ਲੁਧਿਆਣਾ: ਮੁੱਲਾਂਪੁਰ ਦਾਖਾ ਵਿਖੇ ਬਣੇ ਐਫਸੀਆਈ ਦੇ ਗੋਦਾਮ 'ਚ ਸੀਬੀਆਈ ਨੇ ਛਾਪਾ ਮਾਰਿਆ ਹੈ। ਚੰਡੀਗੜ੍ਹ ਸੀਬੀਆਈ ਦੀ ਟੀਮ ਵੱਲੋਂ ਇਹ ਛਾਪਾ ਰਿਸ਼ਵਤ ਲੈ ਕੇ ਚੌਲ ਲਗਾਉਣ ਦੇ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਮਾਰਿਆ ਗਿਆ ਹੈ। ਸੀਬੀਆਈ ਨੇ ਇਥੇ ਇੱਕ ਐਫਸੀਆਈ ਅਧਿਕਾਰੀ ਨੂੰ ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।
ਸੀਬੀਆਈ ਵੱਲੋਂ ਐਫਸੀਆਈ ਗੋਦਾਮ 'ਚ ਛਾਪਾ, ਇੱਕ ਅਧਿਕਾਰੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ - 1ਅਧਿਕਾਰੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ
ਮੁੱਲਾਂਪੁਰ ਦਾਖਾ ਵਿਖੇ ਬਣੇ ਐਫਸੀਆਈ ਦੇ ਗੋਦਾਮ 'ਚ ਸੀਬੀਆਈ ਨੇ ਰਿਸ਼ਵਤ ਲੈ ਕੇ ਚੌਲ ਲਗਾਉਣ ਦੇ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਛਾਪਾ ਮਾਰਿਆ ਹੈ। ਸੀਬੀਆਈ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਐਫਸੀਆਈ ਦੇ ਇੱਕ ਅਧਿਕਾਰੀ ਨੂੰ ਇੱਕ ਸ਼ੈਲਰ ਦੇ ਮਾਲਕ ਕੋਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹਥੀ ਕਾਬੂ ਕੀਤਾ ਹੈ।
ਸੀਬੀਆਈ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਐਫਸੀਆਈ ਦੇ ਇੱਕ ਅਧਿਕਾਰੀ ਨੂੰ ਇੱਕ ਸ਼ੈਲਰ ਦੇ ਮਾਲਕ ਕੋਲੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹਥੀ ਕਾਬੂ ਕੀਤਾ ਹੈ। ਰਿਸ਼ਵਤ ਲੈਣ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਗੋਦਾਮ ਦੇ ਸਾਰੇ ਰਿਕਾਰਡ ਕਬਜ਼ੇ 'ਚ ਲੈ ਲਏ ਗਏ ਹਨ।
ਗ੍ਰਿਫ਼ਤਾਰ ਕੀਤੇ ਗਏ ਅਧਿਕਾਰੀ ਦੀ ਪਛਾਣ ਪ੍ਰੇਮ ਕੁਮਾਰ ਹੈ। ਇਸ ਮੌਕੇ ਬਾਕੀ ਦੇ ਮੌਜੂਦ ਐਫਸੀਆਈ ਅਧਿਕਾਰੀ ਮੌਕੇ ਤੋਂ ਚੱਲੇ ਗਏ। ਸੀਬੀਆਈ ਟੀਮ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੁਦਾਮ 'ਚ ਕਿਹੜੇ-ਕਿਹੜੇ ਐਫਸੀਆਈ ਦੇ ਅਧਿਕਾਰੀ ਸ਼ੈਲਰ ਮਾਲਕਾਂ ਤੋਂ ਚੌਲ ਲਗਾਉਣ ਦੇ ਪੈਸੇ ਲੈਂਦੇ ਸਨ। ਸੀਬੀਆਈ ਨੇ 2 ਟੀਏ ਅਧਿਕਾਰੀਆਂ ਨੂੰ ਵੀ ਰਿਸ਼ਵਤ ਮਾਮਲੇ 'ਚ ਨਾਮਜ਼ਦ ਕੀਤਾ ਹੈ।