ਪੰਜਾਬ

punjab

ETV Bharat / city

ਪੰਜਾਬ 'ਚ ਖੁੱਲ੍ਹਿਆ ਪੰਛੀਆਂ ਦਾ ਹਸਪਤਾਲ, ਜਿੱਥੇ ਹੁੰਦਾ ਹੈ ਪੰਛੀਆਂ ਦਾ ਮੁਫ਼ਤ ਇਲਾਜ - Open bird hospital in Ludhiana

ਲੁਧਿਆਣਾਚ ਦੀ ਪ੍ਰਾਚੀਨ ਗਊਸ਼ਾਲਾ Ludhiana ancient Goshala ਜਿਸ ਨੂੰ ਪੰਛੀਆਂ ਦੇ ਹਸਪਤਾਲ ਨਾਲ Open bird hospital in Ludhiana ਜਾਣਿਆ ਜਾਂਦਾ ਹੈ ਅਤੇ ਇੱਥੇ ਪੰਛੀਆਂ ਦਾ ਮੁਫ਼ਤ ਇਲਾਜ Birds are treated free of cost in Ludhiana ਹੁੰਦਾ ਹੈ, ਇਸ ਗਊਸ਼ਾਲਾ ਵਿੱਚ ਰੋਜ਼ਾਨਾ ਹਜ਼ਾਰਾਂ ਪੰਛੀ ਦਾਣਾ ਚੁੱਗਣ ਆਉਂਦੇ ਹਨ, ਇੱਥੇ ਲੋਕਾਂ ਦੀ ਵੱਖਰੀ ਆਸਥਾ ਵੀ ਹੈ, ਜੋ ਕਿ ਇਹ ਪ੍ਰਥਾ ਸਾਲਾਂ ਤੋਂ ਚੱਲ ਰਹੀ ਹੈ।

Open bird hospital in Ludhiana
Open bird hospital in Ludhiana

By

Published : Oct 11, 2022, 3:51 PM IST

Updated : Oct 11, 2022, 4:59 PM IST

ਲੁਧਿਆਣਾ: ਲੁਧਿਆਣਾ ਦੀ ਪ੍ਰਾਚੀਨ ਗਊਸ਼ਾਲਾ Ludhiana ancient Goshala ਦੇ ਵਿਚ ਰੋਜ਼ਾਨਾ ਹਜ਼ਾਰਾਂ ਪੰਛੀ ਦਾਣਾ ਚੁਗਣ ਆਉਂਦੇ ਹਨ। ਇੱਥੇ ਪੰਛੀਆਂ ਨੂੰ ਦਾਣਿਆਂ ਦੇ ਨਾਲ ਮੁਫ਼ਤ ਇਲਾਜ Birds are treated free of cost in Ludhiana ਵੀ ਕੀਤਾ ਜਾਂਦਾ ਹੈ, ਬਕਾਇਦਾ ਇੱਕ ਛੋਟਾ ਜਿਹਾ ਹਸਪਤਾਲ ਹੈ ਜਿੱਥੇ ਬਿਮਾਰ ਹੋ ਪੰਛੀਆਂ ਨੂੰ ਦਰੁਸਤ ਕੀਤਾ ਜਾਂਦਾ ਹੈ।

ਦੱਸ ਦਈਏ ਕਿ ਇੱਥੇ ਜ਼ਿਆਦਾਤਰ ਹੋਣ ਵਾਲੇ ਪੰਛੀਆਂ ਦੇ ਵਿੱਚ 90 ਫੀਸਦੀ ਕਬੂਤਰ ਹੀ ਹੁੰਦੇ ਹਨ, ਪੰਛੀਆਂ ਦੇ ਲਈ ਬਕਾਇਦਾ ਆਈਸੀਯੂ ਅਤੇ ਜਨਰਲ ਵਾਰਡ ਬਣਾਇਆ ਗਿਆ ਹੈ। ਪਹਿਲਾਂ ਕਬੂਤਰਾਂ ਦਾ ਇਲਾਜ ਆਈਸੀਯੂ ਦੇ ਵਿੱਚ ਕੀਤਾ ਜਾਂਦਾ ਹੈ, ਜ਼ਿਆਦਾਤਰ ਪੰਛੀ ਜੋ ਗੰਭੀਰ ਹੁੰਦੇ ਹਨ ਉਨ੍ਹਾਂ ਨੂੰ ਆਈ.ਸੀ.ਯੂ ਵਿੱਚ ਰੱਖਿਆ ਜਾਂਦਾ ਹੈ ਅਤੇ ਫਿਰ ਇਲਾਜ ਤੋਂ ਬਾਅਦ ਉਹਨਾਂ ਨੂੰ ਜਰਨਲ ਵਾਰਡ ਵਿਚ ਸ਼ਿਫਟ ਕਰ ਦਿੱਤਾ ਜਾਂਦਾ ਹੈ।

