ਲੁਧਿਆਣਾ:ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਨਾਲ ਦੇਸ਼ ਭਰ ਵਿੱਚ ਇੱਕ ਹੋਰ ਨਵਾਂ ਖਤਰਾ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ ਜਿਸ ਨੂੰ ਮੈਡੀਕਲ ਅਫਸਰ ਬਲੈਕ ਫੰਗਸ ਦਾ ਨਾਂ ਦੇ ਰਹੇ ਹਨ। ਇਸ ਦਾ ਅਸਰ ਜ਼ਿਆਦਾਤਰ ਜੋ ਸ਼ੂਗਰ ਦੇ ਮਰੀਜ਼ ਹਨ ਜਾਂ ਫਿਰ ਇਮਿਊਨਿਟੀ ਦੇ ਕਮਜ਼ੋਰ ਲੋਕਾਂ ਵਿੱਚ ਇਹ ਜ਼ਿਆਦਾ ਹੁੰਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੁਧਿਆਣਾ ਵਿੱਚ ਅਜਿਹੇ ਹੁਣ ਤੱਕ 20 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇੱਕ ਮਰੀਜ਼ ਦੀਆਂ ਤਾਂ ਅੱਖਾਂ ਵੀ ਜਾ ਚੁੱਕੀਆਂ ਹਨ ਅਜਿਹੇ ਮਾਮਲਿਆਂ ਨੂੰ ਜ਼ਿਆਦਾਤਰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜੋ: ਮਲੇਰਕੋਟਲਾ 'ਚ ਭਾਈਚਾਰਕ ਸਾਂਝ ਤੇ ਸਾਦਗੀ ਨਾਲ ਮਨਾਇਆ ਈਦ ਦਾ ਤਿਉਹਾਰ
ਜ਼ਿਲ੍ਹੇ ’ਚ ਅੱਖਾਂ ਦੇ ਮਾਹਿਰ ਡਾ. ਰਮੇਸ਼ ਨੇ ਦੱਸਿਆ ਹੈ ਕਿ ਬਲੈਕ ਫੰਗਸ ਖ਼ਤਰਨਾਕ ਹੈ ਅਤੇ ਇਸ ਤੋਂ ਬਚਾਓ ਬੇਹੱਦ ਜ਼ਰੂਰੀ ਹੈ। ਡਾ. ਰਮੇਸ਼ ਨੇ ਦੱਸਿਆ ਕਿ ਬਲੈਕ ਫੰਗਸ ਜਿਸਨੂੰ ਕਾਲੀ ਉਲੀ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ ਉਹ ਜ਼ਿਆਦਾਤਰ ਉਨ੍ਹਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜੋ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ। ਉਹਨਾਂ ਨੇ ਕਿਹਾ ਕਿ ਇਹ ਉਹਨਾਂ ਲੋਕਾਂ ਨੂੰ ਹੋ ਰਹੀ ਹੈ ਜੋ ਸ਼ੂਗਰ ਦੇ ਮਰੀਜ਼ ਹਨ, ਜਿਹਨਾਂ ਇਮਿਊਨਿਟੀ ਕਮਜ਼ੋਰ ਹੈ ਜਾਂ ਫਿਰ ਸਰੀਰ ਵਿੱਚ ਕਿਸੇ ਤਰ੍ਹਾਂ ਦੇ ਆਰਗਨ ਨੂੰ ਬਦਲ ਚੁੱਕੇ ਲੋਕਾਂ ਨੂੰ ਇਹ ਵਧੇਰੇ ਹੋ ਰਹੀ ਹੈ।
ਬਲੈਕ ਫੰਗਸ ਕਿਵੇਂ ਕਰਦੀ ਹੈ ਅਸਰ ?
ਉਨ੍ਹਾਂ ਕਿਹਾ ਕਿ ਇਹ ਸਿੱਧਾ ਅੱਖਾਂ ’ਤੇ ਅਸਰ ਕਰਦੀ ਹੈ ਤੇ ਹੌਲੀ-ਹੌਲੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਲੱਗੀ ਹੈ, ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀਆਂ ਹੈ। ਉਹਨਾਂ ਕਿਹਾ ਕਿ ਇੱਕ ਮਰੀਜ਼ ਉਨ੍ਹਾਂ ਦੇ ਕੋਲ ਆਇਆ ਸੀ ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।