ਲੁਧਿਆਣਾ: ਜ਼ਿਲ੍ਹੇ ‘ਚ ਢਾਈ ਸਾਲਾ ਬੱਚੀ ਦਿਲਰੋਜ਼ ਕੌਰ ਦਾ ਗੁਆਂਢੀ ਮਹਿਲਾ ਵੱਲੋਂ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਇਨਸਾਫ ਦੀ ਮੰਗ ਕਰਦਿਆਂ ਹੋਏ ਕੈਂਡਲ ਮਾਰਚ (Candlelight march for justice of Dilroz Kaur) ਕੱਢਿਆ ਗਿਆ। ਇਗ ਕੈਂਡਲ ਮਾਰਚ ਭਾਰਤ ਨਗਰ ਚੌਕ ਤੋਂ ਜਗਰਾਓਂ ਪੁਲ ਤੱਕ ਕੱਢਿਆ ਗਿਆ। ਇਸ ਮੌਕੇ ਬੱਚੇ ਦੇ ਦਾਦੇ ਸਣੇ ਹੋਰ ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਮੰਗ ਕੀਤੀ ਕਿ ਮਾਮਲੇ ਵਿੱਚ ਜਲਦ ਤੋਂ ਜਲਦ ਦੋਸ਼ੀ ਮਹਿਲਾ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੇ, ਇਸ ਕੈਂਡਲ ਮਾਰਚ ‘ਚ ਪੀੜਤ ਪਰਿਵਾਰ ਵੀ ਸ਼ਾਮਲ ਰਿਹਾ ਹੈ ਤੇ ਪਰਿਵਾਰ ਨੇ ਆਪਣਾ ਦੁੱਖ ਬਿਆਨ ਕੀਤਾ।
ਇਹ ਵੀ ਪੜੋ:ਕੂੜੇ ਦੇ ਡੰਪ ਚੋਂ ਨਿੱਕਲੇ ਅੱਗ ਦੇ ਭਾਂਬੜ
ਇਸ ਦੌਰਾਨ ਦਿਲਰੋਜ਼ ਦੇ ਦਾਦਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਜਿਸ ਨੂੰ ਉਨ੍ਹਾਂ ਦੀ ਪੋਤੀ ਭੂਆ ਆਖਦੀ ਸੀ ਉਸ ਨੇ ਇੰਨ੍ਹੀ ਬੇਰਹਿਮੀ ਨਾਲ ਢਾਈ ਸਾਲ ਦੀ ਦਿਲਰੋਜ਼ ਨੂੰ ਮਾਰਿਆ ਕੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਤੋਂ ਪਤਾ ਚੱਲਿਆ ਕੇ ਉਸ ਦੀ ਗੁਆਂਢਣ ਨੇ ਬੱਚੀ ਦੇ ਮੂੰਹ ‘ਚ ਰੇਤਾ ਪਾ ਪਾ ਕੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਹੈ।