ਪੰਜਾਬ

punjab

ETV Bharat / city

ਕੈਪਟਨ ਅਮਰਿੰਦਰ ਸਿੰਘ ਅਕਾਲੀ ਪਾਰਟੀ ਦਾ ਹਿੱਸਾ: ਸਿਮਰਨਜੀਤ ਬੈਂਸ - daily update

ਪਾਕਿਸਤਾਨ ਵਜ਼ੀਰ-ਏ-ਆਜ਼ਮ ਦੇ ਦਿੱਤੇ ਬਿਆਨ 'ਤੇ ਸਿਮਰਨਜੀਤ ਬੈਂਸ ਨੇ ਕਿਹਾ, ਕਿ ਭਾਰਤ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਨੂੰ ਸਬਕ ਸਿਖਾ ਚੁੱਕਾ ਹੈ, ਪਰ ਹੁਣ ਮੁੜ ਤੋਂ ਸਮਾਂ ਆ ਗਿਆ ਹੈ।

as

By

Published : Feb 19, 2019, 11:20 PM IST

ਲੁਧਿਆਣਾ: ਪੁਲਵਾਮਾ ਹਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਆਈ ਪ੍ਰਤੀਕਿਰਿਆ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।

ਬੈਂਸ ਨੇ ਕਿਹਾ, 'ਭਾਰਤ ਪਹਿਲਾਂ ਵੀ ਕਈ ਵਾਰ ਪਾਕਿਸਤਾਨ ਨੂੰ ਸਬਕ ਸਿਖਾ ਚੁੱਕਾ ਹੈ ਪਰ ਲੱਗਦਾ ਹੈ ਹੁਣ ਦੁਬਾਰਾ ਸਮਾਂ ਆ ਗਿਆ ਹੈ।'

ਇਸ ਦੇ ਨਾਲ ਹੀ ਬੈਂਸ ਨੇ ਕਾਂਗਰਸ 'ਤੇ ਵਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਪਾਰਟੀ ਦਾ ਹੀ ਹਿੱਸਾ ਹਨ। ਉਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਸ਼ਹੀਦਾਂ ਤੇ ਕਿਸੇ ਨੂੰ ਵੀ ਸਿਆਸਤ ਨਹੀਂ ਕਰਨੀ ਚਾਹੀਦੀ।

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਬੀਰ ਦਵਿੰਦਰ ਨੂੰ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ 'ਤੇ ਬੈਂਸ ਨੇ ਕਿਹਾ ਕਿ ਹਰ ਪਾਰਟੀ ਨੂੰ ਆਪਣਾ ਉਮੀਦਵਾਰ ਖੜ੍ਹਾ ਕਰਨ ਦਾ ਅਧਿਕਾਰ ਹੈ।

ABOUT THE AUTHOR

...view details