ਪੰਜਾਬ

punjab

ETV Bharat / city

ਕੈਪਟਨ ਦੇ ਵਜ਼ੀਰਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ - ਮੁੱਢਲੀਆਂ ਸਹੂਲਤਾਂ

ਪ੍ਰੋਗਰਾਮ ਦੌਰਾਨ ਵੱਡਾ ਇਕੱਠ ਸੱਦਿਆ ਗਿਆ ਲਗਪਗ ਇੱਕ ਹਜ਼ਾਰ ਦੇ ਇਕੱਠ ਦੇ ਨਾਲ ਨੀਂਹ ਪੱਥਰ ਰੱਖਿਆ ਗਿਆ। ਪ੍ਰੋਗਰਾਮ ਦੌਰਾਨ ਮੰਤਰੀਆਂ ਅਤੇ ਤੇ ਪੁਲਿਸ ਅਫ਼ਸਰਾਂ ਦੀ ਨਿਗਰਾਨੀ ’ਚ ਕੈਪਟਨ ਦੇ ਵਜ਼ੀਰਾਂ ਵੱਲੋਂ ਕੋਰੋਨਾ ਦੇ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ।

ਕੈਪਟਨ ਦੇ ਵਜ਼ੀਰਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ
ਕੈਪਟਨ ਦੇ ਵਜ਼ੀਰਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

By

Published : Apr 12, 2021, 6:03 PM IST

Updated : Apr 12, 2021, 8:02 PM IST

ਲੁਧਿਆਣਾ:ਮੁੱਲਾਂਪੁਰ ਦਾਖਾ ’ਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਬੱਸ ਸਟੈਂਡ ਦੇ ਨੀਂਹ ਪੱਥਰ ਰੱਖਣ ਲਈ ਪੰਜਾਬ ਦੇ ਕੈਬਿਨੇਟ ਮੰਤਰੀ ਬ੍ਰਹਮ ਮਹਿੰਦਰਾ ਪਹੁੰਚੇ ਇਸ ਮੌਕੇ ਪੂਰੇ ਲਾ ਲਸ਼ਕਰ ਦੇ ਨਾਲ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੱਲੋਂ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਵੱਡਾ ਇਕੱਠ ਸੱਦਿਆ ਗਿਆ ਲਗਪਗ ਇੱਕ ਹਜ਼ਾਰ ਦੇ ਇਕੱਠ ਦੇ ਨਾਲ ਨੀਂਹ ਪੱਥਰ ਰੱਖਿਆ ਗਿਆ। ਪ੍ਰੋਗਰਾਮ ਦੌਰਾਨ ਮੰਤਰੀਆਂ ਅਤੇ ਪੁਲਿਸ ਅਫ਼ਸਰਾਂ ਦੀ ਨਿਗਰਾਨੀ ’ਚ ਕੈਪਟਨ ਦੇ ਵਜ਼ੀਰਾਂ ਵੱਲੋਂ ਕੋਰੋਨਾ ਦੇ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ।

ਕੈਪਟਨ ਦੇ ਵਜ਼ੀਰਾਂ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਇਹ ਵੀ ਪੜੋ: ਬਠਿੰਡਾ ’ਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਪਰੇਸ਼ਾਨ

ਇਸ ਸੰਬੰਧੀ ਜਦੋਂ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਦਾ ਧਿਆਨ ਰੱਖਦੀ ਹੈ ਪਰ ਮੁੱਲਾਂਪੁਰ ਦਾਖਾ ਵਾਸੀਆਂ ਦੀ ਇਹ ਲੰਮੇ ਸਮੇਂ ਤੋਂ ਮੰਗ ਚੱਲਦੀ ਆ ਰਹੀ ਸੀ ਇਸੀ ਕਰਕੇ ਲੋਕਾਂ ਦੇ ਵਿਚ ਇਹ ਉਤਸ਼ਾਹ ਵੇਖਦਿਆਂ ਇੰਨਾ ਵੱਡਾ ਇਕੱਠ ਹੋ ਗਿਆ ਹੈ, ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਇਸੇ ਕਰਕੇ ਵਿਕਾਸ ਕਾਰਜ ਸੂਬੇ ਵਿਚ ਲਗਾਤਾਰ ਤੇਜ਼ੀ ਨਾਲ ਚੱਲ ਰਹੇ ਹਨ। ਉਧਰ ਦੂਜੇ ਪਾਸੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਇਹ ਇਕ ਲੋਕਾਂ ਲਈ ਖੁਸ਼ੀ ਦਾ ਮੌਕਾ ਸੀ ਇਸ ਕਰਕੇ ਵੱਡਾ ਇਕੱਠ ਹੋਇਆ। ਉਨ੍ਹਾਂ ਕਿਹਾ ਕਿ ਇੰਨੀ ਜ਼ਿਆਦਾ ਕੁਰਸੀਆਂ ਉਨ੍ਹਾਂ ਵੱਲੋਂ ਨਹੀਂ ਮੰਗਾਈਆਂ ਗਈਆਂ ਸਨ ਪਰ ਲੋਕ ਆਪਣੇ ਆਪ ਉਤਸ਼ਾਹਿਤ ਹੋ ਕੇ ਇੱਥੇ ਵੱਡੀ ਤਾਦਾਦ ਵਿੱਚ ਪਹੁੰਚੇ ਹਨ।

ਉੱਧਰ ਦੂਜੇ ਪਾਸੇ ਮੁੱਲਾਂਪੁਰ ਦਾਖਾ ਦੇ ਐਸਐਸਪੀ ਨਾਲ ਗੱਲਬਾਤ ਜਦੋਂ ਕੀਤੀ ਗਈ ਤਾਂ ਉਹ ਸਰਕਾਰ ਦਾ ਪੱਖ ਪੂਰਦੇ ਵਿਖਾਈ ਦਿੱਤੇ ਉਨ੍ਹਾਂ ਕਿਹਾ ਕਿ ਜ਼ਿਆਦਾ ਇਕੱਠ ਨਹੀਂ ਹੋਇਆ ਹੈ, ਪਰ ਐਸਐਸਪੀ ਸਾਹਿਬ ਜੋ ਕਿ ਆਮ ਲੋਕਾਂ ਦੇ ਅਕਸਰ ਮਾਸਕ ਨਾ ਪਾਉਣ ਤੇ ਤਾੜਦੇ ਹੋਏ ਉਨ੍ਹਾਂ ਦੇ ਚਲਾਨ ਕੱਟਦੇ ਹੋਏ ਵਿਖਾਈ ਦਿੰਦੇ ਨੇ ਉਹ ਅੱਜ ਚੁੱਪ ਨਜ਼ਰ ਆਏ ਅਤੇ ਲੁਧਿਆਣਾ ਮੁੱਲਾਂਪੁਰ ਦਾਖਾ ਦੇ ਵਿੱਚ ਅੱਜ ਹੋਈ ਕੋਵਿੰਦ ਨਿਯਮਾਂ ਦੀ ਧੱਜੀਆਂ ਤੇ ਪਰਦਾ ਪਾਉਂਦੇ ਵਿਖਾਈ ਦਿੱਤੇ।

ਇਹ ਵੀ ਪੜੋ: ਪਿੰਡ ਅੱਟਾ 'ਚ ਚੋਰੀਆਂ ਦੀ ਭਰਮਾਰ

Last Updated : Apr 12, 2021, 8:02 PM IST

ABOUT THE AUTHOR

...view details