ਪੰਜਾਬ

punjab

ETV Bharat / city

ਈਡੀ ਦੇ ਡਰ ਤੋਂ ਭਾਜਪਾ ਵਿੱਚ ਹੋ ਰਹੀ ਸ਼ਮੂੁਲੀਅਤ:ਸਿੱਧੂ - BJP joinings are because of ED pressure:Sidhu

ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu news) ਨੇ ਕਿਹਾ ਹੈ ਕਿ ਜਿਹੜੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੂੰ ਈਡੀ ਦਾ ਡਰ ਵਿਖਾਇਆ ਜਾ ਰਿਹਾ ਹੈ (Leaders are joining BJP under ED pressure)। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਗਲਤ ਕੰਮ ਕੀਤੇ ਹੋਏ ਹਨ, ਉਹੀ ਡਰ ਦੇ ਮਾਰੇ ਨੱਸਣਗੇ (Tainted leaders will go)।

ਈਡੀ ਦੇ ਡਰ ਤੋਂ ਭਾਜਪਾ ਵਿੱਚ ਹੋ ਰਹੀ ਸ਼ਮੂੁਲੀਅਤ:ਸਿੱਧੂ
ਈਡੀ ਦੇ ਡਰ ਤੋਂ ਭਾਜਪਾ ਵਿੱਚ ਹੋ ਰਹੀ ਸ਼ਮੂੁਲੀਅਤ:ਸਿੱਧੂ

By

Published : Jan 1, 2022, 7:04 PM IST

ਸਾਹਨੇਵਾਲ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu news) ਨੇ ਕਿਹਾ ਹੈ ਕਿ ਜਿਹੜੇ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਨੂੰ ਈਡੀ ਦਾ ਡਰ ਵਿਖਾਇਆ ਜਾ ਰਿਹਾ ਹੈ (Leaders are joining BJP under ED pressure)। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਗਲਤ ਕੰਮ ਕੀਤੇ ਹੋਏ ਹਨ, ਉਹੀ ਡਰ ਦੇ ਮਾਰੇ ਨੱਸਣਗੇ (Tainted leaders will go)।

ਨਵਜੋਤ ਸਿੱਧੂ ਅੱਜ ਸਾਹਨੇਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਈਡੀ ਦਾ ਡਰ ਵਿਖਾ ਕੇ ਆਗੂਆਂ ਨੂੰ ਭਾਜਪਾ ਵਿੱਚ ਸ਼ਮੂਲੀਅਤ ਕਰਵਾਈ ਜਾ ਰਹੀ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਵੀ ਦੋਸ਼ ਲਗਾਇਆ ਕਿ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਦਿੱਲੀ ਵਿੱਚ ਖੇਤੀ ਕਾਨੂੰਨ ਲਾਗੂ ਕੀਤੇ (Farm laws, Kejriwal implement it first) ਸੀ।

ਈਡੀ ਦੇ ਡਰ ਤੋਂ ਭਾਜਪਾ ਵਿੱਚ ਹੋ ਰਹੀ ਸ਼ਮੂੁਲੀਅਤ:ਸਿੱਧੂ

ਕਾਂਗਰਸ ਵਿੱਚ ਗੁਟਬਾਜੀ (Rift in Congress) ਬਾਰੇ ਸਿੱਧੂ ਨੇ ਕਿਹਾ ਕਿ ਗੁੱਟਬਾਜੀ ਤਾਂ ਇੱਕ ਪਰਿਵਾਰ ਵਿੱਚ ਵੀ ਹੁੰਦੀ ਹੈ। ਸਾਹਨੇਵਾਲ ਤੋਂ ਸਤਵਿੰਦਰ ਬਿੱਟੀ ਨੂੰ ਟਿਕਟ ਬਾਰੇ ਉਨ੍ਹਾਂ ਕਿਹਾ ਕਿ ਟਿਕਟ ਦੇਣ ਦਾ ਇੱਕੋ ਫਾਰਮੁੱਲਾ ਜਿੱਤਣਯੋਗਤਾ ਹੋਵੇਗੀ। ਉਨ੍ਹਾਂ ਪੱਤਰਾਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਝੂਠੇ ਵਾਅਦੇ ਨਹੀਂ ਕਰੇਗੀ ਤੇ ਕੋਈ ਬਹੁਗਿਣਤੀ ਵਾਅਦਿਆਂ ਦੀ ਗੱਲ ਨਹੀਂ ਕਰੇਗੀ, ਸਗੋਂ ਇਸ ਦੇ ਪੰਜਾਬ ਮਾਡਲ ਵਿੱਚ ਸਿਰਫ 13 ਵਾਅਦੇ ਹੋਣਗੇ।

ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵਿਕਾਸ, ਸਿੱਖਿਆ ਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਪੈਸਾ ਬੇਕਾਰ ਨਹੀਂ ਜਾਏਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਸਾਰਿਆਂ ਨੇ ਪੰਜਾਬ ਨੂੰ ਲੁੱਟਿਆ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਪਰ ਇਸ ਦੇ ਰਾਜ ਵਿੱਚ ਦਿੱਲੀ ਵਿੱਚ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿੱਖਿਆ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੀ ਦਿੱਲੀ ਵਿੱਚ ਅਧਿਆਪਕ ਆਪ ਧਰਨਾ ਲਗਾਈ ਬੈਠੇ ਹਨ ਤੇ ਉਹ (ਸਿੱਧੂ) ਆਪ ਇਸ ਧਰਨੇ ਵਿੱਚ ਸ਼ਾਮਲ ਹੋ ਕੇ ਆਏ ਹਨ।

ਇਹ ਵੀ ਪੜ੍ਹੋ:ਪੰਡਿਤ ਧਰਨੇਵਰ ਰਾਓ ਨੇ ਕੇਜਰੀਵਾਲ ਨੂੰ ਭੇਜੇ ਪੈਸੇ, ਕਿਹਾ ਟਿਊਸ਼ਨ ਰੱਖ ਕੇ ਪੰਜਾਬੀ ਸਿੱਖੋ

ABOUT THE AUTHOR

...view details