ਲੁਧਿਆਣਾ: ਮੁੱਲਾਂਪੁਰ ਦਾਖਾ ਜ਼ਿਮਨੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ 9ਵੇਂ ਗੇੜ ਦੀ ਗਿਣਤੀ ਤੱਕ 6500 ਵੋਟਾਂ ਦੀ ਲੀਡ ਹਾਸਲ ਕਰ ਚੁੱਕੇ ਹਨ। ਹੁਣ ਤੱਕ ਹੋਈ ਵੋਟਾਂ ਦੀ ਗਿਣਤੀ 'ਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਇਯਾਲੀ ਜਿੱਤ ਦੇ ਨੇੜੇ ਪਹੁੰਚ ਰਹੇ ਹਨ। ਇਸ ਮੌਕੇ ਇਯਾਲੀ ਨੇ ਵੋਟਾਂ 'ਚ ਆਪਣੀ ਲੀਡ ਲਈ ਵਰਕਰਾਂ ਤੇ ਦਾਖ਼ਾ ਵਾਸੀਆਂ ਦਾ ਧੰਨਵਾਦ ਕੀਤਾ।
ਜ਼ਿਮਨੀ ਚੋਣਾਂ 2019: ਵੱਡੀ ਲੀਡ ਹਾਸਲ ਕਰਨ 'ਤੇ ਮਨਪ੍ਰੀਤ ਇਯਾਲੀ ਨੇ ਵੋਟਰਾਂ ਦਾ ਕੀਤਾ ਧੰਨਵਾਦ - ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ
ਮੁੱਲਾਂਪੁਰ ਦਾਖਾ 'ਚ 9ਵੇਂ ਗੇੜ ਦੀ ਗਿਣਤੀ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਯਾਲੀ ਕਾਂਗਰਸ ਉਮੀਦਵਾਰ ਤੋਂ 9 ਹਜ਼ਾਰ ਵੋਟਾਂ ਤੋਂ ਅੱਗੇ ਚੱਲ ਰਹੇ ਹਨ।
ਫ਼ੋਟੋ।
ਦਾਖ਼ਾ 'ਚ ਇਸ ਵੇਲੇ ਅਕਾਲੀ ਵਰਕਰਾਂ 'ਚ ਜਸ਼ਨ ਦਾ ਮਾਹੌਲ ਹੈ। ਵਰਕਰ ਨੱਚ ਟੱਪ ਕੇ ਆਪਣੀ ਖੁਸ਼ੀ ਮਨਾ ਰਹੇ ਹਨ। ਕਾਊਂਟਿੰਗ ਸੈਂਟਰ ਤੋਂ ਮਨਪ੍ਰੀਤ ਇਯਾਲੀ ਨੇ ਬਾਹਰ ਆ ਕੇ ਕਿਹਾ ਕਿ ਇਹ ਸੱਚ ਦੀ ਜਿੱਤ ਹੋ ਰਹੀ ਹੈ, ਹਾਲਾਂਕਿ ਹਜੇ ਨਤੀਜੇ ਪੂਰੀ ਤਰ੍ਹਾਂ ਨਹੀਂ ਐਲਾਨੇ ਗਏ, ਪਰ ਮਨਪ੍ਰੀਤ ਇਯਾਲੀ ਨੂੰ ਵੱਡੀ ਲੀਡ ਮਿਲਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸੰਧੂ ਨੇ ਜੋ ਧੱਕੇਸ਼ਾਹੀ ਨਾਲ ਜਿੱਤਣ ਦੀ ਕੋਸ਼ਿਸ਼ ਕੀਤੀ ਸੀ, ਉਹ ਤਰ੍ਹਾਂ ਨਾਕਾਮ ਸਾਬਿਤ ਹੋ ਗਈ ਹੈ।