ਲੁਧਿਆਣਾ: ਰੇਪ ਦੇ ਕਥਿਤ ਦੋਸ਼ਾਂ (Alleged rape allegations) ਦਾ ਸਾਹਮਣਾ ਕਰ ਰਹੇ ਲੋਕ ਇਨਸਾਫ ਪਾਰਟੀ (Lok Insaaf Party) ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ (Simarjit Bains) ਖਿਲਾਫ ਪੁਲਿਸ ਨੇ ਅਦਾਲਤ 'ਚ ਚਾਰਜਸ਼ੀਟ ਦਾਖ਼ਲ (Charge sheet filed in court) ਕਰ ਦਿੱਤੀ ਹੈ। ਜਿਸ ਨੂੰ ਲੈਕੇ ਅਕਾਲੀ ਦਲ ਵਲੋਂ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕੇ ਹੁਣ ਬੈਂਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ। ਪੀੜਤਾਂ ਨੇ ਕਿਹਾ ਕਿ ਉਹ ਓਦੋਂ ਤੱਕ ਧਰਨਾ ਦਿੰਦੀ ਰਹੇਗੀ ਜਦੋਂ ਤਕ ਬੈਂਸ ਨੂੰ ਗ੍ਰਿਫ਼ਤਰ ਨਹੀਂ ਕੀਤਾ ਜਾਂਦਾ।
ਉਥੇ ਹੀ ਇਸ ਕੇਸ 'ਚ ਵਕੀਲ ਅਤੇ ਸੀਨੀਅਰ ਅਕਾਲੀ ਆਗੂ (Lawyers and senior Akali leaders) ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਲਗਾਤਾਰ ਪਾਏ ਜਾ ਰਹੇ ਦਬਾਅ ਦੇ ਕਾਰਨ ਕੇਸ ਇੱਥੇ ਤੱਕ ਪਹੁੰਚਿਆ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਚਾਰਜਸ਼ੀਟ ਦਾਖਿਲ (Charge sheet filed) ਕਰਨ ਵਾਲੇ ਪੁਲਿਸ ਅਫਸਰਾਂ ਦੀ ਉਹ ਸ਼ਲਾਘਾ ਕਰਦੇ ਨੇ ਪਰ ਜਿਨ੍ਹਾਂ ਅਫਸਰਾਂ ਨੇ ਕੇਸ ਦੀ ਜਾਂਚ 'ਚ ਰੁਕਾਵਟ ਪਾਈ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਵੇਗੀ।
ਹਰੀਸ਼ ਢਾਂਡਾ ਨੇ ਕਿਹਾ ਕਿ ਜਾਂਚ 'ਚ ਦੇਰੀ ਹੋਈ ਹੈ ਅਤੇ ਹਾਲੇ ਤੱਕ ਪੁਲਿਸ ਕਨੂੰਨ ਵਿਵਸਥਾ ਦਾ ਹਵਾਲਾ ਦੇਕੇ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਢਾਂਡਾ ਨੇ ਇਸ ਮੌਕੇ ਆਪਣੇ ਵਲੋਂ ਬੋਲੇ ਜਾ ਰਹੇ ਅਪਸ਼ਬਦਾਂ ਤੇ ਮੁਆਫੀ ਵੀ ਮੰਗੀ।