ਪੰਜਾਬ 'ਚ ਖੁੱਲ੍ਹਿਆ ਪੰਛੀਆਂ ਦਾ ਹਸਪਤਾਲ

ਇਸ ਤੋਂ ਇਲਾਵਾ ਇੱਥੇ ਸੈਂਕੜਿਆਂ ਦੀ ਤਦਾਦ ਵਿੱਚ ਲੋਕ ਰੋਜ਼ਾਨਾ ਪੰਛੀਆਂ ਨੂੰ ਦਾਣਾ ਪਾਉਣ ਆਉਂਦੇ ਹਨ। ਬੇਜੁਬਾਨਾਂ ਲਈ ਲੋਕਾਂ ਦੀ ਇਹ ਸੇਵਾ ਨਿਸ਼ਕਾਮ ਹੈ ਅਤੇ ਨਿਰਵਿਘਨ ਚੱਲਦੀ ਹੈ। ਲੋਕ ਜਿੱਥੇ ਗਊਸ਼ਾਲਾ ਦੇ ਵਿਚ ਪਸ਼ੂਆ ਨੂੰ ਚਾਰਾ ਪਾਉਣ ਆਉਂਦੇ ਹਨ, ਉੱਥੇ ਹੀ ਕਬੂਤਰਾਂ ਨੂੰ ਵੀ ਦਾਣੇ ਪਾਉਂਦੇ ਹਨ। ਪੰਛੀਆਂ ਦਾ ਇੱਥੇ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਦਾਣਾ ਪਾਉਣ ਤੋਂ ਬਾਅਦ ਜੋ ਪੰਛੀ ਇੱਥੇ ਦਾਣਾ ਚੁੱਗਣ ਆਉਂਦੇ ਹਨ, ਉਨ੍ਹਾਂ 'ਚੋਂ ਬਿਮਾਰ ਪੰਛੀ ਲੱਭ ਕੇ ਖੁਦ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।

ਪੰਜਾਬ 'ਚ ਖੁੱਲ੍ਹਿਆ ਪੰਛੀਆਂ ਦਾ ਹਸਪਤਾਲ

ਪੰਛੀਆਂ ਦਾ ਹਸਪਤਾਲ:- ਲੁਧਿਆਣਾ ਦੀ ਪ੍ਰਾਚੀਨ ਗਊਸ਼ਾਲਾ ਦੇ ਵਿੱਚ ਰਮੇਸ਼ ਕਈ ਸਾਲਾਂ ਤੋਂ ਸੇਵਾ ਕਰ ਰਹੇ ਹਨ, ਉਨ੍ਹਾ ਦੱਸਿਆ ਕਿ ਉਹ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਹੈ। ਇਥੇ ਕਈ ਬਿਮਾਰੀਆਂ ਨਾਲ ਪੀੜਿਤ ਪੰਛੀ ਆਉਂਦੇ ਹਨ, ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਵਲੋਂ ਪੰਛੀ ਪਾਲੇ ਜਾਂਦੇ ਹਨ ਅਤੇ ਜਦੋਂ ਉਹ ਬਿਮਾਰ ਹੋ ਜਾਂਦੇ ਹਨ ਤਾਂ ਉਹ ਵੀ ਸਾਡੇ ਕੋਲ ਹੀ ਉਹਨਾਂ ਨੂੰ ਇਲਾਜ ਲਈ ਲੈ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਬੂਤਰਾਂ ਤੋਂ ਇਲਾਵਾ ਚਿੜੀਆਂ ਅਤੇ ਤੋਤੇ ਆਦਿ ਦਾ ਵੀ ਉਹ ਇਲਾਜ ਕਰਦੇ ਹਨ। ਉਨ੍ਹਾ ਕਿਹਾ ਕਿ ਸਾਨੂੰ ਗਊਸ਼ਾਲਾ ਵਲੋਂ ਦਵਾਈਆਂ ਮੁਹੱਈਆ ਕਰਵਾਈ ਜਾਂਦੀਆਂ ਹਨ, ਕੁਝ ਦਾਨੀ ਸੱਜਣ ਵੀ ਦਵਾਈਆਂ ਦਾਨ ਕਰ ਜਾਂਦੇ ਹਨ। Open bird hospital in Ludhiana

ਪੰਜਾਬ 'ਚ ਖੁੱਲ੍ਹਿਆ ਪੰਛੀਆਂ ਦਾ ਹਸਪਤਾਲ



ਪੰਛੀਆਂ ਦਾ ਆਈ ਸੀ.ਯੂ :-ਰਮੇਸ਼ ਨੇ ਦੱਸਿਆ ਕਿ ਇੱਥੇ ਪੰਛੀਆਂ ਦਾ ਆਈਸੀਯੂ ਸਪੈਸ਼ਲ ਤੌਰ ਤੇ ਬਣਾਇਆ ਗਿਆ ਹੈ, ਜੋ ਪੰਛੀ ਜ਼ਿਆਦਾ ਗੰਭੀਰ ਹੁੰਦੇ ਹਨ ਫੇਰ ਉਹਨਾਂ ਨੂੰ ਆਈਸੀਏਲ ਦੇ ਵਿਚ ਰੱਖਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੇ ਇਲਾਜ ਤੋਂ ਬਾਅਦ ਉਹਨਾਂ ਨੂੰ ਜਨਰਲ ਵਾਰਡ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਪੰਛੀਆਂ ਨੂੰ ਪੂਰੀ ਤਰਾਂ ਠੀਕ ਕਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਦੱਸਿਆ ਕਿ ਕਈ ਪੰਛੀ ਅਜਿਹੇ ਵੀ ਨੇਂ ਜੋ ਡੋਰ ਨਾਲ ਘੱਟ ਜਾਂਦੇ ਨੇ ਫਿਰ ਜਦੋਂ ਇੱਥੇ ਪੰਛੀ ਦਾਣਾ ਚੁਗਣ ਆਉਂਦੇ ਹਨ ਤਾਂ ਉਹ ਬਿਮਾਰ ਪੰਛੀ ਵੇਖ ਕੇ ਖੁਦ ਹੀ ਉਨ੍ਹਾਂ ਨੂੰ ਫੜ੍ਹ ਕੇ ਉਨ੍ਹਾਂ ਦਾ ਇਲਾਜ ਕਰਦੇ ਹਨ।

ਪੰਜਾਬ 'ਚ ਖੁੱਲ੍ਹਿਆ ਪੰਛੀਆਂ ਦਾ ਹਸਪਤਾਲ



ਲੋਕਾਂ ਦੀ ਆਸਥਾ:- ਇਨ੍ਹਾਂ ਪੰਛੀਆਂ ਦੇ ਵਿੱਚ ਲੋਕਾਂ ਦੀ ਆਸਥਾ ਵੀ ਜੁੜੀ ਹੋਈ ਹੈ ਰੋਜ਼ਾਨਾ ਸੈਂਕੜਿਆਂ ਦੀ ਤਦਾਦ ਵਿੱਚ ਏਥੇ ਲੋਕ ਪੰਛੀਆਂ ਨੂੰ ਦਾਣਾ ਪਾਉਂਦੇ ਹਨ, ਜ਼ਿਆਦਾਤਰ ਪੰਛੀਆਂ ਨੂੰ ਦਾਲ, ਛੋਲੇ ਆਦਿ ਪਾਉਂਦੇ ਹਨ। ਪੰਛੀਆਂ ਨੂੰ ਦਾਣਾ ਪਾਉਣ ਆਉਣ ਵਾਲੇ ਲੋਕਾਂ ਨੇ ਛੱਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਆਸਥਾ ਕਾਫੀ ਸਾਲਾਂ ਤੋਂ ਜੁੜੀਆਂ ਹੋਈਆਂ ਹਨ ਅਤੇ ਉਹ ਇੱਥੇ ਜਦੋਂ ਵੀ ਆਉਂਦੇ ਨੇ ਉਨ੍ਹਾਂ ਦੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਲੋਕਾਂ ਨੇ ਕਿਹਾ ਕਿ ਇਹ ਬੇਜ਼ੁਬਾਨ ਜਾਨਵਰ ਨੂੰ ਇਹਨਾਂ ਨੇ ਆਪਣਾ ਦਰਦ ਇਨਸਾਨਾਂ ਵਾਂਗ ਬੋਲ ਕੇ ਤਾਂ ਨਹੀਂ ਦੱਸਣਾ, ਪਰ ਇਨ੍ਹਾਂ ਦੀ ਸੇਵਾ ਕਰਨਾ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਹਸਪਤਾਲ ਅਜਿਹੀ ਸੇਵਾ ਉਨ੍ਹਾਂ ਨੇ ਕਿਤੇ ਵੀ ਨਹੀਂ ਵੇਖੀ। ਇਥੇ ਆ ਕੇ ਉਨ੍ਹਾਂ ਨੂੰ ਕਾਫੀ ਸਕਰਾਤਮਕ ਸ਼ਕਤੀ ਮਿਲਦੀ ਹੈ।

