ਪੰਜਾਬ

punjab

ETV Bharat / city

ਲੁਧਿਆਣਾ ਧਮਾਕਾ: CM ਚੰਨੀ ਨੇ ਜਤਾਈ ਫਿਦਾਈਨ ਹਮਲੇ ਦਾ ਆਸ਼ੰਕਾ, ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ - Ludhiana Court blast news

ਲੁਧਿਆਣਾ ਵਿੱਚ ਹੋਏ ਧਮਾਕਾ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ ਐਫਆਈਆਰ ਦਰਜ ਕੀਤੀ ਗਈ। ਐਨਐਸਜੀ ਦੀ ਟੀਮ ਜਾਂਚ ਲਈ ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਵਿਸਫੋਟ ਵਾਲੀ ਥਾਂ ਤੇ ਪਹੁੰਚੀ। ਮੁੱਖ ਮੰਤਰੀ ਚੰਨੀ ਨੇ ਵੱਡਾ ਇਸ਼ਾਰਾ ਕਰਦੇ ਹੋਏ ਕਿਹਾ ਕਿ ਫਿਦਾਇਨ ਹਮਲਾ ਕਰਨ ਵਾਲੇ ਦੀ ਹੀ ਮੌਤ ਹੋਈ ਹੈ। ਗ੍ਰਹਿ ਮੰਤਰਾਲੇ (MHA) ਨੇ ਧਮਾਕੇ ਬਾਰੇ ਪੰਜਾਬ ਸਰਕਾਰ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ।

ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ‘ਚ ਹੋਇਆ ਧਮਾਕਾ
ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ‘ਚ ਹੋਇਆ ਧਮਾਕਾ

By

Published : Dec 23, 2021, 12:46 PM IST

Updated : Dec 23, 2021, 11:01 PM IST

ਲੁਧਿਆਣਾ:ਲੁਧਿਆਣਾ ਵਿੱਚ ਹੋਏ ਧਮਾਕਾ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ ਐਫਆਈਆਰ ਦਰਜ ਕੀਤੀ ਗਈ। ਇਹ ਕੇਸ ਕੋਰਟ ਕੰਪਲੈਕਸ ਚੌਕੀ ਦੇ ਇੰਚਾਰਜ ਏਐਸਆਈ ਸੁਖਪਾਲ ਸਿੰਘ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਹੈ। ASI ਮੁਤਾਬਿਕ ਰਾਤ ਸਾਢੇ 12 ਵਜੇ ਦੂਜੀ ਮੰਜ਼ਿਲ 'ਤੇ ਜ਼ੋਰਦਾਰ ਧਮਾਕਾ ਹੋਇਆ। ਜਿਸ ਤੋਂ ਬਾਅਦ 5 ਲੋਕ ਜ਼ਖਮੀ ਹੋ ਗਏ ਅਤੇ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਤਰਫੋਂ ਆਈਪੀਸੀ ਦੀ ਧਾਰਾ 307, ਕਤਲ ਦੀ ਧਾਰਾ 302 ਅਤੇ ਵਿਸਫੋਟਕ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਅਣਪਛਾਤੇ ਵਿਅਕਤੀ ਖਿਲਾਫਐਫਆਈਆਰ ਦਰਜ

ਐਫਆਈਆਰ ਦਰਜ

ਐਫਆਈਆਰ ਦਰਜ

ਐਫਆਈਆਰ ਦਰਜ

ਲੁਧਿਆਣਾ ਬਲਾਸਟ ਦੇ ਵਿੱਚ ਮੁੱਖ ਮੰਤਰੀ ਚੰਨੀ ਨੇ ਵੱਡਾ ਇਸ਼ਾਰਾ ਕਰਦੇ ਹੋਏ ਕਿਹਾ ਕਿ ਫਿਦਾਇਨ ਹਮਲਾ ਕਰਨ ਵਾਲੇ ਦੀ ਹੀ ਮੌਤ ਹੋਈ ਹੈ। ਇਹ ਧਮਾਕਾ 12 ਵਜੇ ਦੇ ਕਰੀਬ ਹੋਇਆ ਸੀ। ਧਮਾਕਾ ਇਨ੍ਹਾਂ ਭਿਆਨਕ ਸੀ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 5 ਲੋਕ ਜ਼ਖਮੀ ਹੋ ਗਏ। ਜਿਸਦੀ ਗ੍ਰਹਿ ਮੰਤਰਾਲੇ (MHA) ਨੇ ਪੰਜਾਬ ਸਰਕਾਰ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ।

ਵਿਸਫੋਟ ਵਾਲੀ ਥਾਂ 'ਤੇ ਪਹੁੰਚੀ ਐਨਐਸਜੀ ਟੀਮ

ਵਿਸਫੋਟ ਵਾਲੀ ਥਾਂ 'ਤੇ ਪਹੁੰਚੀ ਐਨਐਸਜੀ ਟੀਮ

ਕੌਮੀ ਸੁਰੱਖਿਆ ਗਾਰਡ (ਐਨਐਸਜੀ) ਦੀ ਇੱਕ ਟੀਮ ਮਾਮਲੇ ਦੀ ਜਾਂਚ ਲਈ ਲੁਧਿਆਣਾ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਵਿਸਫੋਟ ਵਾਲੀ ਥਾਂ ਤੇ ਪਹੁੰਚੀ। ਐਨਆਈਏ ਅਤੇ ਐਨਐਸਜੀ ਦੀ ਟੀਮ ਨੇ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਇੱਥੇ ਮਰਨ ਵਾਲੇ ਵਿਅਕਤੀ ਦੀ ਲਾਸ਼ ਨੂੰ ਚੁੱਕ ਕੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ, ਇੱਥੇ ਡਾਕਟਰਾਂ ਦਾ ਬੋਰਡ ਉਸ ਦਾ ਪੋਸਟਮਾਰਟਮ ਕਰੇਗਾ।

ਮੁੱਖ ਮੰਤਰੀ ਚੰਨੀ ਨੇ ਵੱਡਾ ਇਸ਼ਾਰਾ

ਮੁੱਖ ਮੰਤਰੀ ਚਰਨਜੀਤ ਚੰਨੀ

ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ

ਗ੍ਰਹਿ ਮੰਤਰਾਲੇ (MHA) ਨੇ ਲੁਧਿਆਣਾ ਦੀ ਇੱਕ ਜ਼ਿਲ੍ਹਾ ਅਦਾਲਤ ਵਿੱਚ ਹੋਏ ਬੰਬ ਧਮਾਕੇ ਬਾਰੇ ਪੰਜਾਬ ਸਰਕਾਰ ਤੋਂ ਵਿਸਥਾਰਤ ਰਿਪੋਰਟ ਮੰਗੀ ਹੈ।

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਦੋ ਮੈਂਬਰੀ ਟੀਮ ਧਮਾਕੇ ਵਾਲੀ ਥਾਂ 'ਤੇ ਪਹੁੰਚੀ ਹੈ। ਸੂਤਰਾਂ ਮੁਤਾਬਕ ਐਨਆਈਏ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਸਕਦੀ ਹੈ।

