆਂ ਜਾਣਗੀਆਂ, ਇਹ ਪ੍ਰਚਾਰ ਕਿਵੇਂ ਕਰਨਾ ਹੈ, ਇਸ ਸੰਬੰਧੀ ਆਪਣੇ ਵਰਕਰਾਂ ਨਾਲ ਮੀਟਿੰਗ ਕਰਕੇ ਵਿਉਂਤਬੰਦੀ ਬਣਾਉਣਗੇ।

ਉੱਥੇ ਹੀ ਦੂਜੇ ਪਾਸੇ ਮੁੱਲਾਂਪੁਰ ਦਾਖਾ ਤੋਂ ਬੀਤੀਆਂ ਜ਼ਿਮਨੀ ਚੋਣਾਂ ਹਾਰ ਚੁੱਕੇ ਕੈਪਟਨ ਸੰਦੀਪ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ, ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਉਹ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਨਹੀਂ ਬੋਲਦੇ ਨਾ ਹੀ ਕਿਸੇ 'ਤੇ ਵਿਅਕਤੀਗਤ ਟਿੱਪਣੀ ਕਰਦੇ ਨੇ ਜੋ ਲੋਕਾਂ ਦਾ ਫ਼ੈਸਲਾ ਹੋਵੇਗਾ ਨੂੰ ਮਨਜ਼ੂਰ ਹੋਵੇਗਾ।

ਉਥੇ ਹੀ ਦੂਜੇ ਪਾਸੇ ਆਤਮ ਨਗਰ ਹਲਕੇ ਤੋਂ ਕਮਲਜੀਤ ਕੜਵਲ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਗਈ ਹੈ ਜਿਨ੍ਹਾਂ ਨੇ ਕਿਹਾ ਕਿ ਜਿੱਥੇ ਉਹ ਹਾਈਕਮਾਨ ਦੇ ਧੰਨਵਾਦੀ ਨੇ ਉੱਥੇ ਹੀ ਉਹ ਹਲਕੇ ਦੇ ਵਿੱਚ ਨਾ ਸਿਰਫ਼ ਆਤਮ ਨਗਰ ਤੋਂ ਜਿੱਤ ਹਾਸਲ ਕਰਨਗੇ ਸਗੋਂ ਹੋਰਨਾਂ ਸੀਟਾਂ ਵੀ ਕਾਂਗਰਸ ਦੀ ਝੋਲੀ ਪਾਉਣ ਚ ਪੂਰਾ ਜ਼ੋਰ ਲਾਉਣਗੇ।

ਇਹ ਵੀ ਪੜ੍ਹੋ:ਕਾਂਗਰਸੀ ਵਿਧਾਇਕ ਹਰਜੋਤ ਸਿੰਘ ਕਮਲ ਬੀਜੇਪੀ 'ਚ ਹੋਏ ਸ਼ਾਮਿਲ

ABOUT THE AUTHOR

...view details