ਲੁਧਿਆਣਾ: ਕੋਰੋਨਾ ਮਹਾਂਮਾਰੀ ਕਰਕੇ ਦੇਸ਼ ਭਰ ਵਿੱਚ ਲੱਖਾਂ ਲੋਕਾਂ ਦੀ ਨੌਕਰੀ ਚਲੀ ਗਈ ਅਤੇ ਘਰ ਦੇ ਕਮਾਉਣ ਵਾਲੇ ਮੈਂਬਰ ਹੀ ਘਰ ਵਿੱਚ ਬੈਠਣ ਲਈ ਮਜ਼ਬੂਰ ਹੋ ਗਏ ਹਨ। ਜਿਸ ਕਰਕੇ ਲੁਧਿਆਣਾ ਵਿੱਚ ਇੱਕ ਦਿਲ ਨੂੰ ਪਸੀਜ ਦੇਣ ਵਾਲੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ, ਜਿਥੇ 2 ਵਿਦਿਆਰਥੀ ਜਿਨਾਂ ਚੋਂ ਇੱਕ ਨੌਂਵੀ ਜਮਾਤ ਅਤੇ ਇਕ ਸੱਤਵੀਂ ਜਮਾਤ ਵਿੱਚ ਪੜਦੇ ਹਨ ਉਹ ਸੜਕ ’ਤੇ ਬੈਠ ਕੇ ਸਮਾਨ ਵੇਚਣ ਨੂੰ ਮਜ਼ਬੂਰ ਹਨ। ਇਹਨਾਂ ਦੇ ਪਿਤਾ ਦੀ ਐਨਕ ਦੀ ਦੁਕਾਨ ਹੈ ਜੋ ਕਿ ਤਾਲਾਬੰਦੀ ਕਰਕੇ ਬੰਦ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਪੜਾਈ ਅਤੇ ਘਰ ਦਾ ਖਰਚ ਚੁੱਕਣ ਲਈ ਉਹ ਇਹ ਕੰਮ ਕਰ ਰਹੇ ਹਨ।
ਮਜ਼ਬੂਰੀ ਨੇ ਮਾਸੂਮਾਂ ਨੂੰ ਸੜਕ ਕੰਢੇ ਲਾਇਆ ਸਮਾਨ ਵੇਚਣ
ਬੱਚਿਆਂ ਨੇ ਦੱਸਿਆ ਕਿ ਉਹ ਪੜਦੇ ਹਨ ਤੇ ਘਰ ਦੇ ਹਾਲਾਤ ਚੰਗੇ ਨਹੀਂ ਹਨ ਇਸ ਕਰਕੇ ਉਨ੍ਹਾਂ ਨੂੰ ਮਜ਼ਬੂਰੀ ਵਸ ਇਹ ਕੰਮ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਘਰੇਲੂ ਵਰਤੋਂ ਦਾ ਸਮਾਨ ਵੇਚਦੇ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਚਲ ਜਾਂਦਾ ਹੈ।
ਇਹ ਵੀ ਪੜੋ: ਸਿਵਲ ਹਸਪਤਾਲ ਦੀ ਵੱਡੀ ਲਾਪਰਵਾਹੀ ਬਿਨਾ ਵੈਕਸੀਨ ਲੱਗੇ ਸਰਟੀਫੀਕੇਟ ਕੀਤਾ ਜਾਰੀ
ਸਾਡੀ ਟੀਮ ਵੱਲੋਂ ਜਦੋਂ ਇਨ੍ਹਾਂ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਪੜਦੇ ਹਨ ਤੇ ਘਰ ਦੇ ਹਾਲਾਤ ਚੰਗੇ ਨਹੀਂ ਹਨ ਇਸ ਕਰਕੇ ਉਨ੍ਹਾਂ ਨੂੰ ਮਜ਼ਬੂਰੀ ਵਸ ਇਹ ਕੰਮ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਘਰੇਲੂ ਵਰਤੋਂ ਦਾ ਸਮਾਨ ਗੁੜ ਮੰਡੀ ਤੋਂ ਲਿਆ ਕੇ ਇਥੇ ਵੇਚਦੇ ਹਨ ਅਤੇ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਦੀ 150 ਰੁਪਏ ਕਦੀ 200 ਰੁਪਏ ਬਣ ਜਾਂਦੇ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਚਲ ਜਾਂਦਾ ਹੈ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬਿਮਾਰ ਵੀ ਰਹਿੰਦੇ ਨੇ ਜਿਸ ਕਰਕੇ ਉਨ੍ਹਾਂ ਨੂੰ ਇਸ ਤਰਾਂ ਕੰਮ ਕਰਨਾ ਪੈ ਰਿਹਾ ਹੈ।
ਇਹ ਵੀ ਪੜੋ: ਬੇਅਦਬੀ ਮਾਮਲੇ ਨੂੰ ਲੈ ਕੇ ਪ੍ਰਤਾਪ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