ਘਟਨਾ ਸਥਾਨ 'ਤੇ ਪਹੁੰਚੇ ਚਰਨਜੀਤ ਚੰਨੀ

ਘਟਨਾ ਸਥਾਨ 'ਤੇ ਜਾਇਜਾ ਲੈਣ ਪਹੁੰਚੇ ਚੰਨੀ

ਮੁੱਖ ਮੰਤਰੀ ਵੱਲੋਂ ਸੱਦੀ ਗਈ ਬੈਠਕ-ਏਡੀਜੀਪੀ

ਮੁੱਖ ਮੰਤਰੀ ਵੱਲੋਂ ਸੱਦੀ ਗਈ ਬੈਠਕ-ਏਡੀਜੀਪੀ

ਲੁਧਿਆਣਾ ਦੇ ਏਡੀਜੀਪੀ ਇੰਟੈਲੀਜੈਂਸ ਏ ਐਸ ਰਾਏ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੈਠਕ ਸੱਦੀ ਗਈ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਚ ਅਲਰਟ ਜਾਰੀ ਹੈ। ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਕੇਂਦਰੀ ਏਜੰਸੀਆਂ ਵੀ ਪਹੁੰਚ ਕੇ ਜਾਂਚ ਕਰ ਰਹੀਆਂ ਹਨ।

ਪੰਜਾਬ ਹਰਿਆਣਾ ਬਾਰ ਕਾਉਂਸਿਲ ਦੀ ਡੀਜੀਪੀ ਨੂੰ ਚਿੱਠੀ

ਪੰਜਾਬ ਹਰਿਆਣਾ ਬਾਰ ਕਾਉਂਸਿਲ ਦੀ ਡੀਜੀਪੀ ਨੂੰ ਚਿੱਠੀ

ਪੰਜਾਬ ਹਰਿਆਣਾ ਬਾਰ ਕਾਉਂਸਿਲ ਨੇ ਪੰਜਾਬ ਦੇ ਡੀਜੀਪੀ ਨੂੰ ਚਿੱਠੀ ਲਿਖੀ ਹੈ। ਜਿਸ ਉਨ੍ਹਾਂ ਨੇ ਕਿਹਾ ਹੈ ਕਿ ਲੁਧਿਆਣਾ ਧਮਾਕੇ ਦੀ ਜਾਂਚ ਲਈ ਤਿੰਨ ਆਈਪੀਐਸ ਅਧਿਕਾਰੀਆਂ ਦੀ ਇੱਕ ਐਸਆਈਟੀ ਤਿਆਰ ਕੀਤੀ ਜਾਵੇ ਜਿਸਦੀ ਦੇਖਰੇਖ ਪੰਜਾਬ ਹਰਿਆਣਾ ਹਾਈ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਵਾਈ ਜਾਵੇ। ਤਾਂਕਿ ਜਿਨ੍ਹਾਂ ਨੇ ਆਪਣੀ ਜਾਨ ਇਸ ਹਾਦਸੇ ਚ ਗੁਆਈ ਹੈ ਜਾਂ ਫਿਰ ਜ਼ਖਮੀ ਹੋਏ ਹਨ ਉਨ੍ਹਾਂ ਪੀੜਤਾਂ ਨੂੰ ਇਨਸਾਫ ਮਿਲ ਸਕੇ। ਨਾਲ ਹੀ ਇਸ ਹਮਲੇ ਦੇ ਪਿੱਛੇ ਕੌਣ ਹੈ ਕਿਥੇ ਕਮੀ ਰਹਿ ਗਈ ਹੈ ਇਸਦੀ ਵੀ ਜਾਂਚ ਕੀਤੀ ਜਾਵੇ।

ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ‘ਚ ਹੋਇਆ ਧਮਾਕਾ

ਪੂਰਾ ਸੂਬਾ ਹਾਈ ਅਲਰਟ 'ਤੇ- ਰੰਧਾਵਾ

ਪੂਰਾ ਸੂਬਾ ਹਾਈ ਅਲਰਟ 'ਤੇ- ਰੰਧਾਵਾ

ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਘਟਨਾ ਦੀ ਜਾਂਚ ਦੇ ਲਈ ਫੋਰੈਂਸਿਕ ਟੀਮ ਪਹੁੰਚ ਗਈ ਹੈ। ਸਾਡਾ ਸਰਹੱਦੀ ਸੂਬਾ ਹੈ, ਇਸ ਲਈ ਅਸੀਂ ਬਾਹਰੀ ਤਾਕਤਾਂ ਦੀ ਸੰਭਾਵਨਾ ਸਮੇਤ ਕਿਸੇ ਵੀ ਚੀਜ਼ ਨੂੰ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਉਹ ਕਦੇ ਨਹੀਂ ਚਾਹੁੰਦੇ ਕਿ ਪੰਜਾਬ ਸਥਿਰ ਰਹੇ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਵੀ ਕਿਹਾ ਕਿ ਪੂਰਾ ਸੂਬਾ ਹਾਈ ਅਲਰਟ 'ਤੇ ਹੈ।