ਪੰਜਾਬ 'ਚ ਖੁੱਲ੍ਹਿਆ ਪੰਛੀਆਂ ਦਾ ਹਸਪਤਾਲ

ਪੰਛੀਆਂ ਦੀਆਂ ਕਿਸਮਾਂ:-ਲੁਧਿਆਣਾ ਦੀ ਇਸ ਗਊਸ਼ਾਲਾ ਉੱਤੇ ਬਣੇ ਚਬੂਤਰੇ ਤੇ ਰੋਜ਼ਾਨਾ ਹਜ਼ਾਰਾਂ ਪੰਛੀ ਆਉਂਦੇ ਹਨ ਅਤੇ ਦਾਣਾ ਚੁਗਦੇ ਹਨ, ਜ਼ਿਆਦਤਰ ਪੰਛੀਆਂ ਦੇ ਵਿੱਚ ਕਬੂਤਰਾ ਦੀਆ ਕਿਸਮਾਂ ਹਨ। ਜਿਨ੍ਹਾਂ ਵਿਚ ਚਿੱਟੇ ਕਬੂਤਰ ਅਤੇ ਗਰੇ ਰੰਗ ਦੇ ਕਬੂਤਰ ਸ਼ਾਮਲ ਹਨ, ਲੋਕਾਂ ਦੇ ਪਾਲਤੂ ਕਬੂਤਰ ਵੀ ਇੱਥੇ ਆਉਂਦੇ ਹਨ।

ਪੰਜਾਬ 'ਚ ਖੁੱਲ੍ਹਿਆ ਪੰਛੀਆਂ ਦਾ ਹਸਪਤਾਲ

ਇਸ ਤੋਂ ਇਲਾਵਾ ਚਿੜੀਆਂ, ਤੋਤੇ, ਅਤੇ ਹੋਰ ਕਈ ਕਿਸਮ ਦੇ ਪੰਛੀ ਆ ਕੇ ਇੱਥੇ ਦਾਣਾ ਚੁਗਦੇ ਹਨ। ਲੋਕ ਵੀ ਦਿਨ ਰਾਤ ਇਥੇ ਪੰਛੀਆਂ ਨੂੰ ਦਾਣਾ ਪਾਉਂਦੇ ਹਨ, ਇਸ ਤੋਂ ਇਲਾਵਾ ਚਬੂਤਰੇ ਉੱਤੇ ਇਕ ਪਾਣੀ ਦਾ ਫੁਵਾਰਾ ਵੀ ਹੈ, ਜਿੱਥੇ ਪੰਛੀ ਆ ਕੇ ਪਾਣੀ ਪੀਂਦੇ ਹਨ ਅਤੇ ਨਹਾਉਂਦੇ ਹਨ ਅਤੇ ਆਪਣੀ ਲੋੜ ਪੂਰੀ ਕਰਦੇ ਹਨ। ਗਰਮੀਆਂ ਵਿੱਚ ਪੰਛੀਆਂ ਨੂੰ ਇੱਥੇ ਆਕੇ ਕਾਫੀ ਸਕੂਨ ਮਿਲਦਾ ਹੈ, ਇਨਸਾਨ ਅਤੇ ਪੰਛੀਆਂ ਵਿਚਾਲੇ ਫਾਸਲਾ ਇੱਥੇ ਆਕੇ ਘੱਟ ਜਾਂਦਾ ਹੈ। ਪੰਛੀ ਇੱਥੇ ਲੋਕਾਂ ਤੋਂ ਡਰਨ ਦੀ ਬਜਾਏ, ਉਨ੍ਹਾਂ ਦੇ ਹੱਥਾਂ ਤੋਂ ਆ ਕੇ ਦਾਣੇ ਖਾਂਦੇ ਹਨ।

ਪੰਜਾਬ 'ਚ ਖੁੱਲ੍ਹਿਆ ਪੰਛੀਆਂ ਦਾ ਹਸਪਤਾਲ



ਇਹ ਵੀ ਪੜੋ:-ਹੌਜ਼ਰੀ ਦੇ ਗੜ੍ਹ 'ਚ ਕੰਬਲ ਤੇ ਨਿਟਵੀਆਰ ਇੰਡਸਟਰੀ ਨੂੰ ਪਿਆ ਘਾਟਾ, ਇਸ ਵਾਰ ਬਾਹਰਲੇ ਮੁਲਕਾਂ ਤੋਂ ਨਹੀਂ ਆਏ ਆਰਡਰ

Last Updated : Oct 11, 2022, 4:59 PM IST

ABOUT THE AUTHOR

...view details