ਲੁਧਿਆਣਾ: ਪੰਜਾਬ ਤਿਉਹਾਰਾਂ ਦੀ ਧਰਤੀ ਹੈ ਅਤੇ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਬਿਸਕੁੱਟ, ਮੱਠੀਆਂ ਅਤੇ ਹੋਰ ਸਾਮਾਨ ਦਿੰਦੇ ਹਨ। ਉੱਥੇ ਹੀ ਧੀਆਂ ਇਨ੍ਹਾਂ ਮਹੀਨਿਆਂ ਵਿੱਚ ਆਪਣੇ ਪੇਕੇ ਘਰ ਆ ਜਾਂਦੀਆਂ ਹਨ ਅਤੇ ਆਪਣੀ ਹਾਣੀ ਕੁੜੀਆਂ ਦੇ ਨਾਲ ਮਿਲਦੀਆਂ ਨੇ ਪੰਜਾਬ ਦੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ ਪਰ ਸ਼ਹਿਰਾਂ ਦੇ ਨਾਲ ਪਿੰਡਾਂ ਦੇ ਵਿੱਚ ਵੀ ਇਹ ਸੱਭਿਆਚਾਰ ਅਲੋਪ ਹੁੰਦਾ ਜਾ ਰਿਹਾ ਹੈ।
ਦੱਸ ਦਈਏ ਕਿ ਤੀਆਂ ਦੇ ਤਿਉਹਾਰ ਮੌਕੇ ਪੇਕੇ ਪਰਿਵਾਰ ਆਪਣੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਖਾਣ ਪੀਣ ਦਾ ਸਾਮਾਨ ਦਿੰਦੇ ਹਨ। ਜਿਨ੍ਹਾਂ ਵਿੱਚ ਖ਼ਾਸ ਕਿਸਮ ਦੇ ਬਿਸਕੁੱਟ ਜੋ ਘਰ ਦੇ ਦੇਸੀ ਘਿਓ ਦੁੱਧ ਆਟੇ ਅਤੇ ਚੀਨੀ ਜਾਂ ਗੁੜ ਦੇ ਨਾਲ ਤਿਆਰ ਕਰਕੇ ਪੀਪੇ ਚ ਭਰ ਕੇ ਧੀਆਂ ਨੂੰ ਦਿੱਤੇ ਜਾਂਦੇ ਸਨ ਪਰ ਹੁਣ ਜਿੱਥੇ ਇਹ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਤਿਉਹਾਰ ਅਲੋਪ ਹੋ ਰਹੇ ਹਨ।
ਉੱਥੇ ਹੀ ਇਨ੍ਹਾਂ ਨਾਲ ਜੁੜੀਆਂ ਵਸਤਾਂ ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜਿਸਦਾ ਵੱਡਾ ਕਾਰਨ ਆਪਸੀ ਪਿਆਰ ਮੁਹੱਬਤ ਘਟਨਾ ਪੱਛਮੀ ਸੱਭਿਆਚਾਰ ਦਾ ਹਾਵੀ ਹੋਣਾ ਅਤੇ ਸੀਜ਼ਨਲ ਕੰਮ ਹੋਣ ਕਰ ਕੇ ਬਹੁਤੇ ਮੁਨਾਫ਼ੇ ਨਾ ਹੋਣ ਕਰਕੇ ਇਹ ਭੱਠੀਆਂ ਬੰਦ ਹੋ ਰਹੀਆਂ ਹਨ।