ਉੱਪ ਮੁੱਖ ਮੰਤਰੀ ਰੰਧਾਵਾ ਨੇ ਲਿਆ ਹਾਦਸੇ ਦਾ ਜਾਇਜ਼ਾ

ਉੱਪ ਮੁੱਖ ਮੰਤਰੀ ਰੰਧਾਵਾ ਨੇ ਲਿਆ ਹਾਦਸੇ ਦਾ ਜਾਇਜ਼ਾ

ਹਾਦਸੇ ਦਾ ਜਾਇਜ਼ਾ ਲੈਣ ਲਈ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਘਟਨਾ ਸਥਾਨ ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਕਮਿਸ਼ਨ ਅਤੇ ਲੁਧਿਆਣਾ ਦੇ ਡੀਸੀ ਨੂੰ ਮਿਲ ਕੇ ਹਲਾਤਾਂ ਦਾ ਜਾਇਜਾ ਲਿਆ।

ਪੁਲਿਸ ਦੀ ਟੀਮ ਕਰ ਰਹੀ ਜਾਂਚ- ਭੁੱਲਰ

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਧਮਾਕੇ ਦੌਰਾਨ ਇੱਕ ਲਾਸ਼ ਬਰਾਮਦ ਹੋਈ ਹੈ, ਉਸ ਕੋਲ ਕੋਈ ਵਿਸਫੋਟਕ ਸਮੱਗਰੀ ਸੀ ਜਾਂ ਫਿਰ ਉਹ ਲੈ ਕੇ ਆਇਆ ਸੀ ਇਸਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਘਟਨਾ ’ਤੇ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ- ਏਡੀਸੀਪੀ

ਏਡੀਸੀਪੀ ਅਸ਼ਵਨੀ ਕੋਤਿਆਲ

ਫਿਲਹਾਲ ਪੂਰੇ ਮਾਮਲੇ ’ਤੇ ਕੋਈ ਵੀ ਸੀਨੀਅਰ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ। ਏਡੀਸੀਪੀ ਅਸ਼ਵਨੀ ਕੋਤਿਆਲ ਨੇ ਕਿਹਾ ਕਿ ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਇਸ ਚ ਹੀ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।

ਰਾਸ਼ਟਰਪਤੀ ਰਾਜ ਹੋਵੇ ਲਾਗੂ- ਭਾਜਪਾ ਆਗੂ

ਬੀਜੇਪੀ ਆਗੂ

ਧਮਾਕੇ ’ਤੇ ਭਾਜਪਾ ਦੇ ਸੀਨੀਅਰ ਆਗੂ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ। ਪੰਜਾਬ ’ਚ ਕਾਨੂੰਨ ਵਿਵਸਥਾ ਖਤਮ ਹੋ ਗਈ ਹੈ।

