ਪੰਜਾਬ

punjab

ETV Bharat / city

ਏਐੱਸਆਈ ਤੇ ਰਾਹਗੀਰ ਵਿਚਾਲੇ ਝੜਪ, ਚਲਾਨ ਕੱਟਣ ਨੂੰ ਲੈ ਕੇ ਹੋਇਆ ਵਿਵਾਦ

ਏਐੱਸਆਈ ਤੇ ਰਾਹਗੀਰ ਦੀ ਬਹਿਸ ਤੋਂ ਬਾਅਦ ਝੜਪ ਹੋ ਗਈ। ਏਐੱਸਆਈ ਬਾਈਕ ਸਵਾਰ 'ਤੇ ਉਸਦੀ ਵਰਦੀ ਫਾੜਨ ਦੇ ਇਲਜ਼ਾਮ ਲਾ ਰਿਹੈ, ਉੱਥੇ ਹੀ ਬਾਈਕ ਸਵਾਰ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਬਿਨ੍ਹਾਂ ਵਜ੍ਹਾ ਚਲਾਣ ਵੀ ਕੱਟਿਆ ਗਿਆ।

ਏਐੱਸਆਈ ਅਤੇ ਰਾਹਗੀਰ ਵਿਚਾਲੇ ਝੜਪ
ਏਐੱਸਆਈ ਅਤੇ ਰਾਹਗੀਰ ਵਿਚਾਲੇ ਝੜਪ

By

Published : Jan 22, 2020, 6:39 PM IST

ਲੁਧਿਆਣਾ: ਏਐੱਸਆਈ ਤੇ ਰਾਹਗੀਰ ਵਿਚਾਲੇ ਝੜਪ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਭਾਰਤ ਨਗਰ ਚੌਕ 'ਚ ਤੈਨਾਤ ਏਐੱਸਆਈ ਨੇ ਇੱਕ ਬਾਈਕ ਸਵਾਰ ਦਾ ਚਲਾਨ ਕੱਟਣ ਲਈ ਉਸ ਨੂੰ ਰੋਕਿਆ। ਇਸ ਦੌਰਾਨ ਉਨ੍ਹਾਂ ਦੋਹਾਂ ਦੀ ਬਹਿਸ ਤੋਂ ਬਾਅਦ ਝੜਪ ਹੋ ਗਈ। ਇਸ ਝੜਪ 'ਚ ਰਾਹਗੀਰ ਨੇ ਏਐੱਸਆਈ ਦੀ ਵਰਦੀ ਫਾੜ ਦਿੱਤੀ। ਜਦੋਂ ਕਿ ਦੂਜੇ ਪਾਸੇ ਬਾਈਕ ਸਵਾਰ ਪਤੀ-ਪਤਨੀ ਨੇ ਪੁਲਿਸ 'ਤੇ ਹੀ ਉਸ ਨਾਲ ਬਦਸਲੂਕੀ ਦੇ ਇਲਜ਼ਾਮ ਲਗਾਏ ਹਨ।

ਏਐੱਸਆਈ ਅਤੇ ਰਾਹਗੀਰ ਵਿਚਾਲੇ ਝੜਪ

ਏਐੱਸਆਈ ਪੁਨੀਤ ਕੁਮਾਰ ਨੇ ਦੱਸਿਆ ਕਿ ਉਹ ਭਾਰਤ ਨਗਰ ਚੌਕ 'ਚ ਤੈਨਾਤ ਸੀ ਇਸ ਦੌਰਾਨ ਉਸ ਨੇ ਬਿਨ੍ਹਾਂ ਹੈਲਮੇਟ ਦੇ ਇੱਕ ਬਾਈਕ ਸਵਾਰ ਨੂੰ ਜਦੋਂ ਰੋਕਿਆ ਤਾਂ ਉਹ ਉਸ ਨਾਲ ਬਹਿਸ ਕਰਨ ਲੱਗਾ। ਪੁਨੀਤ ਨੇ ਦੱਸਿਆ ਕਿ ਬਹਿਸ ਤੋਂ ਬਾਅਦ ਬਾਈਕ ਸਵਾਰ ਉਸ ਨਾਲ ਹੱਥੋਪਾਈ 'ਤੇ ਉਤਰ ਆਇਆ ਅਤੇ ਇਸ ਦੌਰਾਨ ਉਸ ਦੀ ਵਰਦੀ ਫਟ ਗਈ। ਉਨ੍ਹਾਂ ਕਿਹਾ ਕਿ ਆਮ ਜਨਤਾ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਵਰਦੀ ਨੂੰ ਵੀ ਹੱਥ ਪਾਉਣ ਲੱਗੇ ਹਨ।

ਦੂਜੇ ਪਾਸੇ ਬਾਈਕ ਸਵਾਰ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੇ ਉਸ 'ਤੇ ਦੁਰਵਿਵਹਾਰ ਦਾ ਚਲਾਨ ਪਾਇਆ ਤਾਂ ਉਸ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ, ਜਿਸ ਦੌਰਾਨ ਏਐੱਸਆਈ ਨਾਲ ਉਸਦੀ ਹੱਥੋਪਾਈ ਹੋ ਗਈ।

ਏਐੱਸਆਈ ਬਾਈਕ ਸਵਾਰ 'ਤੇ ਉਸਦੀ ਵਰਦੀ ਫਾੜਨ ਦੇ ਇਲਜ਼ਾਮ ਲਾ ਰਿਹੈ, ਉੱਥੇ ਹੀ ਬਾਈਕ ਸਵਾਰ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ ਅਤੇ ਬਿਨ੍ਹਾਂ ਵਜ੍ਹਾ ਚਲਾਣ ਵੀ ਕੱਟਿਆ ਗਿਆ।

ABOUT THE AUTHOR

...view details