ਪੰਜਾਬ

punjab

ETV Bharat / city

ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਦੀ ਹੋਈ ਸ਼ੁਰੂਆਤ - Mohalla clinics punjab government

ਲੁਧਿਆਣਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ, ਦੱਸ ਦਈਏ ਕਿ ਅੱਜ ਤੋਂ ਪੰਜਾਬ ਭਰ ਵਿੱਚ 75 ਮੁਹੱਲਾ ਕਲੀਨਿਕ ਦੀ ਸ਼ੁਰੂਆਤ ਹੋ ਗਈ ਹੈ

ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਦੀ ਹੋਈ ਸ਼ੁਰੂਆਤ
ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਦੀ ਹੋਈ ਸ਼ੁਰੂਆਤ

By

Published : Aug 15, 2022, 11:26 AM IST

Updated : Aug 15, 2022, 2:28 PM IST

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰ ਦਿੱਤਾ ਹੈ। ਦੱਸ ਦਈਏ ਕਿ ਸੀਐੱਮ ਭਗਵੰਤ ਮਾਨ ਨੇ ਲੁਧਿਆਣਾ ਦੇ ਚਾਂਦ ਸਿਨੇਮਾ ਦੇ ਕੋਲ ਬਣੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ। ਇਸੇ ਦੇ ਨਾਲ ਹੀ ਅੱਜ ਤੋਂ ਪੰਜਾਬ ਭਰ ’ਚ 75 ਮੁਹੱਲਾ ਕਲੀਨਿਕ ਦੀ ਸ਼ੁਰੂਆਤ ਹੋ ਗਈ ਹੈ।

'ਗਰੀਬਾਂ ਦਾ ਹੋਵੇਗਾ ਇਲਾਜ਼':ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇਸ ਵਿੱਚ ਗ਼ਰੀਬਾਂ ਦਾ ਇਲਾਜ ਹੋਵੇਗਾ ਅਤੇ ਲੋਕਾਂ ਨੂੰ ਕਈ ਤਰ੍ਹਾਂ ਦੇ ਟੈਸਟ ਅਤੇ ਮੁਫ਼ਤ ਦਵਾਈਆਂ ਦੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਦਿੱਲੀ ਮਾਡਲ ਹੈ ਅਤੇ ਇਸ ਨੂੰ ਦਿੱਲੀ ਚ ਕਾਮਯਾਬ ਹੋਣ ਤੋਂ ਬਾਅਦ ਪੰਜਾਬ ਚ ਲਾਗੂ ਕੀਤਾ ਗਿਆ ਹੈ।

ਪੰਜਾਬ ਭਰ ਵਿੱਚ ਮੁਹੱਲਾ ਕਲੀਨਿਕ ਦੀ ਹੋਈ ਸ਼ੁਰੂਆਤ

'ਲੋਕਾਂ ਦੀ ਸੇਵਾ ਲਈ ਹੀ ਮੁਹੱਲਾ ਕਲੀਨਿਕ': ਭਗਵੰਤ ਮਾਨ ਨੇ ਇਸ ਦੌਰਾਨ ਪ੍ਰੈੱਸ ਕਾਨਫਰੰਸ ਕਰ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਲੋਕ ਕਹਿ ਰਹੇ ਨੇ ਕਿ ਅਸੀਂ ਸੇਵਾ ਕੇਂਦਰਾਂ ਦੇ ਵਿੱਚ ਮੁਹੱਲਾ ਕਲੀਨਿਕ ਬਣਾ ਦਿੱਤੇ ਹਨ। ਅਸੀਂ ਇੱਥੇ ਲੋਕਾਂ ਦੀ ਸੇਵਾ ਲਈ ਹੀ ਮੁਹੱਲਾ ਕਲੀਨਿਕ ਖੁੱਲ੍ਹੇ ਹਨ। ਇਸ ਦੌਰਾਨ ਜਦੋਂ ਭਗਵੰਤ ਮਾਨ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਦੀ ਵਿੱਚ ਡਾਕਟਰਾਂ ਦੀ ਕਮੀ ਹੈ ਅਤੇ ਸਰਕਾਰੀ ਡਾਕਟਰ ਅਸਤੀਫੇ ਦੇ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਅਸੀਂ ਨਵੀਂਆਂ ਭਰਤੀਆਂ ਵੀ ਕਰ ਰਹੇ ਹਨ ਅਤੇ ਸੈਂਕੜੇ ਐਮਬੀਬੀਐਸ ਡਾਕਟਰਾਂ ਦੀਆਂ ਅਰਜ਼ੀਆਂ ਨੌਕਰੀ ਲਈ ਸਰਕਾਰ ਨੂੰ ਮਿਲੀਆਂ ਹੋਈਆਂ ਹਨ।