ਧਮਾਕੇ ਦੇ ਦੋਸ਼ੀ ਨਹੀਂ ਬਖਸ਼ਿਆ ਜਾਵੇਗਾ- ਸੀਐੱਮ

ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ‘ਚ ਹੋਇਆ ਧਮਾਕਾ

ਇਸ ਲੁਧਿਆਣਾ ਧਮਾਕੇ ਬਾਰੇ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਮੈਨੂੰ ਖ਼ਬਰ ਮਿਲੀ ਅਤੇ ਮੈਂ ਘਟਨਾ ਦਾ ਜਾ ਕੇ ਜਾਇਜਾ ਲਾਵਾਂਗਾ। ਮੈਂ ਲੁਧਿਆਣਾ ਜਾ ਰਿਹਾ ਹਾਂ, ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਕੁਝ ਦੇਸ਼ ਵਿਰੋਧੀ ਅਨਸਰ ਅਜਿਹੀਆਂ ਹਰਕਤਾਂ ਕਰ ਰਹੇ ਹਨ। ਸਰਕਾਰ ਚੌਕਸ ਹੈ, ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਧਮਾਕੇ ’ਚ ਇੱਕ ਦੀ ਮੌਤ ਦੀ ਪੁਸ਼ਟੀ

ਲੁਧਿਆਣਾ ਦੀ ਜ਼ਿਲ੍ਹਾ ਕਚਹਿਰੀ ‘ਚ ਹੋਇਆ ਧਮਾਕਾ

ਇਸ ਦੌਰਾਨ ਚਸ਼ਮਦੀਦਾਂ ਨੇ ਦੱਸਿਆ ਕਿ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਚੋਂ ਕਈਆਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਕਚਹਿਰੀ ਦੀ ਦੂਜੀ ਮੰਜ਼ਿਲ ’ਤੇ ਧਮਾਕਾ ਹੋਇਆ ਅਤੇ ਧਮਾਕਾ ਬਾਥਰੂਮ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ। ਇੰਨਾ ਜ਼ਬਰਦਸਤ ਸੀ ਕਿ ਪੂਰੀ ਬਿਲਡਿੰਗ ਹਿੱਲ ਗਈ। ਉਨ੍ਹਾਂ ਕਿਹਾ ਕਿ ਧਮਾਕਾ ਬਹੁਤ ਜ਼ਬਰਦਸਤ ਸੀ ਕਿ ਬਿਲਡਿੰਗ ਦੇ ਸ਼ੀਸ਼ੇ ਟੁੱਟ ਗਏ ਇੱਥੋਂ ਤੱਕ ਕਿ ਥੱਲੇ ਖੜ੍ਹੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ, ਜਿਨ੍ਹਾਂ ਦੇ ਉੱਤੇ ਆ ਕੇ ਮਲਬਾ ਡਿੱਗਿਆ ਹੈ।

ਫਿਲਹਾਲ ਮੌਕੇ ’ਤੇ ਪੁਲਿਸ ਦੀ ਟੀਮਾਂ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੁਧਿਆਣਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਰਿਕਾਰਡ ਰੂਮ ਨੇੜੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਲੋਕ ਜ਼ਖਮੀ ਹੋ ਗਏ। ਚੰਡੀਗੜ੍ਹ ਤੋਂ ਬੰਬ ਨਿਰੋਧਕ ਟੀਮ ਅਤੇ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਦੇ 14 ਨੰਬਰ ਕੋਰਟ ਦੇ ਕੋਲ ਬਲਾਸਟ ਹੋਇਆ ਹੈ। ਫਿਲਹਾਲ ਮੌਕੇ ’ਤੇ ਪੁਲਿਸ ਦੀ ਟੀਮ ਪਹੁੰਚ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਦੂਜੇ ਫਲੌਰ ਤੇ ਹੋਇਆ ਸੀ ਜਿਸ ਕਾਰਨ ਕਚਹਿਰੀ ਦੀ ਕੰਧ ਡਿੱਗ ਗਈ ਹੈ। ਫਿਲਹਾਲ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਹ ਵੀ ਪੜੋ:ਰਾਜੇਨਾਮਾ ਕਰਨ ਆਏ ਭਿੜੇ 2 ਗੁੱਟ, ਸ਼ਰ੍ਹੇਆਮ ਚਲਾਈਆਂ ਗੋਲੀਆਂ

Last Updated : Dec 23, 2021, 11:01 PM IST

ABOUT THE AUTHOR

...view details