ਪੰਜਾਬ

punjab

ETV Bharat / city

ਪੰਜਾਬ ਵਿੱਚ ਵਧੇਗੀ ਠੰਢ, ਸੀਤ ਲਹਿਰ ਰਹੇਗੀ ਜਾਰੀ - ਧੁੰਦ ਵੀ ਛਾਈ ਰਹੇਗੀ

ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਠੰਡ ਹੋਰ ਵਧੇਗੀ (cold will increase in coming days) ਤੇ ਤਾਪਮਾਨ ਵਿੱਚ ਗਿਰਾਵਟ ਆਵੇਗੀ (temperature will come down)। ਇਸ ਦੌਰਾਨ ਧੁੰਦ ਵੀ ਛਾਈ ਰਹੇਗੀ (fog will continue) ਤੇ ਸੀਤ ਲਹਿਰ ਜਾਰੀ ਰਹਿਣ ਦਾ ਅਨੁਮਾਨ (cold wave will hit the life) ਹੈ।

ਪੰਜਾਬ ਵਿੱਚ ਵਧੇਗੀ ਠੰਢ
ਪੰਜਾਬ ਵਿੱਚ ਵਧੇਗੀ ਠੰਢ

By

Published : Jan 12, 2022, 3:10 PM IST

ਲੁਧਿਆਣਾ: ਜਨਵਰੀ ਦੇ ਪਹਿਲੇ ਹਫ਼ਤੇ ਹੋਈ ਬਰਸਾਤ ਨੇ ਜਿਥੇ ਰਿਕਾਰਡ ਤੋੜੇ ਹਨ, ਉਥੇ ਹੀ ਆਉਣ ਵਾਲੇ ਦਿਨਾਂ ਵਿਚ ਪੰਜਾਬ ਵਿੱਚ ਠੰਢ ਵਧੇਗੀ (cold will increase in coming days)ਤੇ ਸੀਤ ਲਹਿਰ ਜਾਰੀ ਰਹੇਗੀ (cold will increase in punjab, cold wave will continue)। ਇਸ ਦੌਰਾਨ ਅਗਲੇ ਕੁਝ ਦਿਨਾਂ ਵਿੱਚ ਸੂਬੇ ਵਿੱਚ ਧੁੰਦ ਬਣੀ ਰਹੇਂਗੀ(fog will continue) ਤੇ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ(temperature will come down)।

ਮੌਸਮ ਵਿਗਿਆਨੀ ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ ਧੁੰਦ ਛਾਈ ਰਹੇਗੀ ‌। ਉੱਥੇ ਉਨਾਂ ਨੇ ਕਿਹਾ ਕਿ ਧੁੰਦ ਦੇ ਕਾਰਨਾਂ ਦਾ ਤਾਪਮਾਨ ਵਿਚ ਵੀ ਗਿਰਾਵਟ ਆਵੇਗੀ। ਉਨ੍ਹਾਂ ਨੇ ਕਿਹਾ ਕਿ ਜਨਵਰੀ ਦੇ ਸ਼ੁਰੂਆਤ ਵਿੱਚ ਰਿਕਾਰਡ ਤੋੜ ਬਾਰਿਸ਼ ਹੋਈ ਹੈ ।ਆਉਣ ਵਾਲੇ ਦਿਨਾਂ ਵਿੱਚ ਭਾਵੇਂ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ ਠੰਢ ਵਧੇਗੀ ਕਦੇ ਸੀਤ ਲਹਿਰ ਚੱਲੇਗੀ ।

ਪੰਜਾਬ ਵਿੱਚ ਵਧੇਗੀ ਠੰਢ
ਉਨ੍ਹਾਂ ਨੇ ਕਿਹਾ ਕਿ ਹੁਣ ਕਣਕ ਦਾ ਸੀਜ਼ਨ ਹੈ ਅਤੇ ਕਣਕ ਵਾਸਤੇ ਇਹ ਠੰਡ ਵਧੀਆ ਹੈ। ਅਤੇ ਉਨ੍ਹਾਂ ਨੇ ਕਿਹਾ ਕਿ ਜਿਥੇ ਪਿਛਲੇ ਦਿਨੀਂ ਤਾਪਮਾਨ 9 ਡਿਗਰੀ ਦੇ ਕਰੀਬ ਰਿਹਾ ਉਥੇ ਹੀ ਤਾਪਮਾਨ ਹੋਰ ਘਟਣ ਦੀ ਵੀ ਉਮੀਦ ਹੈ। ਇਸ ਦੌਰਾਨ ਮੌਸਮ ਵਿਭਾਗ ਦੀ ਮੁਖੀ ਡਾ ਪ੍ਰਭਜੋਤ ਕੌਰ ਨੇ ਵੀ ਦੱਸਿਆ ਕਿ ਆਉਂਦੇ ਦਿਨਾਂ ਦੇ ਅੰਦਰ ਹਾਲਾਂਕਿ ਮੌਸਮ ਸਾਫ ਰਹੇਗਾ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਤਾਪਮਾਨ ਜ਼ਰੂਰ ਘਟੇਗਾ ਖਾਸ ਕਰਕੇ ਰਾਤ ਨੂੰ ਠੰਢ ਵਧੇਗੀ ਮਾਂ ਤੇ ਦਿਨ ਵੇਲੇ ਧੁੰਦ ਪੈਣ ਦੇ ਵੀ ਆਸਾਰ ਹਨ।

ਜਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਲਗਾਤਾਰ ਬਰਸਾਤ ਹੋਈ, ਜਿਸ ਨਾਲ ਨਾ ਸਿਰਫ ਆਮ ਜਨ ਜੀਵਨ ਪ੍ਰਭਾਵਤ ਹੋਇਆ, ਸਗੋਂ ਠੰਡ ਵਧ ਗਈ। ਬਾਰਿਸ਼ ਦੇ ਨਾਲ ਹੀ ਹੁਣ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ, ਹਾਲਾਂਕਿ ਧੁੰਦ ਸੰਘਣੀ ਨਹੀਂ ਹੈ ਪਰ ਬੁੱਧਵਾਰ ਨੂੰ ਅੰਮ੍ਰਿਤਸਰ ਵਰਗੇ ਸ਼ਹਿਰ ਵਿੱਚ ਧੁੰਦ ਨਾਲ ਲੋਕ ਘਰਾਂ ਵਿੱਚ ਕੈਦ ਹੋ ਗਏ ਤੇ ਛੋਟੇ ਕਾਰੋਬਾਰੀਆਂ ਯਾਨੀ ਦਿਹਾੜੀਦਾਰ ਤੇ ਰਿਕਸ਼ਾ ਚਾਲਕਾਂ ਆਦਿ ਦੇ ਕੰਮ ਕਾਜ ’ਤੇ ਪ੍ਰਭਾਵ ਪਿਆ। ਇਸ ਦੇ ਨਾਲ ਹੀ ਹੁਣ ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਵਿੱਚ ਠੰਡ ਵਧਣ ਅਤੇ ਸ਼ੀਤ ਲਹਿਰ ਜਾਰੀ ਰਹਿਣ ਦਾ ਅਨੁਮਾਨ ਲਗਾਇਆ ਹੈ।

ਇਹ ਵੀ ਪੜ੍ਹੋ:PM Modi Security Breach: SC ਵੱਲੋਂ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ

ABOUT THE AUTHOR

...view details