ਲੁਧਿਆਣਾ: ਬਿਮਾਰੀਆਂ ਫੈਲਾਉਣ ਵਾਲਾ ਬੁੱਢਾ ਨਾਲਾ ਇੱਕ ਵਾਰ ਮੁੜ ਤੋਂ ਆਪਣਾ ਵਿਕਰਾਲ ਰੂਪ ਧਾਰ ਗਿਆ ਹੈ। ਦੋ ਮਹੀਨੇ ਤੋਂ ਜਾਰੀ ਕਰਫਿਊ ਨੂੰ ਹਟਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਫੈਕਟਰੀਆਂ, ਡਾਇੰਗਾਂ, ਡੇਅਰੀਆਂ ਆਦਿ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਬੁੱਢੇ ਨਾਲੇ ਦਾ ਪਾਣੀ ਮੁੜ ਤੋਂ ਕਾਲਾ ਹੋ ਗਿਆ ਹੈ।
ਫੈਕਟਰੀਆਂ ਖੁੱਲ੍ਹਣ ਮਗਰੋਂ ਬੁੱਢੇ ਨਾਲੇ ਦਾ ਪਾਣੀ ਮੁੜ ਹੋਇਆ ਕਾਲਾ - buddha nala
ਦੋ ਮਹੀਨੇ ਤੋਂ ਜਾਰੀ ਕਰਫਿਊ ਨੂੰ ਹਟਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਫੈਕਟਰੀਆਂ, ਡਾਇੰਗਾਂ, ਡੇਅਰੀਆਂ ਆਦਿ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਬੁੱਢੇ ਨਾਲੇ ਦਾ ਪਾਣੀ ਮੁੜ ਤੋਂ ਕਾਲਾ ਹੋ ਗਿਆ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਬੁੱਢੇ ਨਾਲੇ ਦਾ ਦੌਰਾ ਕੀਤਾ ਗਿਆ ਤਾਂ ਇਲਾਕੇ ਦੇ ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਦੱਸਿਆ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਬੁੱਢੇ ਨਾਲੇ ਦੇ ਪ੍ਰਦੂਸ਼ਿਤ ਪਾਣੀ ਲਈ ਡਾਇੰਗਾਂ, ਫੈਕਟਰੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੀ ਜ਼ਿੰਮੇਵਾਰ ਹੈ। ਕੀਮਤੀ ਰਾਵਲ ਨੇ ਕਿਹਾ ਕਿ ਬੁੱਢੇ ਨਾਲੇ 'ਤੇ ਸਿਆਸਤ ਤਾਂ ਹੋਈ ਹੈ ਪਰ ਇਸ ਦਾ ਪਾਣੀ ਸਾਫ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਲੋਕ ਬੀਮਾਰੀਆਂ ਤੋਂ ਪੀੜਤ ਹੋ ਰਹੇ ਹਨ। ਜਦੋਂ ਬੀਤੇ ਦਿਨੀਂ ਕਰਫ਼ਿਊ ਲੱਗਾ ਸੀ ਤਾਂ ਬੁੱਢੇ ਨਾਲੇ ਦੀ ਨੁਹਾਰ ਬਦਲਣ ਲੱਗੀ ਸੀ ਤੇ ਲੋਕਾਂ ਨੂੰ ਉਮੀਦ ਜਾਗੀ ਸੀ ਕਿ ਬੁੱਢਾ ਨਾਲਾ ਹੁਣ ਸਾਫ਼ ਹੋ ਜਾਵੇਗਾ ਪਰ ਕਰਫ਼ਿਊ ਖ਼ਤਮ ਹੁੰਦੇ ਹੀ ਸਾਰੀਆਂ, ਫੈਕਟਰੀਆਂ, ਡਾਇੰਗਾਂ ਆਦਿ ਚੱਲ ਪਈਆਂ ਹਨ ਅਤੇ ਬੁੱਢਾ ਨਾਲਾ ਮੁੜ ਤੋਂ ਪ੍ਰਦੂਸ਼ਣ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ।