ਪੰਜਾਬ

punjab

ETV Bharat / city

ਨਿੱਜੀ ਅਤੇ ਸਰਕਾਰੀ ਬੱਸ ਆਪਰੇਟਰਾਂ ਵਿਚਾਲੇ ਝੜਪ - Ludhiana

ਲੁਧਿਆਣਾ ਬੱਸ ਸਟੈਂਡ ਉੱਤੇ ਨਿੱਜੀ ਅਤੇ ਸਰਕਾਰੀ ਬੱਸ ਅਪਰੇਟਰਾਂ ਵਿਚਾਲੇ ਝਗੜਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਨਿੱਜੀ ਬੱਸ ਆਪਰਟੇਰਾਂ ਵੱਲੋਂ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਉੱਤੇ ਨਿੱਜੀ ਬੱਸ ਡਰਾਈਵਰਾਂ ਅਤੇ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਗਾਏ ਗਏ। ਇਸ ਮਾਮਲੇ ਵਿੱਚ ਬੱਸ ਸਟੈਂਡ ਦੀ ਦੇਖਰੇਖ ਕਰਨ ਵਾਲੇ ਕਿਸੇ ਵੀ ਅਫ਼ਸਰ ਵੱਲੋਂ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।

ਫੋਟੋ

By

Published : Jul 20, 2019, 6:17 AM IST

Updated : Jul 20, 2019, 7:30 AM IST

ਲੁਧਿਆਣਾ : ਸ਼ਹਿਰ ਦੇ ਬੱਸ ਸਟੈਂਡ ਉੱਤੇ ਤਣਾਅਪੁਰਨ ਸਥਿਤੀ ਵੇਖਣ ਨੂੰ ਮਿਲੀ। ਅਜਿਹਾ ਨਿੱਜੀ ਬੱਸ ਆਪਰੇਟਰਾਂ ਅਤੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਵੱਲੋਂ ਝੜਪ ਹੋਣ ਕਾਰਨ ਹੋਇਆ।

ਜਾਣਕਾਰੀ ਮੁਤਾਬਕ ਨਿੱਜੀ ਬੱਸ ਆਪਰੇਟਰਾਂ ਸਵੇਰੇ ਬੱਸਾਂ ਦੀ ਸਮੇਂ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ। ਦੋਹਾਂ ਧਿਰਾਂ ਵਿੱਚ ਕੁੱਟਮਾਰ ਅਤੇ ਆਪਸੀ ਝੜਪ ਹੋ ਗਈ। ਨਿੱਜੀ ਬੱਸ ਆਪਰੇਟਰਾਂ ਨੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਉਨ੍ਹਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨਾਲ ਕੁੱਟਮਾਰੀ ਕੀਤੀ।

ਵੀਡੀਓ

ਦੂਜੇ ਪਾਸੇ ਜਦੋਂ ਇਸ ਮਾਮਲੇ ਉੱਤੇ ਪੰਜਾਬ ਰੋਡਵੇਜ਼ ਯੂਨੀਅਨ ਦੇ ਆਗੂਆਂ ਨੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਿੱਜੀ ਬੱਸ ਆਪਰੇਟਰ ਬਿਨ੍ਹਾਂ ਟਾਈਮਟੇਬਲ ਤੋਂ ਆਪਣੀਆਂ ਬੱਸਾਂ ਚਲਾ ਰਹੇ ਹਨ। ਜੋ ਕਿ ਬਿਲਕੁਲ ਗ਼ਲਤ ਹੈ।

ਇਹ ਮਾਮਲਾ ਇਨ੍ਹਾਂ ਕੁ ਵੱਧ ਗਿਆ ਕਿ ਪੰਜਾਬ ਰੋਡਵੇਜ਼ ਦੇ ਅਫਸਰਾਂ ਵੱਲੋਂ ਦੋਹਾ ਧਿਰਾਂ ਨੂੰ ਬਿਠਾ ਕੇ ਆਪਸ ਵਿੱਚ ਝਗੜਾ ਸੁਲਝਾਉਣ ਦੀ ਕੋਸ਼ਿਸ ਕੀਤੀ ਗਈ ਪਰ ਝਗੜਾ ਸੁਲਝ ਨਾ ਸਕੀਆ। ਪੰਜਾਬ ਰੋਡਵੇਜ਼ ਦੇ ਅਫਸਰਾਂ ਵੱਲੋਂ ਇਸ ਮਾਮਲੇ ਉੱਤੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ।

Last Updated : Jul 20, 2019, 7:30 AM IST

ABOUT THE AUTHOR

...view details