'ਮੁਹੱਲਾ ਕਲੀਨਿਕਾਂ ਵਿੱਚ ਹਰ ਕਿਸਮ ਦਾ ਇਲਾਜ ਮਿਲੇਗਾ':ਉਨ੍ਹਾਂ ਕਿਹਾ ਕਿ ਦਵਾਈਆਂ ਦੀ ਕੋਈ ਕਮੀ ਆਉਣ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਮੁਹੱਲਾ ਕਲੀਨਿਕਾਂ ਵਿੱਚ ਹਰ ਕਿਸਮ ਦਾ ਇਲਾਜ ਮਿਲੇਗਾ ਅਤੇ ਜਲਦ ਇਨ੍ਹਾਂ ਦਾ ਹੋਰ ਵਿਸਥਾਰ ਕੀਤਾ ਜਾਵੇਗਾ ਅਤੇ ਲਗਾਤਾਰ ਇਨ੍ਹਾਂ ਦੀ ਉਸਾਰੀ ਚਲਦੀ ਰਹੇਗੀ

ਸੀਐੱਮ ਭਗਵੰਤ ਮਾਨ ਨੂੰ ਜਦੋਂ ਬੰਦ ਪਈਆਂ ਰਜਿਸਟਰੀਆਂ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਇਹ ਵੀ ਕਿਹਾ ਕਿ ਜਲਦ ਅਸੀਂ ਨੀਤੀ ਲਿਆ ਰਹੇ ਹਾਂ ਇਸ ਲਈ ਸਾਡੀ ਮੀਟਿੰਗਾਂ ਜਾਰੀ ਹੈ। ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨਰਾਂ ਅਤੇ ਹੋਰ ਅਧਿਕਾਰੀਆਂ ਨੂੰ ਜਲਦ ਨੋਟੀਫਿਕੇਸ਼ਨ ਜਾਰੀ ਹੋ ਜਾਣਗੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ।

'ਸਿਸਟਮ ਨੂੰ ਸੁਧਾਰਨ ਚ ਲੱਗਦਾ ਹੈ ਕੁਝ ਸਮਾਂ':ਉੱਥੇ ਹੀ ਦੂਜੇ ਪਾਸੇ ਪਟਵਾਰਖਾਨੇ ਦੇ ਵਿਚ ਹੋ ਰਹੀਆਂ ਧਾਂਦਲੀਆਂ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਹੁਣ ਕਈ ਦਹਾਕੇ ਹੋ ਚੁੱਕੇ ਹਨ ਸਰਕਾਰਾਂ ਨੂੰ ਰਾਜ ਭਰ ਦੇ ਸਿਸਟਮ ਨੂੰ ਸੁਧਾਰਨ ਚ ਸਮਾਂ ਲੱਗਦਾ ਹੈ। ਭਗਵੰਤ ਮਾਨ ਨੇ ਕਿਹਾ ਸੀ ਸਭ ਕੁਝ ਦਾ ਆਨਲਾਈਨ ਸਿਸਟਮ ਸ਼ੁਰੂ ਕਰ ਦਿੱਤਾ ਜਾਵੇਗਾ ਤਾਂ ਕਿ ਕਿਸੇ ਨੂੰ ਸਮੱਸਿਆ ਹੀ ਨਾ ਆਵੇ। ਨਾਲ ਹੀ ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਈ ਸਾਬਕਾ ਮੰਤਰੀਆਂ ਦੀ ਜਾਂਚ ਅਸੀਂ ਕਰਵਾਉਂਦੇ ਰਹਾਂਗੇ ਇਹ ਸਿਲਸਿਲਾ ਜਾਰੀ ਰਹੇਗਾ। 75 ਸਾਲਾਂ ਦੇ ਵਿਗੜੇ ਹੋਏ ਸਮੇਂ ਨੂੰ ਠੀਕ ਕਰਨ ਚ ਉਨ੍ਹਾਂ ਕਿਹਾ ਕੁਝ ਸਮਾਂ ਜ਼ਰੂਰ ਲੱਗੇਗਾ।

ਇਹ ਵੀ ਪੜੋ:ਤਿੰਨ ਦਿਨ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ

Last Updated : Aug 15, 2022, 2:28 PM IST

ABOUT THE AUTHOR

...view details