ਲੁਧਿਆਣਾ: ਲੁਧਿਆਣਾ ਵਿੱਚ ਬੀਤੇ ਦਿਨ ਪੂਜਾ ਨਾਂ ਦੀ ਮਹਿਲਾ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਉਕਤ ਮਹਿਲਾ ਵਲੋਂ ਆਪਣੇ ਖੁਦਕੁਸ਼ੀ ਨੋਟ 'ਚ ਕੌਂਸਲਰ ਸੁਰਿੰਦਰ ਅਟਵਾਲ ਅਤੇ ਉਸਦੇ ਸਾਥੀ ਐੱਸ ਐੱਚ ਓ ਬਿਟਨ ਕੁਮਾਰ ਸਮੇਤ ਕਈਆਂ ਦੇ ਨਾਂ ਲਿਖੇ ਹਨ। ਉਕਤ ਨੋਟ 'ਚ ਲਿਖਿਆ ਸੀ ਕਿ ਇਹ ਸਭ ਉਸ ਦੀ ਮੌਤ ਦੇ ਜਿੰਮੇਵਾਰ ਹਨ। ਮਹਿਲਾ ਦਾ ਕਹਿਣਾ ਸੀ ਕਿ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਉਹ ਆਪਣੀ ਜਾਨ ਦੇ ਰਹੀ ਹੈ।
ਆਪਣੀ ਭੈਣ ਲਈ ਇਨਸਾਫ਼ ਦੀ ਮੰਗ ਕਰਦਾ ਡੀ ਸੀ ਦਫ਼ਤਰ ਪਹੁੰਚਿਆ ਭਰਾ ਇਸ ਦੇ ਚੱਲਦਿਆਂ ਭੈਣ ਵਲੋਂ ਕੀਤੀ ਖੁਦਕੁਸ਼ੀ ਤੋਂ ਬਾਅਦ ਇਨਸਾਫ ਲਈ ਪਰਿਵਾਰ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਿਆ। ਜਿੱਥੇ ਉਸ ਦੇ ਭਰਾ ਨੇ ਰੋ-ਰੋ ਕੇ ਆਪਣੀ ਦਾਸਤਾਨ ਸੁਣਾਈ। ਮ੍ਰਿਤਕਾ ਦੇ ਭਰਾ ਨੇ ਕਿਹਾ ਕਿ ਜਿਨ੍ਹਾਂ ਮੁਲਜ਼ਮਾਂ ਦੇ ਨਾਂ ਉਸ ਦੀ ਭੈਣ ਨੇ ਸੁਸਾਈਡ ਨੋਟ 'ਚ ਲਿਖੇ ਹਨ, ਉਨ੍ਹਾਂ ਨੇ ਧੋਖਾਧੜੀ ਨਾਲ ਉਨ੍ਹਾਂ ਦੀ ਭੈਣ ਤੋਂ ਰਜਿਸਟਰੀਆਂ ਆਪਣੇ ਨਾਮ ਕਰਵਾ ਲਈਆਂ।
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵਲੋਂ ਉਸ ਦੀ ਭੈਣ ਨੂੰ ਲਗਾਤਾਰ ਮਕਾਨ ਖਾਲੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਇਸ 'ਚ ਕੌਂਸਲਰ ਸੁਰਿੰਦਰ ਅਟਵਾਲ ਅਤੇ ਉਸ ਦਾ ਦੋਸਤ ਐੱਸ ਐੱਚ ਓ ਬਿਟਨ ਕੁਮਾਰ ਸ਼ਾਮਿਲ ਹਨ। ਜਿਸ ਕਾਰਨ ਉਨ੍ਹਾਂ ਵਲੋਂ ਪੁਲਿਸ ਕਾਰਵਾਈ ਨਹੀਂ ਹੋਣ ਦਿੱਤੀ ਜਾ ਰਹੀ।
ਉਕਤ ਮਹਿਲਾ ਦੇ ਭਰਾ ਦਾ ਕਹਿਣਾ ਕਿ ਉਹ ਮਜ਼ਬੂਰਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਹੁੰਚੇ ਹਨ, ਜਿਥੇ ਉਹ ਆਪਣੀ ਭੈਣ ਲਈ ਇਨਸਾਫ਼ ਦੀ ਮੰਗ ਕਰਦੇ ਹਨ। ਉਨ੍ਹਾਂ ਦਾ ਕਹਿਣਾ ਕਿ ਮੁਲਜ਼ਮਾਂ ਵਲੋਂ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ:ਸੱਚੇ ਪਿਆਰ ਲਈ ਪਾਕਿਸਤਾਨ ਤੋਂ ਭਾਰਤ ਆਵੇਗੀ ਲਾੜੀ, ਮਿਲਿਆ ਸਪੈਸ਼ਲ ਵੀਜ਼ਾ