ਕਿਵੇਂ ਜੁੜੇ ਸਾਡੇ ਸੱਭਿਆਚਾਰ ਨਾਲ : ਪੰਜਾਬ ਦਾ ਵਿਰਸਾ ਅਤੇ ਸੱਭਿਆਚਾਰ ਪੁਰਾਤਨ ਹੈ ਅਤੇ ਪੂਰੀ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਸਾਲ ਦੇ ਵਿੱਚ ਦੋ ਸਧਾਰੇ ਆਪਣੀਆਂ ਧੀਆਂ ਨੂੰ ਪੇਕੇ ਪਰਿਵਾਰ ਵੱਲੋਂ ਦਿੱਤੇ ਜਾਂਦੇ ਹਨ। ਕਿਤੇ ਥਾਂ ਇਹ ਵਧ ਹੈ ਪਹਿਲਾਂ ਸਧਾਰਾ ਲੋਹੜੀ ਦਾ ਅਤੇ ਦੂਜਾ ਸਾਉਣ ਮਹੀਨੇ ਮੌਕੇ ਤੀਆਂ ਦਾ ਹੁੰਦਾ ਹੈ। ਤੀਆਂ ਮੌਕੇ ਜੋ ਸਧਾਰਾ ਵਿਆਹੁਤਾ ਨੂੰ ਦਿੱਤਾ ਜਾਂਦਾ ਹੈ ਉਸ ਵਿਚ ਆਟੇ ਦੇ ਬਣੇ ਬਿਸਕੁੱਟ ਮੁੱਖ ਹੁੰਦੇ ਹਨ। ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਘਰ ਦੇ ਦੁੱਧ ਦੇਸੀ ਘਿਓ ਖੰਡ ਜਾਂ ਫਿਰ ਗੁੜ ਦਾ ਮਿਕਸਰ ਤਿਆਰ ਕਰਕੇ ਉਸ ਦੇ ਬਿਸਕੁੱਟ ਬਣਾ ਕੇ ਉਨ੍ਹਾਂ ਨੂੰ ਭੱਠੀ ਦੇ ਵਿੱਚ ਪਕਾਇਆ ਜਾਂਦਾ ਹੈ ਜਿਸ ਤੋਂ ਬਾਅਦ ਠੰਢੇ ਕਰਕੇ ਉਨ੍ਹਾਂ ਨੂੰ ਪੀਪਿਆਂ ਚ ਪਾ ਕੇ ਧੀਆਂ ਦੇ ਕਰ ਦਿੱਤੇ ਜਾਂਦੇ ਨੇ, ਬਿਸਕੁੱਟ ਬਣਵਾਉਣ ਆਈਆਂ ਮਹਿਲਾਵਾਂ ਅਤੇ ਬਜ਼ੁਰਗਾਂ ਨੇ ਦੱਸਿਆ ਕਿ ਬਿਸਕੁੱਟ ਕਿੰਨੀ ਗਿਣਤੀ ਵਿੱਚ ਦੇਣੇ ਹਨ ਇਹ ਧੀ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੇ ਨਿਰਭਰ ਕਰਦਾ ਹੈ ਜੇਕਰ ਪਰਿਵਾਰ ਵੱਡਾ ਹੋਵੇ ਤਾਂ ਵੱਧ ਦਿੱਤੇ ਜਾਂਦੇ ਨੇ ਤਾਂ ਕਿ ਕੁੜੀ ਦੀ ਪਿੱਠ ਨਾ ਲੱਗੇ।
ਵੱਡੀਆਂ ਫੈਕਟਰੀਆਂ ਨੇ ਖ਼ਤਮ ਕੀਤਾ ਰੁਜ਼ਗਾਰ: ਬਿਸਕੁੱਟ ਬਣਵਾਉਣ ਆਏ ਲੋਕਾਂ ਨੇ ਦੱਸਿਆ ਕਿ ਜਿਸ ਕੁਆਲਟੀ ਦੇ ਬਿਸਕੁਟ ਘਰ ਦੇ ਬਣਾਏ ਸਮੱਗਰੀ ਦੇ ਹੁੰਦੇ ਹਨ ਉਨ੍ਹਾਂ ਦੀ ਥਾਂ ਫੈਕਟਰੀ ਦੇ ਬਿਸਕੁਟ ਭਾਵੇਂ ਨਹੀਂ ਲੈ ਸਕਦੇ ਪਰ ਇਸ ਦੇ ਬਾਵਜੂਦ ਸਮੇਂ ਦੀ ਘਾਟ ਅਤੇ ਆਪਸੀ ਪਿਆਰ ਘਟਣ ਕਰਕੇ ਲੋਕ ਫੈਕਟਰੀ ਦੇ ਵਿੱਚ ਬਣੇ ਬਿਸਕੁਟ ਹੀ ਹੁਣ ਅੱਗੇ ਦੇ ਦਿੰਦੇ ਹਨ।